ਕੌਂਸਲਰ ਦੇ ਪਤੀ ਨਾਲ ਝਗੜਾ ਕਰਨ ਵਾਲੇ ਨੌਜਵਾਨਾਂ ’ਤੇ ਮੁਕੱਦਮਾ ਦਰਜ ਨਸ਼ਾ ਸੰਵੇਦਨਸ਼ੀਲ ਮੁੱਦਾ, ਜਾਣਬੁੱਝ ਕੇ ਸਨਸਨੀ ਨਾ ਬਣਾਇਆ ਜਾਵੇ-ਥਾਣਾ ਮੁਖੀ
ਭੀਖੀ, 10 ਨਵੰਬਰ (ਬਲਕਾਰ ਸਿੰਘ ਸਹੋਤਾ)- ਬੀਤੇ ਦਿਨੀਂ ਸਥਾਨਕ ਵਾਰਡ ਨੰ: 7 ਦੀ ਕੌਂਸਲਰ ਚਰਨਜੀਤ ਕੌਰ ਦੇ ਪਤੀ ਕੁਲਵੰਤ ਸਿੰਘ ਦੀ ਗੁਆਂਢੀਆਂ ਨਾਲ ਤਕਰਾਰ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਭੀਖੀ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਕਾਸ਼ਦੀਪ ਸਿੰਘ ਉਰਫ਼ ਜਸ਼ਨ ਵਾਸੀ ਵਾਰਡ ਨੰ: 7 ਅਤੇ ਹਰਭਗਵਾਨ ਸਿੰਘ ਉਰਫ਼ ਕਾਲੂ ਵਾਸੀ ਵਾਰਡ ਨੰ: 8 ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਕਤ ਦੇ ਡੋਪ ਟੈੱਸਟ ਵੀ ਕਰਵਾਏ ਜਾਣਗੇ।
‘ਆਪ’ ਕੌਂਸਲਰ ਦੇ ਪਤੀ ਦੀ ਕੁੱਟਮਾਰ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੁਰਮੇਲ ਸਿੰਘ। ਤਸਵੀਰ : ਬਲਕਾਰ ਸਿੰਘ ਸਹੋਤਾ
11-11-2026