ਬਾਬਾ ਹਜ਼ੂਰਾ ਸਿੰਘ ਖਿਆਲੀਵਾਲਾ ਦਾ ਬਾਬਾ ਨਰਿੰਦਰ ਸਿੰਘ ਵਲੋਂ ਸਨਮਾਨ
ਬਠਿੰਡਾ, 17 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਗੁਰਦੁਆਰਾ ਲੰਗਰ ਸਾਹਿਬ ਦੇ ਮੁਖੀ ਬਾਬਾ ਨਰਿੰਦਰ ਸਿੰਘ ਵਲੋਂ ਬਠਿੰਡਾ ਤੋਂ ਪਹੁੰਚੀ ਸੰਗਤ ਦੇ ਮੁਖੀ ਬਾਬਾ ਹਜ਼ੂਰਾ ਸਿੰਘ ਖਿਆਲੀਵਾਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬਾਬਾ ਹਜ਼ੂਰਾ ਸਿੰਘ ਦੇ ਨਾਲ ਪਹੁੰਚੀ ਸਮੁੱਚੀ ਸੰਗਤ ਨੂੰ ਵੀ ਸਨਮਾਨਿਤ ਕੀਤਾ ਗਿਆ।
ਅਜੀਤ ਡੈਸਕ
18-10-2026