09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ‘ਉਚੇਰੀ ਸਿੱਖਿਆ ਵਿਚ ਮਸਨੂਈ ਬੁੱਧੀ ਦਾ ਯੋਗਦਾਨ’ ਵਿਸ਼ੇ ’ਤੇ ਰਿਫ੍ਰੈਸ਼ਰ ਕੋਰਸ ਦੀ ਸਮਾਪਤੀ

ਤਲਵੰਡੀ ਸਾਬੋ, 8 ਅਕਤੂਬਰ (ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਅਤੇ ਵਿਕਾਸ ਕੇਂਦਰ, ਫੈਕਲਟੀ ਆਫ਼ ਸਾਇੰਸਜ਼, ਹਿਊਮੈਨਟੀਜ਼ ਐਂਡ ਲੈਂਗੂਏਜ਼ਸ ਵੱਲੋਂ ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਪ੍ਰੋਗਰਾਮ ਅਤੇ ਦੀ ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਆਫ਼ ਬੜੌਦਾ, ਵਡੋਦਰਾ, ਗੁਜਰਾਤ ਦੇ ਸਹਿਯੋਗ ਨਾਲ ‘ਉੱਚ-ਸਿੱਖਿਆ ਵਿਚ ਮਸਨੂਈ ਬੁੱਧੀ ਦਾ ਯੋਗਦਾਨ’ ਵਿਸ਼ੇ ‘ਤੇ ਕਰਵਾਏ ਗਏ 12 ਰੋਜ਼ਾ ਸੈਮੀਨਾਰ ਦਾ ਅੱਜ ਸ਼ਾਨਦਾਰ ਸਮਾਪਨ ਹੋਇਆ। ਇਸ ਮੌਕੇ ਡਾ.

ਰਿਫ੍ਰੈਸ਼ਰ ਕੋਰਸ ਦਾ ਕਿਤਾਬਚਾ ਰਿਲੀਜ਼ ਕਰਦੇ ਹੋਏ ਮਹਿਮਾਨ ਤੇ ਪ੍ਰਬੰਧਕ। 09-10-2026
ਤਲਵੰਡੀ ਸਾਬੋ, 8 ਅਕਤੂਬਰ (ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਅਤੇ ਵਿਕਾਸ ਕੇਂਦਰ, ਫੈਕਲਟੀ ਆਫ਼ ਸਾਇੰਸਜ਼, ਹਿਊਮੈਨਟੀਜ਼ ਐਂਡ ਲੈਂਗੂਏਜ਼ਸ ਵੱਲੋਂ ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਪ੍ਰੋਗਰਾਮ ਅਤੇ ਦੀ ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਆਫ਼ ਬੜੌਦਾ, ਵਡੋਦਰਾ, ਗੁਜਰਾਤ ਦੇ ਸਹਿਯੋਗ ਨਾਲ ‘ਉੱਚ-ਸਿੱਖਿਆ ਵਿਚ ਮਸਨੂਈ ਬੁੱਧੀ ਦਾ ਯੋਗਦਾਨ’ ਵਿਸ਼ੇ ‘ਤੇ ਕਰਵਾਏ ਗਏ 12 ਰੋਜ਼ਾ ਸੈਮੀਨਾਰ ਦਾ ਅੱਜ ਸ਼ਾਨਦਾਰ ਸਮਾਪਨ ਹੋਇਆ। ਇਸ ਮੌਕੇ ਡਾ. ਭਾਲਚੰਦਰਾ ਮਹਾਂਦੇਵ, ਵਾਈਸ ਚਾਂਸਲਰ, ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਬੜੌਦਾ ਨੇ ਬਤੌਰ ਮੁੱਖ ਮਹਿਮਾਨ ਤੇ ਡਾ. ਆਸ਼ੁਤੋਸ਼ ਬਿਸਵਾਲ, ਡਾਇਰੈਕਟਰ ਯੂ.ਜੀ.ਸੀ., ਐੱਮ.ਐੱਮ.ਟੀ.ਟੀ.ਸੀ. ਨੇ ਵਿਸ਼ੇਸ਼ ਬੁਲਾਰੇ ਵਜੋਂ ਸ਼ਿਰਕਤ ਕੀਤੀ, ਜਦ ਕਿ ਡਾ. ਬਲਰਾਜ ਸਿੰਘ ਵਾਈਸ ਚਾਂਸਲਰ ਜੀ.ਕੇ.ਯੂ. ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਡਾ. ਜਗਤਾਰ ਸਿੰਘ ਧੀਮਾਨ, ਪਰੋ. ਵਾਈਸ ਚਾਂਸਲਰ, ਡਾ. ਪੀਯੂਸ਼ ਵਰਮਾ, ਡਾ. ਹਰਜਸਪਾਲ ਸਿੰਘ, ਡਾਇਰੈਕਟਰ ਕੈਂਪਸ, ਡਾ. ਜਾਵੇਦ ਅਹਿਮਦ ਖਾਨ, ਡੀਨ, ਅਕਾਦਮਿਕ ਪਤਵੰਤਿਆਂ ਵਲੋਂ ਰਿਫ੍ਰੈਰਸ਼ਰ ਕੋਰਸ ਦਾ ਕਿਤਾਬਚਾ ਰੀਲੀਜ਼ ਕੀਤਾ ਅਤੇ ਭਾਗੀਦਾਰਾਂ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਮਸਨੂਈ ਬੁੱਧੀ ਸਮੇਂ ਦੀ ਲੋੜ ਹੈ। ਮੁੱਖ ਮਹਿਮਾਨ ਵਾਈਸ ਚਾਂਸਲਰ ਡਾ. ਮਹਾਂਦੇਵ ਨੇ ਕਿਹਾ ਕਿ ਕਿਹਾ ਕਿ ਅਧਿਆਪਕਾਂ ਨੂੰ ਹੁਣ ਏ.ਆਈ. ਟੂਲਸ ਦੀ ਮੁੱਢਲੀ ਜਾਣਕਾਰੀ ਤੋਂ ਪਰ੍ਹੇ ਜਾ ਕੇ ਏ.ਆਈ. ਦੀ ਜ਼ਿੰਮੇਵਾਰ ਅਤੇ ਅਰਥਪੂਰਣ ਵਰਤੋਂ ਵੱਲ ਕੰਮ ਕਰਨ ਦੀ ਲੋੜ ਹੈ । ਵਾਈਸ ਚਾਂਸਲਰ ਜੀ.ਕੇ.ਯੂ. ਡਾ. ਸਿੰਘ ਤੇ ਕੁਆਰਡੀਨੇਟਰ ਡਾ. ਕਵਿਤਾ ਬੱਤਰਾ ਨੇ ਸਮਕਾਲੀ ਅਧਿਆਪਕਾਂ ਨੂੰ ਤਕਨੀਕੀ ਤੌਰ ‘ਤੇ ਜਾਗਰੂਕ, ਅਕਾਦਮਿਕ ਤੌਰ ‘ਤੇ ਸੁਚੇਤ, ਨੈਤਿਕ ਤੌਰ ‘ਤੇ ਸੰਵੇਦਨਸ਼ੀਲ ਅਤੇ ਸਿੱਖਿਆ ਦੇ ਸਥਾਈ ਮੁੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਡਿਜੀਟਲ ਨਵੀਨਤਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਸਮਾਪਤੀ ਦੌਰਾਨ ਪਰੋ. ਵਾਈਸ ਚਾਂਸਲਰ ਡਾ. ਪੀਯੂਸ਼ ਵਰਮਾ ਨੇ ਸਭਨਾਂ ਦਾ ਧੰਨਵਾਦ ਕੀਤਾ। ਕਨਵੀਨਰ ਡਾ. ਅਮਿਤ ਟੁਟੇਜਾ ਨੇ ਕਿਹਾ ਕਿ ਏ.ਆਈ. ਅਧਿਆਪਕਾਂ ਨੂੰ ਕਈ ਅਕਾਦਮਿਕ ਕਾਰਜਾਂ ਵਿਚ ਕੁਸ਼ਲਤਾ ਪੂਰਨ ਕਰਨ ਵਿਚ ਸਹਾਈ ਹੋ ਸਕਦੀ ਹੈ।
ਪਿਛਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਸਿਟੀ ਮੰਡਲ ਵਲੋਂ ਸੰਗਰੂਰ ਰੈਲੀ ਦੀ ਤਿਆਰੀ ਸੰਬੰਧੀ ਮੀਟਿੰਗ ਅਗਲੀ ਖ਼ਬਰ ਪਿੰਡ ਜੱਜਲ ਵਿਖੇ ਅਕਾਲੀ ਦਲ ਵਲੋਂ ਡੋਰ-ਟੂ-ਡੋਰ ਮੁਹਿੰਮ ਵੋਟਰਾਂ ਨਾਲ ਸਿੱਧਾ ਰਾਬਤਾ ਕਰਕੇ ਸੁਣੀਆਂ ਮੁਸ਼ਕਿਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।