2027 ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ’ਚ ਹਲਚਲ ਤੇਜ਼ ਅਕਾਲੀ ਦਲ ਵਲੋਂ ਬਠਿੰਡਾ ਦਿਹਾਤੀ ‘ਚ ਡੋਰ-ਟੂ-ਡੋਰ ਮੁਹਿੰਮ ਕੋਟਸ਼ਮੀਰ ਪਹੁੰਚੀ
ਕੋਟਫੱਤਾ, 7 ਅਕਤੂਬਰ (ਰਣਜੀਤ ਸਿੰਘ ਬੁੱਟਰ)- ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਆਪਣੀਆਂ ਚੋਣ ਸਰਗਰਮੀਆਂ ਵਿਚ ਤੇਜ਼ੀ ਲਿਆ ਕੇ ਘਰ-ਘਰ ਜਾ ਕੇ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਲੱਗੀਆਂ ਹੋਈਆਂ ਹਨ। ਇਸੇ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਚੱਲਦੀ ‘ਡੋਰ-ਟੂ-ਡੋਰ’ ਮੁਹਿੰਮ ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ਦੇ ਵੱਡੇ ਪਿੰਡ ਕੋਟ ਸ਼ਮੀਰ ਵਿਚ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਉਨ੍ਹਾਂ ਦੀ ਰਾਏ ਜਾਣੀ ਗਈ।
ਕੋਟਫੱਤਾ, 7 ਅਕਤੂਬਰ (ਰਣਜੀਤ ਸਿੰਘ ਬੁੱਟਰ)- ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਆਪਣੀਆਂ ਚੋਣ ਸਰਗਰਮੀਆਂ ਵਿਚ ਤੇਜ਼ੀ ਲਿਆ ਕੇ ਘਰ-ਘਰ ਜਾ ਕੇ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਲੱਗੀਆਂ ਹੋਈਆਂ ਹਨ। ਇਸੇ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਚੱਲਦੀ ‘ਡੋਰ-ਟੂ-ਡੋਰ’ ਮੁਹਿੰਮ ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ਦੇ ਵੱਡੇ ਪਿੰਡ ਕੋਟ ਸ਼ਮੀਰ ਵਿਚ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਉਨ੍ਹਾਂ ਦੀ ਰਾਏ ਜਾਣੀ ਗਈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਈ ਜਾ ਰਹੀ ਇਸ ਮੁਹਿੰਮ ਦੀ ਹਲਕਾ ਇੰਚਾਰਜ ਗੁਰਚਰਨ ਸਿੰਘ ਸਿੱਧੂ ਨੇ ਅਗਵਾਈ ਕੀਤੀ ਜਿਸ ਦੌਰਾਨ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਘਰ-ਘਰ ਪਹੁੰਚ ਕਰਕੇ ਵੱਖ-ਵੱਖ ਮੁੱਦਿਆਂ ਤੇ ਵੋਟਰਾਂ ਨਾਲ ਵਿਚਾਰ ਚਰਚਾ ਕਰਕੇ ਉਨ੍ਹਾਂ ਦੀ ਰਾਏ ਜਾਣੀ। ਇਸ ਮੌਕੇ ਲੋਕਾਂ ਤੋਂ ਫਾਰਮ ਭਰਵਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਪਿਛਲੀ ਸਰਕਾਰ ਦੇ ਦਸ ਸਾਲਾਂ ਦੇ ਕਾਰਜਕਾਲ ਦੇ ਨਾਲ-ਨਾਲ ਮੌਜੂਦਾ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਵੀ ਲਿਖਤੀ ਫੀਡਬੈਕ ਲਈ ਗਈ।ਇਸ ਮੌਕੇ ਹਲਕਾ ਇੰਚਾਰਜ ਗੁਰਚਰਨ ਸਿੰਘ ਸਿੱਧੂ ਤੋਂ ਇਲਾਵਾ ਕੋਟਸ਼ਮੀਰ ਨਗਰ ਪੰਚਾਇਤ ਦੇ ਪ੍ਰਧਾਨ ਜਸਵਿੰਦਰ ਕੌਰ ਦੇ ਪੁੱਤਰ ਸਰਕਲ ਪ੍ਰਧਾਨ ਨਿਰਮਲ ਸਿੰਘ ਨਿੰਮਾ, ਜਨਰਲ ਕੌਂਸਲ ਮੈਂਬਰ ਗੁਰਦੀਪ ਸਿੰਘ ਕੋਟਸ਼ਮੀਰ ਸਾਬਕਾ ਸਰਪੰਚ, ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ ਸੁਖਵੀਰ ਸਿੰਘ ਜੱਸੀ ਪੌ ਵਾਲੀ, ਸਾਬਕਾ ਸਰਕਲ ਯੂਥ ਪ੍ਰਧਾਨ ਗੁਰਤੇਜ ਸਿੰਘ ਔਲਖ ਫੂਸ ਮੰਡੀ, ਕੋਟਸ਼ਮੀਰ ਤੋਂ ਮੀਤ ਪ੍ਰਧਾਨ ਨਗਰ ਪੰਚਾਇਤ ਸੁਖਵਿੰਦਰ ਕੌਰ ਦੇ ਪਤੀ ਸਾਬਕਾ ਪੰਚ ਹਰਭਜਨ ਸਿੰਘ, ਸੁਖਪਾਲ ਸਿੰਘ ਕੌਂਸਲਰ, ਕੌਂਸਲਰ ਪ੍ਰੀਤੀ ਕੌਰ ਦੇ ਪਰਿਵਾਰਕ ਮੈਂਬਰ ਡਾਕਟਰ ਗੁਰਨੈਬ ਸਿੰਘ, ਕੌਂਸਲਰ ਤੇ ਕਲੱਬ ਪ੍ਰਧਾਨ ਪਰਮਜੀਤ ਸਿੰਘ ਪੰਮਾ, ਕੌਂਸਲਰ ਮਨਜੀਤ ਕੌਰ ਦੇ ਪਤੀ ਸਵਰਨਜੀਤ ਸਿੰਘ ਸਰਨੀ, ਕੌਂਸਲਰ ਰਾਮ ਸਿੰਘ ਮਾਨ, ਕੌਂਸਲਰ ਸੰਦੀਪ ਸਿੰਘ ਸੰਧੂ, ਕੌਂਸਲਰ ਗੋਬਿੰਦ ਸਿੰਘ, ਕੁਲਦੀਪ ਸਿੰਘ, ਗੁਰਜੋਤ ਸਿੰਘ ਸੰਧੂ, ਤਰਸੇਮ ਸਿੰਘ ਸੇਮੀ, ਯੂਥ ਆਗੂ ਗੁਰਮੀਤ ਸਿੰਘ ਕੋਟਸ਼ਮੀਰ, ਕਬੱਡੀ ਖਿਡਾਰੀ ਹਰਪ੍ਰੀਤ ਪੀਤਾ, ਜੱਗਾ ਸਿੰਘ ਫੂਲ ਵਾਲੇ, ਅਜੀਤ ਸਿੰਘ ਹਾਰ, ਗੁਰਮੀਤ ਸਿੰਘ ਜ਼ੈਲਦਾਰ ਜੱਸੀ ਪੌ ਵਾਲੀ ਸਮੇਤ ਪਾਰਟੀ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ।