ਮਲੋਟ ਰੋਡ ਗਰਿੱਡ ’ਚ ਧਰਨੇ ਬਾਅਦ ਪਾਵਰਕਾਮ ਕਾਰਪੋਰੇਸ਼ਨ ਆਈ ਹਰਕਤ ’ਚ ਨਿਰਵਿਘਨ ਸਪਲਾਈ ਦੇ ਭਰੋਸੇ ਬਾਅਦ ਕਿਸਾਨਾਂ ਧਰਨਾ ਚੁੱਕਿਆ
ਬੱਲੂਆਣਾ, 3 ਸਤੰਬਰ (ਗੁਰਨੈਬ ਸਾਜਨ)- ਸਬ-ਡਵੀਜ਼ਨ ਗੋਨਿਆਣਾ ਮੰਡੀ ਅਧੀਨ ਪੈਂਦੇ 66 ਕੇ ਵੀ ਗਰਿੱਡ ਮਲੋਟ ਰੋਡ ਬਠਿੰਡਾ ’ਚੋਂ ਮੋਟਰਾਂ ਦੀ ਬਿਜਲੀ ਦੇ ਲੱਗ ਰਹੇ ਪਾਵਰ ਕੱਟਾਂ ਤੋਂ ਦੁਖੀ ਦਿਉਣ, ਬਹਿਮਣ ਦੀਵਾਨਾ, ਸਿਵੀਆਂ, ਬੁਲਾਡੇਵਾਲਾ ਦੇ ਕਿਸਾਨਾਂ ਨੇ ਬੀਕੇਯੂ ਏਕਤਾ ਸਿੱਧੂਪੁਰ ਦੇ ਪਿੰਡ ਦਿਉਣ ਇਕਾਈ ਪ੍ਰਧਾਨ ਕਰਮਤੇਜ ਸਿੰਘ, ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਸਿਵੀਆਂ ਅਤੇ ਬੀਕੇਯੂ ਡਕੌਂਦਾ ਦੇ ਪ੍ਰਧਾਨ ਜਸਦੇਵ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਗਰਿੱਡ ’ਚ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ । ਕਿਸਾਨਾਂ ਦੇ ਧਰਨੇ ਬਾਰੇ ਗਰਿੱਡ ’ਚ ਡਿਊਟੀ ’ਤੇ ਤਾਇਨਾਤ ਜੇ.
ਮ
ਮਲੋਟ ਰੋਡ ਬਿਜਲੀ ਗਰਿੱਡ ’ਚ ਧਰਨੇ ਦੌਰਾਨ ਕਿਸਾਨ ਆਗੂ ਪਾਵਰਕਾਮ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ: ਗੁਰਨੈਬ ਸਾਜਨ
04-09-2026
ਬੱਲੂਆਣਾ, 3 ਸਤੰਬਰ (ਗੁਰਨੈਬ ਸਾਜਨ)- ਸਬ-ਡਵੀਜ਼ਨ ਗੋਨਿਆਣਾ ਮੰਡੀ ਅਧੀਨ ਪੈਂਦੇ 66 ਕੇ ਵੀ ਗਰਿੱਡ ਮਲੋਟ ਰੋਡ ਬਠਿੰਡਾ ’ਚੋਂ ਮੋਟਰਾਂ ਦੀ ਬਿਜਲੀ ਦੇ ਲੱਗ ਰਹੇ ਪਾਵਰ ਕੱਟਾਂ ਤੋਂ ਦੁਖੀ ਦਿਉਣ, ਬਹਿਮਣ ਦੀਵਾਨਾ, ਸਿਵੀਆਂ, ਬੁਲਾਡੇਵਾਲਾ ਦੇ ਕਿਸਾਨਾਂ ਨੇ ਬੀਕੇਯੂ ਏਕਤਾ ਸਿੱਧੂਪੁਰ ਦੇ ਪਿੰਡ ਦਿਉਣ ਇਕਾਈ ਪ੍ਰਧਾਨ ਕਰਮਤੇਜ ਸਿੰਘ, ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਸਿਵੀਆਂ ਅਤੇ ਬੀਕੇਯੂ ਡਕੌਂਦਾ ਦੇ ਪ੍ਰਧਾਨ ਜਸਦੇਵ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਗਰਿੱਡ ’ਚ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ । ਕਿਸਾਨਾਂ ਦੇ ਧਰਨੇ ਬਾਰੇ ਗਰਿੱਡ ’ਚ ਡਿਊਟੀ ’ਤੇ ਤਾਇਨਾਤ ਜੇ.ਈ. ਗੁਰਮੀਤ ਸਿੰਘ ਨੇ ਐਕਸੀਅਨ ਪਾਵਰਕਾਮ ਕਾਰਪੋਰੇਸ਼ਨ ਦੇ ਮਾਮਲਾ ਧਿਆਨ ’ਚ ਲਿਆਂਦਾ । ਉਨ੍ਹਾਂ ਕਿਸਾਨਾਂ ਨਾਲ ਗਰਿੱਡ ’ਚ ਮੀਟਿੰਗ ਕਰਨ ਦੀ ਹਦਾਇਤ ਕੀਤੀ । ਜੇ.ਈ. ਗੁਰਮੀਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ’ਚ ਕਿਸਾਨਾਂ ਨਾਲ ਮੀਟਿੰਗ ਕੀਤੀ । ਮੀਟਿੰਗ ਦੌਰਾਨ ਜੇ.ਈ. ਗੁਰਮੀਤ ਸਿੰਘ ਨੇ ਦੱਸਿਆ ਕਿ ਐਕਸੀਅਨ ਵਲੋਂ ਮੋਬਾਈਲ ਰਾਹੀਂ ਸੁਨੇਹਾ ਭੇਜਿਆ ਕਿ ਕਿਸਾਨਾਂ ਦੀਆਂ ਮੋਟਰਾਂ ਲਈ 7 ਸਤੰਬਰ ਤੱਕ ਨਿਰਵਿਘਨ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ। ਇਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਚੁੱਕ ਲਿਆ। ਇਸ ਮੌਕੇ ਕਿਸਾਨ ਆਗੂ ਅਮਰੀਕ ਸਿੰਘ ਸਿਵੀਆਂ ਅਤੇ ਕਰਮਤੇਜ ਸਿੰਘ ਦਿਉਣ ਨੇ ਦੱਸਿਆ ਕਿ ਅਗਲੇ ਦਿਨਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਠਿੰਡਾ ਵਿਚ ਆ ਰਹੇ ਹਨ, ਜਿਸ ਕਰਕੇ ਪਾਵਰਕੌਮ ਨੇ ਇਸ ਡਰੋਂ 7 ਸਤੰਬਰ ਤੱਕ ਉਨ੍ਹਾਂ ਨੂੰ ਮੋਟਰਾਂ ਦੀ ਬਿਜਲੀ 8 ਘੰਟੇ ਦੀ ਸਪਲਾਈ ਬਾਰੇ ਕਹਿ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ 7 ਸਤੰਬਰ ਤੋਂ ਬਾਅਦ ਪਹਿਲਾਂ ਵਾਂਗ ਬਿਜਲੀ ਦੇ ਪਾਵਰ ਕੱਟ ਜਾਰੀ ਰਹੇ ਤਾਂ ਉਹ ਸਖਤ ਐਕਸ਼ਨ ਲੈਣਗੇ। ਇਸ ਮੌਕੇ ਬੱਬੂ ਬੱਲ, ਕਾਕਾ ਸਿੰਘ, ਕੇਵਲ ਸਿੰਘ ਨੰਬਰਦਾਰ, ਗੋਰਾ ਸਿੰਘ, ਕੁਲਦੀਪ ਸਿੰਘ ਵੜਿੰਗ, ਦਰਸ਼ਨ ਸਿੰਘ ਗਿੱਲ, ਦਰਸ਼ਨ ਸਿੰਘ, ਗੱਬਰ ਸਿੰਘ, ਮੈਂਗਲ ਸਿੰਘ, ਕਾਲਾ ਸਿੰਘ, ਗੋਪਾਲ ਸਿੰਘ, ਸੁਖਮੰਦਰ ਸਿੰਘ ਠੇਕੇਦਾਰ, ਜਗਤਾਰ ਸਿੰਘ, ਗੁਰਮੀਤ ਸਿੰਘ ਖ਼ਜ਼ਾਨਚੀ ਬੀਕੇਯੂ ਡਕੌਂਦਾ ਮੌਜੂਦ ਸਨ ।