30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਭੋਗ ’ਤੇ ਵਿਸ਼ੇਸ਼ ਬਖਤੌਰ ਸਿੰਘ ਭੁੱਲਰ

ਚਾਉਕੇ : ਸਵ: ਬਖਤੌਰ ਸਿੰਘ ਭੁੱਲਰ ਦਾ ਜਨਮ 3 ਮਾਰਚ 1936 ਨੂੰ ਮਾਤਾ ਦਲੀਪ ਕੌਰ ਦੀ ਕੁੱਖੋਂ ਪਿਤਾ ਸਵ. ਗੁਰਦਿਆਲ ਸਿੰਘ ਦੇ ਘਰ ਪਿੰਡ ਬੁੱਗਰਾਂ, ਜ਼ਿਲ੍ਹਾ ਬਠਿੰਡਾ ਵਿਖੇ ਹੋਇਆ।

ਅਜੀਤ ਡੈਸਕ 30-08-2026
ਚਾਉਕੇ : ਸਵ: ਬਖਤੌਰ ਸਿੰਘ ਭੁੱਲਰ ਦਾ ਜਨਮ 3 ਮਾਰਚ 1936 ਨੂੰ ਮਾਤਾ ਦਲੀਪ ਕੌਰ ਦੀ ਕੁੱਖੋਂ ਪਿਤਾ ਸਵ. ਗੁਰਦਿਆਲ ਸਿੰਘ ਦੇ ਘਰ ਪਿੰਡ ਬੁੱਗਰਾਂ, ਜ਼ਿਲ੍ਹਾ ਬਠਿੰਡਾ ਵਿਖੇ ਹੋਇਆ। ਆਪ ਨੇ ਮੁੱਢਲੀ ਪੜਾਈ ਪਿੰਡ ਬੁੱਗਰਾਂ ਦੇ ਸਰਕਾਰੀ ਸਕੂਲ ਤੋਂ ਕਰਨ ਉਪਰੰਤ ਉਚੇਰੀ ਪੜ੍ਹਾਈ ਐਸ. ਡੀ. ਕਾਲਜ ਬਰਨਾਲਾ ਤੋਂ ਗਰੈਜੂਏਸ਼ਨ ਕੀਤੀ। ਪੜ੍ਹਾਈ ਉਪਰੰਤ ਆਪ ਦਾ ਵਿਆਹ ਸਰਦਾਰਨੀ ਗੁਰਮੇਲ ਕੌਰ ਨਾਲ ਹੋਇਆ, ਜਿਨ੍ਹਾਂ ਦੀ ਕੁੱਖੋ ਦੋ ਬੇਟੀਆਂ ਅਮਨਪ੍ਰੀਤ ਕੌਰ, ਕਿਰਨਪ੍ਰੀਤ ਕੌਰ ਅਤੇ ਇਕ ਬੇਟੇ ਰੁਪਿੰਦਰ ਸਿੰਘ ਭੁੱਲਰ ਨੇ ਜਨਮ ਲਿਆ। ਜਵਾਨੀ ਦੇ ਦਿਨਾਂ ਵਿਚ ਆਪ ਨੂੰ ਰਾਜਨੀਤੀ ਦੀ ਚੇਟਕ ਲੱਗ ਗਈ, ਜਿਸ ਦੇ ਚੱਲਦੇ ਉਹ ਦੋ ਵਾਰ ਪਿੰਡ ਦੇ ਕਾਂਗਰਸ ਪਾਰਟੀ ਵਲੋਂ ਸਰਪੰਚ ਰਹੇ, ਜਿੱਥੇ ਉਨ੍ਹਾਂ ਦੇ ਨੇੜਤਾ ਦਰਵੇਸ਼ ਸਿਆਸਦਾਨ ਵਜੋਂ ਜਾਣੇ ਜਾਂਦੇ ਸਾਬਕਾ ਮੰਤਰੀ ਪੰਜਾਬ ਹਰਬੰਸ ਸਿੰਘ ਸਿੱਧੂ ਨਾਲ ਹੋ ਗਈ। ਆਪ ਨੇ ਸਰਪੰਚ ਹੁੰਦਿਆਂ ਪਿੰਡ ਦੇ ਵਿਕਾਸ ਕੰਮਾਂ ਲਈ ਮੋਹਰੀ ਭੂਮਿਕਾ ਨਿਭਾਈ। ਇਸ ਤੋੋਂ ਇਲਾਵਾ ਆਪ ਪਿੰਡ ਦੀ ਸਹਿਕਾਰੀ ਖੇਤੀਬਾੜੀ ਸੁਸਾਇਟੀ ਦੀ ਪ੍ਰਧਾਨਗੀ ਦੇ ਨਾਲ-ਨਾਲ ਕੋਆਪਰੇਟਿਵ ਬੈੰਕ ਦੇ ਪੰਜਾਬ ਦੇ ਡਾਇਰੈਕਟਰ ਅਤੇ ਲੈਡ ਮਾਰਗੇਜ਼ ਬੈਕ ਦੇ ਚੇਅਰਮੈਨ ਦੇ ਅਹੁੱਦੇ ਤੇ ਵੀ ਬਿਰਾਜਮਾਨ ਰਹੇ। ਵੱਖ-ਵੱਖ ਸਮੇਂ ਵਿਚ ਆਪ ਜ਼ਿਲ੍ਹਾ ਯੋਜਨਾ ਬੋਰਡ ਦੇ ਮੈਂਬਰ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਮੈਂਬਰ ਵੀ ਰਹੇ। ਇਲਾਕੇ ਦੀ ਇਹ ਮਾਣਮੱਤੀ ਸ਼ਖਸੀਅਤ ਬੀਤੀ 22 ਅਗਸਤ ਨੂੰ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿਕੇ ਰੁਖਸਤ ਹੋ ਗਏ ਅਤੇ ਆਪਣੇ ਪਿੱਛੇ ਆਪਣੀ ਪਤਨੀ, ਬੇਟੀਆਂ ਅਤੇ ਬੇਟੇ ਸਮੇਤ ਭਰੇ ਪਰਿਵਾਰ ਨੂੰ ਵਿਲਕਦੇ ਛੱਡ ਗਏ । ਸਵ. ਬਖਤੌਰ ਸਿੰਘ ਭੁੱਲਰ ਨਮਿਤ ਪਾਠ ਦੇ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 30 ਅਗਸਤ 2026 ਦਿਨ ਐਤਵਾਰ ਨੂੰ ਦਾਣਾ ਮੰਡੀ ਪਿੰਡ ਬੁੱਗਰਾਂ ਜ਼ਿਲ੍ਹਾ ਬਠਿੰਡਾ ਵਿਖੇ ਦੁਪਹਿਰ 12:30 ਵਜੇ ਹੋਵੇਗਾ। ਵਲੋਂ: ਮਨਜੀਤ ਸਿੰਘ ਘੜੈਲੀ
ਪਿਛਲੀ ਖ਼ਬਰ ਅੱਜ ਭੋਗ ’ਤੇ ਵਿਸ਼ੇਸ਼ ਗੁਰਜੀਤ ਸਿੰਘ ਸਿੱਧੂ ਗੁੰਮਟੀ ਕਲਾਂ ਅਗਲੀ ਖ਼ਬਰ ਮਾਲਵਾ ਕਾਲਜ ਅਤੇ ਮਾਲਵਾ ਕਾਲਜ ਆਫ਼ ਫ਼ਿਜ਼ੀਕਲ ਐਜੂਕੇਸ਼ਨ ਵਿਖੇ ਮਨਾਇਆ ‘ਰਾਸ਼ਟਰੀ ਖੇਡ ਦਿਵਸ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।