27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਮੈਡੀਕਲ ਪ੍ਰੈਕਟੀਸ਼ਨਰ ਐਸੋ: ਰਜਿ ਬਲਾਕ ਰਾਮਪੁਰਾ ਦੀ ਮਹੀਨਾਵਾਰ ਮੀਟਿੰਗ

ਰਾਮਪੁਰਾ ਫੂਲ, 26 ਅਗਸਤ (ਹੇਮੰਤ ਕੁਮਾਰ ਸ਼ਰਮਾ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ: ਬਲਾਕ ਰਾਮਪੁਰਾ ਫੂਲ ਦੀ ਮਹੀਨਾਵਾਰ ਮੀਟਿੰਗ ਸ਼ਹੀਦ ਅਧਿਆਪਕ ਯਾਦਗਾਰੀ ਹਾਲ ਰਾਮਪੁਰਾ ਫੂਲ ਵਿਖੇ ਬਲਾਕ ਪ੍ਰਧਾਨ ਡਾਕਟਰ ਨਿਰਮਲ ਸਿੰਘ ਚਾਉਕੇ ਦੀ ਅਗਵਾਈ ਹੇਠ ਹੋਈ। ਡਾਕਟਰ ਰਵੇਲ ਸਿੰਘ ਮਹਿਰਾਜ ਨੇ ਕਿਹਾ ਕਿ ਮੌਜੂਦਾ ਸਰਕਾਰ ਨੂੰ ਸਾਡੇ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ।

ਅਜੀਤ ਡੈਸਕ 27-08-2026
ਰਾਮਪੁਰਾ ਫੂਲ, 26 ਅਗਸਤ (ਹੇਮੰਤ ਕੁਮਾਰ ਸ਼ਰਮਾ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ: ਬਲਾਕ ਰਾਮਪੁਰਾ ਫੂਲ ਦੀ ਮਹੀਨਾਵਾਰ ਮੀਟਿੰਗ ਸ਼ਹੀਦ ਅਧਿਆਪਕ ਯਾਦਗਾਰੀ ਹਾਲ ਰਾਮਪੁਰਾ ਫੂਲ ਵਿਖੇ ਬਲਾਕ ਪ੍ਰਧਾਨ ਡਾਕਟਰ ਨਿਰਮਲ ਸਿੰਘ ਚਾਉਕੇ ਦੀ ਅਗਵਾਈ ਹੇਠ ਹੋਈ। ਡਾਕਟਰ ਰਵੇਲ ਸਿੰਘ ਮਹਿਰਾਜ ਨੇ ਕਿਹਾ ਕਿ ਮੌਜੂਦਾ ਸਰਕਾਰ ਨੂੰ ਸਾਡੇ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ। ਡਾਕਟਰ ਜਗਤਾਰ ਸਿੰਘ ਫੂਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਕਿ ਸਾਨੂੰ ਸਾਫ਼ ਸੁਥਰੀ ਨਸ਼ੇ ਰਹਿਤ ਪ੍ਰੈਕਟਿਸ ਕਰਨੀ ਚਾਹੀਦੀ ਹੈ ਤੇ ਸਫ਼ਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਡਾਕਟਰ ਹਰਜਿੰਦਰ ਸਿੰਘ, ਬਲਾਕ ਸਕੱਤਰ ਡਾ: ਦੇਵਰਾਜ ਕੋਟੜਾ ਕੌੜਿਆਂ ਵਾਲਿਆਂ ਨੇ ਸਟੇਜ ਦੀ ਕਾਰਵਾਈ ਸੰਭਾਲਦਿਆਂ ਮੈਨੇਜਮੈਂਟ ਕਮੇਟੀ ਅਤੇ ਡਾ: ਜਗਤਾਰ ਸਿੰਘ ਜ਼ਿਲ੍ਹਾ ਚੇਅਰਮੈਨ, ਡਾ: ਮਲਕੀਤ ਸਿੰਘ ਸੰਧੂ ਖ਼ੁਰਦ, ਡਾ: ਨਿਰਮਲ ਸਿੰਘ ਚਾਉਕੇ ਅਤੇ ਸਭਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਪਿਛਲੀ ਖ਼ਬਰ 30 ਤੋਂ ਲੱਗਣ ਵਾਲੇ ਜ਼ਿਲ੍ਹਾ ਪੱਧਰੀ ਮੋਰਚਿਆਂ ਸੰਬੰਧੀ ਭਾਕਿਯੂ (ਉਗਰਾਹਾਂ) ਨੇ ਪਿੰਡਾਂ ’ਚ ਕੀਤੀਆਂ ਮੀਟਿੰਗਾਂ ਅਗਲੀ ਖ਼ਬਰ ਭਾਜਪਾ ਆਗੂ ਜਸਵੀਰ ਸਿੰਘ ਮਹਿਰਾਜ ਵਲੋਂ ਮਨਪ੍ਰੀਤ ਸਿੰਘ ਬਾਦਲ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।