21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਤਰਕਸ਼ੀਲ ਸੁਸਾਇਟੀ ਨੇ ਖਿਡਾਰੀਆਂ ਨੂੰ ਵਹਿਮਾਂ-ਭਰਮਾਂ ਤੋਂ ਦੂਰ ਰਹਿਣ ਦਾ ਦਿੱਤਾ ਸੁਨੇਹਾ

ਰਾਮਪੁਰਾ ਫੂਲ, 20 ਅਗਸਤ (ਹੇਮੰਤ ਕੁਮਾਰ ਸ਼ਰਮਾ): ਤਰਕਸ਼ੀਲ ਸੁਸਾਇਟੀ ਰਾਮਪੁਰਾ ਫੂਲ ਦੇ ਆਗੂ ਜਗਦੇਵ ਸਿੰਘ ਅਤੇ ਬੰਤ ਸਿੰਘ ਵਲੋਂ ਆਜ਼ਾਦ ਵਾਲੀਬਾਲ ਸਪੋਰਟਸ ਕਲੱਬ ਦੇ ਖੇਡ ਮੈਦਾਨ ਵਿਖੇ ਪਹੁੰਚ ਕੇ ਵੱਡੀ ਗਿਣਤੀ ਵਿਚ ਮੌਜੂਦ ਖਿਡਾਰੀਆਂ ਨਾਲ ਜਾਦੂ ਅਤੇ ਵਹਿਮਾਂ-ਭਰਮਾਂ ਸੰਬੰਧੀ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਜਗਦੇਵ ਸਿੰਘ, ਬੰਤ ਸਿੰਘ ਅਤੇ ਸੁਖਮੰਦਰ ਸਿੰਘ ਨੇ ਜਾਦੂ ਦੇ ਵੱਖ-ਵੱਖ ਕਰਤੱਬਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਦੂ ਕੋਈ ਅਲੌਕਿਕ ਸ਼ਕਤੀ ਨਹੀਂ, ਸਗੋਂ ਹੱਥ ਦੀ ਸਫ਼ਾਈ, ਤਕਨੀਕ ਅਤੇ ਮਨੁੱਖੀ ਮਨ ਦੀ ਸਮਝ ’ਤੇ ਆਧਾਰਿਤ ਕਲਾ ਹੈ।

ਅਜੀਤ ਡੈਸਕ 21-08-2026
ਰਾਮਪੁਰਾ ਫੂਲ, 20 ਅਗਸਤ (ਹੇਮੰਤ ਕੁਮਾਰ ਸ਼ਰਮਾ): ਤਰਕਸ਼ੀਲ ਸੁਸਾਇਟੀ ਰਾਮਪੁਰਾ ਫੂਲ ਦੇ ਆਗੂ ਜਗਦੇਵ ਸਿੰਘ ਅਤੇ ਬੰਤ ਸਿੰਘ ਵਲੋਂ ਆਜ਼ਾਦ ਵਾਲੀਬਾਲ ਸਪੋਰਟਸ ਕਲੱਬ ਦੇ ਖੇਡ ਮੈਦਾਨ ਵਿਖੇ ਪਹੁੰਚ ਕੇ ਵੱਡੀ ਗਿਣਤੀ ਵਿਚ ਮੌਜੂਦ ਖਿਡਾਰੀਆਂ ਨਾਲ ਜਾਦੂ ਅਤੇ ਵਹਿਮਾਂ-ਭਰਮਾਂ ਸੰਬੰਧੀ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਜਗਦੇਵ ਸਿੰਘ, ਬੰਤ ਸਿੰਘ ਅਤੇ ਸੁਖਮੰਦਰ ਸਿੰਘ ਨੇ ਜਾਦੂ ਦੇ ਵੱਖ-ਵੱਖ ਕਰਤੱਬਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਦੂ ਕੋਈ ਅਲੌਕਿਕ ਸ਼ਕਤੀ ਨਹੀਂ, ਸਗੋਂ ਹੱਥ ਦੀ ਸਫ਼ਾਈ, ਤਕਨੀਕ ਅਤੇ ਮਨੁੱਖੀ ਮਨ ਦੀ ਸਮਝ ’ਤੇ ਆਧਾਰਿਤ ਕਲਾ ਹੈ। ਉਨ੍ਹਾਂ ਕਿਹਾ ਕਿ ਅਕਸਰ ਲੋਕ ਜਾਦੂ ਜਾਂ ਕੁਝ ਅਣਜਾਣ ਘਟਨਾਵਾਂ ਨੂੰ ਚਮਤਕਾਰ ਸਮਝ ਕੇ ਵਹਿਮਾਂ-ਭਰਮਾਂ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਹਰ ਗੱਲ ਨੂੰ ਤਰਕ ਅਤੇ ਵਿਗਿਆਨਕ ਸੋਚ ਦੀ ਕਸੌਟੀ ’ਤੇ ਪਰਖਿਆ ਜਾਵੇ ਅਤੇ ਅੰਧਵਿਸ਼ਵਾਸਾਂ ਤੋਂ ਦੂਰ ਰਹਿੰਦੇ ਹੋਏ ਸਮਾਜ ਵਿਚ ਜਾਗਰੂਕਤਾ ਫੈਲਾਈ ਜਾਵੇ। ਇਸ ਮੌਕੇ ਆਜ਼ਾਦ ਵਾਲੀਬਾਲ ਸਪੋਰਟਸ ਕਲੱਬ ਦੇ ਖਿਡਾਰੀਆਂ ਵਲੋਂ ਤਰਕਸ਼ੀਲ ਸੋਸਾਇਟੀ ਦੇ ਨੁਮਾਇੰਦਿਆਂ ਦੀ ਗੱਲਬਾਤ ਨੂੰ ਧਿਆਨ ਨਾਲ ਸੁਣਿਆ ਗਿਆ ਅਤੇ ਵਹਿਮਾਂ-ਭਰਮਾਂ ਤੋਂ ਮੁਕਤ, ਤਰਕਸ਼ੀਲ ਸਮਾਜ ਸਿਰਜਣ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਆਜ਼ਾਦ ਵਾਲੀਬਾਲ ਸਪੋਰਟਸ ਕਲੱਬ ਦੇ ਅਹੁਦੇਦਾਰ ਰਿਟਾਇਰਡ ਹੈੱਡਮਾਸਟਰ ਹਰਿੰਦਰ ਸਿੰਘ ਭੁੱਲਰ, ਲੈਕਚਰਾਰ ਗੁਰਮੇਲ ਸਿੰਘ, ਗੁਰਦੀਪ ਸਿੰਘ, ਹੈਪੀ ਸ਼ਰਮਾ ਅਤੇ ਰਾਜ ਮੌਜੂਦ ਸਨ।
ਪਿਛਲੀ ਖ਼ਬਰ ਇਕਬਾਲਜੀਤ ਪੂਹਲੀ ਤੇ ਹਰਮੀਤ ਜੰਡਾਂਵਾਲਾ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਨਿਯੁਕਤ ਅਗਲੀ ਖ਼ਬਰ ਚੈਤਨਿਆ ਟੈਂਕਨੋ ਸਕੂਲ ਰਾਮਪੁਰਾ ਫੂਲ ਦੇ ਹੋਣਹਾਰ ਵਿਦਿਆਰਥਣ ਨੂੰ ਸਨਮਾਨਿਤ ਕਰਦੇ ਹੋਏ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਇੰਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।