18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸਿਕੰਦਰ ਬੇਗਾ ਨੂੰ ਅਕਾਲੀ ਦਲ ਬਾਦਲ ਵਲੋਂ ਪੀ.ਏ.ਸੀ. ਮੈਂਬਰ ਲਾਏ ਜਾਣ ਨਾਲ ਪਾਰਟੀ ਨੂੰ ਹਲਕੇ ’ਚ ਮਿਲੀ ਹੋਰ

ਲਹਿਰਾ ਮੁਹੱਬਤ, 17 ਅਗਸਤ (ਸੁਖਪਾਲ ਸਿੰਘ ਸੁੱਖੀ)-ਵਿਧਾਨ ਸਭਾ ਹਲਕਾ ਭੁੱਚੋ ਤੋਂ ਟਕਸਾਲੀ ਅਕਾਲੀ ਆਗੂ ਸਿਕੰਦਰ ਸਿੰਘ ਬੇਗਾ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਰਾਜਸੀ ਮਾਮਲਿਆਂ ਬਾਰੇ ਕਮੇਟੀ (ਪੀ. ਏ.

ਅਕਾਲੀ ਦਲ ਬਾਦਲ ਵਲੋਂ ਨਿਯੁਕਤ ਪੀ.ਏ.ਸੀ ਮੈਂਬਰ ਸਿਕੰਦਰ ਸਿੰਘ ਬੇਗਾ, ਬਲਵੰਤ ਸਿੰਘ ਬੇਗਾ ਮੈਂਬਰ ਬਲਾਕ ਸੰਮਤੀ ਤੇ ਦਾਰਾ ਆਦੇਸ਼। 18-08-2026
ਲਹਿਰਾ ਮੁਹੱਬਤ, 17 ਅਗਸਤ (ਸੁਖਪਾਲ ਸਿੰਘ ਸੁੱਖੀ)-ਵਿਧਾਨ ਸਭਾ ਹਲਕਾ ਭੁੱਚੋ ਤੋਂ ਟਕਸਾਲੀ ਅਕਾਲੀ ਆਗੂ ਸਿਕੰਦਰ ਸਿੰਘ ਬੇਗਾ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਰਾਜਸੀ ਮਾਮਲਿਆਂ ਬਾਰੇ ਕਮੇਟੀ (ਪੀ.ਏ.ਸੀ) ਮੈਂਬਰ ਲਾਏ ਜਾਣ ਨਾਲ ਜਿੱਥੇ ਹਲਕੇ ਵਿਚ ਖ਼ੁਸ਼ੀ ਦੀ ਲਹਿਰ ਉੱਥੇ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਯੂਥ ਆਗੂ ਦਾਰਾ ਆਦੇਸ਼ ਤੇ ਬਲਵੰਤ ਸਿੰਘ ਬੇਗਾ ਬਲਾਕ ਸੰਮਤੀ ਮੈਂਬਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਪੰਜਾਬ ਦੀ ਭਲਾਈ ਕਰ ਸਕਦੇ ਹਨ, ਕਿਉਂਕਿ ਅਕਾਲੀ ਦਲ ਸੂਬੇ ਦੀ ਇੱਕੋ ਇੱਕ ਅਜਿਹੀ ਖੇਤਰੀ ਪਾਰਟੀ ਹੈ, ਜਿਸ ਨੇ ਅੱਜ ਤੱਕ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ। ਜਿਸ ਕਰਕੇ ਅਕਾਲੀ ਦਲ ਵਿਧਾਨ ਸਭਾ ਚੋਣ 2027 ਵਿਚ ਪੰਜਾਬ ਦੇ ਲੋਕਾਂ ਦੇ ਸਹਿਯੋਗ ਨਾਲ ਆਪਣੀ ਸਰਕਾਰ ਬਣਾਏਗਾ। ਉਨ੍ਹਾਂ ਕਿਹਾ ਹਲਕੇ ਭੁੱਚੋ ਨੂੰ ਪਾਰਟੀ ਵਿਚ ਵੱਡੀ ਨੁਮਾਇੰਦਗੀ ਦੇ ਕੇ ਜ਼ਿੰਮੇਵਾਰ ਅਹੁਦੇ ਨਾਲ ਸਿਕੰਦਰ ਸਿੰਘ ਬੇਗਾ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਨਿਵਾਜਿਆ ਹੈ। ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ, ਜਗਸੀਰ ਸਿੰਘ ਜੱਗਾ ਕਲਿਆਣ ਜ਼ਿਲ੍ਹਾ ਪ੍ਰਧਾਨ ਤੇ ਡਾ. ਦਲਜੀਤ ਸਿੰਘ ਗੁਰੂ ਸੇਵਾਦਾਰ ਹਲਕਾ ਭੁੱਚੋ ਦਾ ਧੰਨਵਾਦ ਕਰਦਿਆਂ ਸਿਕੰਦਰ ਸਿੰਘ ਬੇਗਾ ਨਵ-ਨਿਯੁਕਤ ਪੀ.ਏ.ਸੀ ਮੈਂਬਰ ਨੂੰ ਵਧਾਈ ਦਿੰਦਿਆਂ ਭਰਵਾਂ ਸਵਾਗਤ ਕੀਤਾ। ਇਸ ਮੌਕੇ ਜੱਥੇਦਾਰ ਕਿਰਪਾਲ ਸਿੰਘ, ਬਲਵੀਰ ਸਿੰਘ, ਅਮਰੀਕ ਸਿੰਘ, ਦਰਸ਼ਨ ਸਿੰਘ, ਬਲਜੀਤ ਸਿੰਘ ਜੀਤਾ, ਠਾਣਾ ਸਿੰਘ, ਹਰਵਿੰਦਰ ਸਿੰਘ ਰੂਸੀ, ਡਾ. ਗੱਗੂ ਸਿੰਘ, ਸਤਿੰਦਰਪਾਲ ਸਿੰਘ, ਜਗਜੀਤ ਸਿੰਘ ਭੋਲਾ, ਬਿਕਰਮਜੀਤ ਸਿੰਘ, ਜਗਸੀਰ ਸਿੰਘ ਮਿਸਤਰੀ, ਗੁਰਬਖ਼ਸ਼ ਸਿੰਘ ਤੇ ਗਗਨ ਬੇਗਾ, ਸੁਖਵਿੰਦਰ ਸਿੰਘ ਗੇਜੇਕਾ ਨੇ ਵੀ ਵਧਾਈ ਦਿੱਤੀ।
ਪਿਛਲੀ ਖ਼ਬਰ ਪਿੰਡ ਫੁੱਲੋ ਮਿੱਠੀ ਦੇ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ ਸਹਿਜਪ੍ਰੀਤ ਕੌਰ ਮੰਨਤ ਨੇ ਇਕੋ ਸਮੇਂ 6 ਸਨਮਾਨ ਹਾਸਿਲ ਕਰਕੇ ਰਚਿਆ ਇਤਿਹਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।