17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਰਾਮਾਂ ਮੰਡੀ ਦਾ ਮੇਨ ਬਾਜ਼ਾਰ ਜਿੱਥੇ ਕਿਸੇ ਵੀ ਦੁਕਾਨ ’ਤੇ ਤਿਰੰਗਾ ਝੰਡਾ ਨਹੀਂ ਲੱਗਿਆ ਹੈ। ਭਾਜਪਾ ਦੀ ‘ਹਰ ਘਰ ਤਿਰੰਗਾ’ ਮੁਹਿੰਮ ਦਾ ਰਾਮਾਂ ਮੰਡੀ ਵਿਚ ਨਹੀਂ ਦਿਖਿਆ ਕੋਈ ਅਸਰ ਲੋਕਾਂ ਨੇ ਕਿਹਾ ਕਿ ਪਾਰਟੀਆਂ ਦੇ ਪ੍ਰਚਾਰ ਲਈ ਅਣਗਿਣਤ ਝੰਡੇ , ਪਰ ਦੇਸ਼ ਲਈ ਇੱਕ ਤਿਰੰਗਾ ਵੀ ਨਹੀਂ

ਰਾਮਾਂ ਮੰਡੀ, 16 ਅਗਸਤ (ਤਰਸੇਮ ਸਿੰਗਲਾ)- ਆਜ਼ਾਦੀ ਦਿਹਾੜੇ ਦੇ ਮੌਕੇ ਭਾਜਪਾ ਵਲੋਂ ਚਲਾਈ ਗਈ ‘ਹਰ ਘਰ ਤਿਰੰਗਾ’ ਮੁਹਿੰਮ ਦਾ ਰਾਮਾਂ ਮੰਡੀ ਵਿਚ ਕੋਈ ਖ਼ਾਸ ਅਸਰ ਦਿਖਾਈ ਨਹੀਂ ਦਿੱਤਾ। ਸ਼ਹਿਰ ਵਿਚ ਜ਼ਿਆਦਾਤਰ ਘਰਾਂ ਅਤੇ ਦੁਕਾਨਾਂ ‘ਤੇ ਤਿਰੰਗਾ ਝੰਡਾ ਲਹਿਰਾਉਂਦਾ ਨਜ਼ਰ ਨਹੀਂ ਆਇਆ।

ਅਜੀਤ ਡੈਸਕ 17-08-2026
ਰਾਮਾਂ ਮੰਡੀ, 16 ਅਗਸਤ (ਤਰਸੇਮ ਸਿੰਗਲਾ)- ਆਜ਼ਾਦੀ ਦਿਹਾੜੇ ਦੇ ਮੌਕੇ ਭਾਜਪਾ ਵਲੋਂ ਚਲਾਈ ਗਈ ‘ਹਰ ਘਰ ਤਿਰੰਗਾ’ ਮੁਹਿੰਮ ਦਾ ਰਾਮਾਂ ਮੰਡੀ ਵਿਚ ਕੋਈ ਖ਼ਾਸ ਅਸਰ ਦਿਖਾਈ ਨਹੀਂ ਦਿੱਤਾ। ਸ਼ਹਿਰ ਵਿਚ ਜ਼ਿਆਦਾਤਰ ਘਰਾਂ ਅਤੇ ਦੁਕਾਨਾਂ ‘ਤੇ ਤਿਰੰਗਾ ਝੰਡਾ ਲਹਿਰਾਉਂਦਾ ਨਜ਼ਰ ਨਹੀਂ ਆਇਆ। ਇਸ ਸਬੰਧੀ ਸਥਾਨਕ ਲੋਕਾਂ ਨੇ ਕਿਹਾ ਕਿ ਚੋਣਾਂ ਦੇ ਸਮੇਂ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਆਪਣੀਆਂ ਪਾਰਟੀਆਂ ਦੇ ਝੰਡੇ ਘਰਾਂ ‘ਤੇ ਲਗਾਉਣ ਲਈ ਪੂਰਾ ਜ਼ੋਰ ਲਾਇਆ ਜਾਂਦਾ ਹੈ। ਇੱਥੋਂ ਤੱਕ ਕਿ ਦਿਹਾੜੀਦਾਰ ਮਜ਼ਦੂਰਾਂ ਨੂੰ ਝੰਡੇ, ਡੰਡੇ, ਗੁੱਲ-ਮੇਖਾਂ , ਛੱਤਾਂ ਤੇ ਚੜ੍ਹਨ ਲਈ ਪੌੜੀ ਅਤੇ ਹਥੌੜੀ ਆਦਿ ਦੇ ਕੇ ਹਰ ਘਰ ਤੇ ਕਈ-ਕਈ ਝੰਡੇ ਲਗਾਏ ਜਾਂਦੇ ਹਨ। ਲੋਕਾਂ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਜਦੋਂ ਚੋਣਾਂ ਜਿੱਤਣ ਲਈ ਪਾਰਟੀਆਂ ਵੱਲੋਂ ਹਰ ਘਰ ਅਤੇ ਦੁਕਾਨ ਤੱਕ ਆਪਣੇ ਝੰਡੇ ਪਹੁੰਚਾਏ ਜਾ ਸਕਦੇ ਹਨ ਤਾਂ ਸਰਕਾਰ ਬਣਨ ਤੋਂ ਬਾਅਦ ਜਦੋਂ ਆਜ਼ਾਦੀ ਦਿਹਾੜੇ ਸਬੰਧੀ ਦੇਸ਼ ਦੀ ਗੱਲ ਆਉਂਦੀ ਹੈ ਤਾਂ ਸਰਕਾਰਾਂ ਵਲੋਂ ਇਕ ਤਿਰੰਗਾ ਝੰਡਾ ਵੀ ਘਰਾਂ ਤੇ ਨਹੀਂ ਲਗਾਇਆ ਜਾਂਦਾ, ਸਿਰਫ਼ ਹਰ ਘਰ ਤਿਰੰਗਾ ਮੁਹਿੰਮ ਦੀ ਡਰਾਮੇਬਾਜ਼ੀ ਹੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਪ੍ਰਤੀ ਸਨਮਾਨ ਸਿਰਫ਼ ਸਰਕਾਰੀ ਜਾਂ ਸਿਆਸੀ ਪ੍ਰੋਗਰਾਮਾਂ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ, ਸਗੋਂ ਆਮ ਲੋਕਾਂ ਦੀ ਭਾਗੀਦਾਰੀ ਵੀ ਇਸ ਵਿਚ ਹੋਣੀ ਚਾਹੀਦੀ ਹੈ। ਲੋਕਾਂ ਦਾ ਮੰਨਣਾ ਹੈ ਕਿ ‘ਹਰ ਘਰ ਤਿਰੰਗਾ’ ਮੁਹਿੰਮ ਨੂੰ ਜ਼ਮੀਨੀ ਪੱਧਰ ‘ਤੇ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਲੋੜ ਹੈ। ਲੋਕਾਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਦੇ ਝੰਡਿਆਂ ਦੀ ਬਜਾਏ ਦੇਸ਼ ਦੇ ਤਿਰੰਗੇ ਨੂੰ ਸਭ ਤੋਂ ਵੱਧ ਸਨਮਾਨ ਮਿਲਣਾ ਚਾਹੀਦਾ ਹੈ ਅਤੇ ਆਜ਼ਾਦੀ ਦਿਹਾੜੇ ਮੌਕੇ ਹਰ ਨਾਗਰਿਕ ਨੂੰ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨਾ ਚਾਹੀਦਾ ਹੈ।
ਪਿਛਲੀ ਖ਼ਬਰ ਸਾਉਣ ਦੀ ਫੁਹਾਰ ਤੇ ਤੀਆਂ ਦੀ ਬਹਾਰ, ਮਨੋਰੰਜਨ ਕਲੱਬ ’ਚ ਗੂੰਜਿਆ ਪੰਜਾਬੀ ਸੱਭਿਆਚਾਰ’ ਅਗਲੀ ਖ਼ਬਰ ਓਮ ਸੰਨਜ਼ ਫ਼ੈਕਟਰੀ ਸੰਗਤ ਕਲਾਂ ਵਿਖੇ ਤਿਰੰਗਾ ਲਹਿਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।