ਵੱਖ-ਵੱਖ ਟੀਮਾਂ ਲਈ ਚੁਣੇ ਗਏ ਬਠਿੰਡਾ ਦੇ ਕ੍ਰਿਕਟ ਖਿਡਾਰੀ।
ਸ਼ੇਰੇ-ਏ-ਪੰਜਾਬ ਟੀ-20 ਲੀਗ ਲਈ ਬਠਿੰਡਾ ਦੇ 10 ਖਿਡਾਰੀਆਂ ਦੀ ਹੋਈ ਚੋਣ
ਉਦੈ ਪ੍ਰਤਾਪ ਸਭ ਤੋਂ ਮਹਿੰਗਾ ਵਿਕਿਆ
ਬਠਿੰਡਾ, 10 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ) : ਸ਼ੇਰੇ-ਏ-ਪੰਜਾਬ ਟੀ-20 ਲੀਗ ਦੀ ਨਿਲਾਮੀ ’ਚ ਬਠਿੰਡਾ ਦੇ 10 ਖਿਡਾਰੀਆਂ ਦੀ ਵੱਖ-ਵੱਖ ਟੀਮਾਂ ਲਈ ਚੋਣ ਹੋਈ ਹੈ, ਜੋ ਬਠਿੰਡਾ ਜ਼ਿਲੇ੍ਹ ਦੇ ਕ੍ਰਿਕਟ ਖਿਡਾਰੀਆਂ ਲਈ ਵੱਡੇ ਮਾਣ ਵਾਲੀ ਪ੍ਰਾਪਤੀ ਹੈ। ਇਨ੍ਹਾਂ ’ਚੋਂ ਉਦੈ ਪ੍ਰਤਾਪ ਸਹਾਰਨ ਸਭ ਤੋਂ ਮਹਿੰਗਾ ਖਿਡਾਰੀ ਬਣਿਆ, ਜਿਸ ਨੂੰ ਬਠਿੰਡਾ ਰਾਇਲਜ਼ ਨੇ 4.
ਬਠਿੰਡਾ, 10 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ) : ਸ਼ੇਰੇ-ਏ-ਪੰਜਾਬ ਟੀ-20 ਲੀਗ ਦੀ ਨਿਲਾਮੀ ’ਚ ਬਠਿੰਡਾ ਦੇ 10 ਖਿਡਾਰੀਆਂ ਦੀ ਵੱਖ-ਵੱਖ ਟੀਮਾਂ ਲਈ ਚੋਣ ਹੋਈ ਹੈ, ਜੋ ਬਠਿੰਡਾ ਜ਼ਿਲੇ੍ਹ ਦੇ ਕ੍ਰਿਕਟ ਖਿਡਾਰੀਆਂ ਲਈ ਵੱਡੇ ਮਾਣ ਵਾਲੀ ਪ੍ਰਾਪਤੀ ਹੈ। ਇਨ੍ਹਾਂ ’ਚੋਂ ਉਦੈ ਪ੍ਰਤਾਪ ਸਹਾਰਨ ਸਭ ਤੋਂ ਮਹਿੰਗਾ ਖਿਡਾਰੀ ਬਣਿਆ, ਜਿਸ ਨੂੰ ਬਠਿੰਡਾ ਰਾਇਲਜ਼ ਨੇ 4.20 ਲੱਖ ਰੁਪਏ ’ਚ ਖ਼ਰੀਦਿਆ ਹੈ। ਨਿਲਾਮੀ ’ਚ ਯੁਵੀ ਗੋਇਲ ਦਾ ਵੀ ਚੰਗਾ ਭਾਅ ਲੱਗਿਆ। ਲੁਧਿਆਣਾ ਲਾਇਨਜ਼ ਨੇ ਉਸ ਨੂੰ 2.70 ਲੱਖ ਰੁਪਏ ’ਚ ਆਪਣੀ ਟੀਮ ਦਾ ਹਿੱਸਾ ਬਣਾਇਆ ਹੈ। ਯੁਵੀ ਦੀ ਬੇਸ ਪ੍ਰਾਈਸ 75 ਹਜ਼ਾਰ ਰੁਪਏ ਸੀ, ਜਿਸ ਤੋਂ ਬੋਲੀ ਕਈ ਗੁਣਾ ਉੱਪਰ ਗਈ। ਬਠਿੰਡਾ ਦੇ ਹੋਰ ਖਿਡਾਰੀਆਂ ’ਚੋਂ ਜਸ਼ਨਪ੍ਰੀਤ ਸਿੰਘ ਅਤੇ ਧਰੁਵ ਰਾਹੁਲ ਜਿੰਦਲ ਨੂੰ ਅੰਮ੍ਰਿਤਸਰ ਸੂਰਮਾਜ਼ ਨੇ, ਜਸ਼ਨ ਜਿੰਦਲ ਅਤੇ ਲਕਸ਼ੇ ਕਾਂਸਲ ਨੂੰ ਫ਼ਾਜ਼ਿਲਕਾ ਫਾਲਕਨਜ਼ ਨੇ, ਅਬੀਰ ਕੋਹਲੀ ਨੂੰ ਬਠਿੰਡਾ ਰਾਇਲਜ਼ ਨੇ, ਤਨਮੇ ਧਰਨੀ ਅਤੇ ਗੁਰਮੇਹਰ ਸਰਾਂ ਨੂੰ ਮੋਹਾਲੀ ਕਿੰਗਜ਼ ਨੇ ਅਤੇ ਆਕਾਸ਼ ਪਾਂਡੇ ਨੂੰ ਅੰਮ੍ਰਿਤਸਰ ਸੂਰਮਾਜ਼ ਨੇ ਖ਼ਰੀਦਿਆ ਹੈ। ਇਸ ਤਰ੍ਹਾਂ ਬਠਿੰਡੇ ਦੇ ਖਿਡਾਰੀਆਂ ਦੀ ਤਿੰਨ-ਚਾਰ ਟੀਮਾਂ ’ਚ ਪਹੁੰਚ ਬਣੀ ਹੈ, ਜੋ ਜ਼ਿਲ੍ਹੇ ’ਚ ਕ੍ਰਿਕਟ ਦੇ ਵਧ ਰਹੇ ਪੱਧਰ ਦੀ ਝਲਕ ਵਿਖਾਉਂਦੀ ਹੈ। ਬੀਡੀਸੀਏ ਦੇ ਪ੍ਰਧਾਨ ਸੁਦਰਸ਼ਨ ਗੋਇਲ, ਜਨਰਲ ਸਕੱਤਰ ਅਰੁਣ ਵਧਾਵਨ ਅਤੇ ਜੁਆਇੰਟ ਸਕੱਤਰ ਜਸਵਿੰਦਰ ਸਿੰਘ ਬਾਜਵਾ ਸਮੇਤ ਹੋਰ ਅਹੁਦੇਦਾਰਾਂ ਨੇ ਸਾਰੇ ਚੁਣੇ ਗਏ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਖਿਡਾਰੀਆਂ ਦੀ ਤਿਆਰੀ ’ਚ ਕੋਚ ਰਾਜੀਵ ਕੁਮਾਰ, ਪਰਮਜੀਤ ਸਿੰਘ ਤੇ ਸੱਤਿਆ ਭੂਸ਼ਣ ਅਤੇ ਫਿਟਨੈੱਸ ਟੇ੍ਰਨਰ ਅਰਜੁਨ ਸਿੰਘ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਗਈ। ਬਠਿੰਡਾ ਕ੍ਰਿਕਟ ਲਈ ਇਹ ਚੋਣ ਇਸ ਕਰਕੇ ਵੀ ਅਹਿਮ ਹੈ ਕਿ ਜ਼ਿਲ੍ਹੇ ਦੇ ਖਿਡਾਰੀਆਂ ਨੂੰ ਹੁਣ ਪੰਜਾਬ ਪੱਧਰ ਦੇ ਵੱਡੇ ਮੰਚ ’ਤੇ ਆਪਣੀ ਖੇਡ ਦਿਖਾਉਣ ਦਾ ਮੌਕਾ ਮਿਲੇਗਾ।