ਕਮਿਊਨਿਟੀ ਹਾਲ ਦੇ ਮਸਲੇ ਨੂੰ ਲੈ ਕੇ ਮੁੜ ਇੱਕਜੁੱਟ ਹੋਏ ਸਿਆਸੀ ਆਗੂ ਤੇ ਸਥਾਨਕ ਲੋਕ ਹਾਲ ਨੂੰ ਮੁੜ ਲੋਕ ਹਿੱਤਾਂ ਲਈ ਖਾਲੀ ਰੱਖੇ ਜਾਣ ਦੀ ਮੰਗ
ਬਠਿੰਡਾ, 7 ਅਗਸਤ (ਸੱਤਪਾਲ ਸਿੰਘ ਸਿਵੀਆਂ)-ਸਥਾਨਕ ਮਾਡਲ ਟਾਊਨ ਫੇਸ ਨੰਬਰ 3 ਵਿਖੇ ਦਾਦੀ-ਪੋਤੀ ਪਾਰਕ ਨਜ਼ਦੀਕ ਸਥਿਤ ਕਮਿਊਨਿਟੀ ਹਾਲ ਦੇ ਮਸਲੇ ਨੂੰ ਲੈ ਕੇ ਅੱਕ ਮੁੜ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂ ਅਤੇ ਸਥਾਨਕ ਲੋਕ ਇਕੱਤਰ ਹੋਏ, ਜਿੰਨ੍ਹਾਂ ਵਲੋਂ ਹਾਲ ਨੂੰ ਮੁੜ ਕਿਸੇ ਦਫ਼ਤਰੀ ਕਾਰਜਾਂ ਲਈ ਵਰਤਣ ਦੀ ਬਜਾਏ ਲੋਕ ਹਿੱਤਾਂ ਲਈ ਖੁੱਲ੍ਹਾ ਰੱਖੇ ਜਾਣ ਦੀ ਮੰਗ ਕੀਤੀ ਹੈ। ਅਜਿਹਾ ਨਾ ਹੋਣ ’ਤੇ ਆਗੂਆਂ ਤੇ ਲੋਕਾਂ ਸੰਘਰਸ਼ ਵਿੱਢਣ ਦੀ ਚੇਤਾਵਨੀ ਦਿੱਤੀ ਹੈ।
ਖ
ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕਰਦੇ ਹੋਏ ਡੀਈਓ ਮਮਤਾ ਖੁਰਾਣਾ। ਅਜੀਤ ਤਸਵੀਰ
08-08-2026
ਬਠਿੰਡਾ, 7 ਅਗਸਤ (ਸੱਤਪਾਲ ਸਿੰਘ ਸਿਵੀਆਂ)-ਸਥਾਨਕ ਮਾਡਲ ਟਾਊਨ ਫੇਸ ਨੰਬਰ 3 ਵਿਖੇ ਦਾਦੀ-ਪੋਤੀ ਪਾਰਕ ਨਜ਼ਦੀਕ ਸਥਿਤ ਕਮਿਊਨਿਟੀ ਹਾਲ ਦੇ ਮਸਲੇ ਨੂੰ ਲੈ ਕੇ ਅੱਕ ਮੁੜ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂ ਅਤੇ ਸਥਾਨਕ ਲੋਕ ਇਕੱਤਰ ਹੋਏ, ਜਿੰਨ੍ਹਾਂ ਵਲੋਂ ਹਾਲ ਨੂੰ ਮੁੜ ਕਿਸੇ ਦਫ਼ਤਰੀ ਕਾਰਜਾਂ ਲਈ ਵਰਤਣ ਦੀ ਬਜਾਏ ਲੋਕ ਹਿੱਤਾਂ ਲਈ ਖੁੱਲ੍ਹਾ ਰੱਖੇ ਜਾਣ ਦੀ ਮੰਗ ਕੀਤੀ ਹੈ। ਅਜਿਹਾ ਨਾ ਹੋਣ ’ਤੇ ਆਗੂਆਂ ਤੇ ਲੋਕਾਂ ਸੰਘਰਸ਼ ਵਿੱਢਣ ਦੀ ਚੇਤਾਵਨੀ ਦਿੱਤੀ ਹੈ। ਇਸ ਮੌਕੇ ਮੌਜੂਦ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ, ਭਾਜਪਾ ਦੇ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ, ਭਾਜਪਾ ਬਠਿੰਡਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਬਠਿੰਡਾ ਸ਼ਹਿਰੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਨ ਗਰਗ ਤੇ ਸਥਾਨਕ ਵਾਰਡ ਦੇ ਕੌਂਸਲਰ ਹਰਪਾਲ ਸਿੰਘ ਹਾਲੀ ਸਿੱਧੂ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਡਲ ਟਾਊਨ ਫੇਸ ਦੀ ਸਥਾਪਨਾ ਕੀਤੀ ਸੀ ਤਾਂ ਲੋਕਾਂ ਨੂੰ ਆਪਣੇ ਸਮੂਹਿਕ ਜਾਂ ਨਿੱਜੀ ਕਾਰਜਾਂ ਲਈ ਸਹੂਲਤ ਦਿੰਦੇ ਹੋਏ ਇੱਥੇ ਕਮਿਊਨਿਟੀ ਹਾਲ ਬਣਾ ਕੇ ਦਿੱਤਾ ਗਿਆ ਸੀ, ਜਿੱਥੇ ਸਥਾਨਕ ਲੋਕ ਆਪਣੇ ਪ੍ਰੋਗਰਾਮ ਕਰਦੇ ਵੀ ਰਹੇ ਹਨ ਪਰ ਕੁਝ ਸਮਾਂ ਪਹਿਲਾਂ ਇਸ ਹਾਲ ਵਿਚ ਪਟਵਾਰਖਾਨਾ ਸਥਾਪਿਤ ਕਰ ਦਿੱਤਾ ਗਿਆ, ਕਿਉਂਕਿ ਪਟਵਾਰਖਾਨੇ ਦੀ ਇਮਾਰਤ ਨਵੀਂ ਬਣਾਈ ਜਾ ਰਹੀ ਸੀ ਪਰ ਹੁਣ ਪਟਵਾਰਖਾਨਾ ਨਵਾਂ ਬਣਨ ’ਤੇ ਇੱਥੋਂ ਪਟਵਾਰਖਾਨਾ ਤਬਦੀਲ ਕਰ ਦਿੱਤਾ ਗਿਆ ਹੈ ਪਰ ਹੁਣ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇੱਥੇ ਕਿਸੇ ਹੋਰ ਸਰਕਾਰੀ ਮਹਿਕਮੇ ਦਾ ਦਫ਼ਤਰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜੋ ਕਦੇ ਵੀ ਨਹੀਂ ਹੋਣ ਦਿੱਤਾ ਜਾਵੇਗਾ। ਕੌਂਸਲਰ ਹਾਲੀ ਨੇ ਕਿਹਾ ਕਿ ਇਹ ਹਾਲ ਲੋਕ ਹਿੱਤਾਂ ਲਈ ਰਾਖਵਾਂ ਰੱਖਣ ਲਈ ਉਹ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਚਿੱਠੀ ਪੱਤਰ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਇੱਥੇ ਕਿਸੇ ਹੋਰ ਦਫ਼ਤਰ ਦਾ ਕਬਜ਼ਾ ਜਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਇਸ ਕਮਿਊਨਿਟੀ ਹਾਲ ਵਿਚ ਕਿਸੇ ਵੀ ਹੋਰ ਦਫ਼ਤਰ ਦਾ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਇਸ ਨੂੰ ਰੋਕਣ ਲਈ ਆਉਣ ਵਾਲੇ ਦਿਨਾਂ ’ਚ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।