02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਵਕੀਲਾਂ ਦੀ ਭੁੱਖ ਹੜਤਾਲ ਲਗਾਤਾਰ ਜਾਰੀ, ਡੀ.ਸੀ. ਦਫ਼ਤਰ ਤੱਕ ਰੋਸ ਮਾਰਚ ਅੱਜ

ਅਜੀਤ ਡੈਸਕ 28-07-2026

ਬਠਿੰਡਾ, 27 ਜੁਲਾਈ (ਸੱਤਪਾਲ ਸਿੰਘ ਸਿਵੀਆਂ): ਮੁਫ਼ਤ ਕਾਨੂੰਨੀ ਸਹਾਇਤਾ ਪ੍ਰਣਾਲੀ ਦੀਆਂ ਕੁਝ ਖ਼ਾਮੀਆਂ ਦੇ ਵਿਰੋਧ ਵਿਚ ਬਠਿੰਡਾ ਦੇ ਵਕੀਲਾਂ ਦੀ ਭੁੱਖ ਹੜਤਾਲ ਲਗਾਤਾਰ ਜਾਰੀ ਹੈ, ਜਦਕਿ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਅੱਜ ਸਥਾਨਕ ਫਾਇਰ ਬ੍ਰਿਗੇਡ ਚੌਕ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ ਕੀਤਾ ਜਾਵੇਗਾ।ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਮਾਨ ਨੇ ਕਿਹਾ ਕਿ ਕਾਨੂੰਨੀ ਪੇਸ਼ੇ ਦੀ ਸੁਰੱਖਿਆ ਅਤੇ ਆਮ ਲੋਕਾਂ ਦੀ ਨਿਆਂ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਦੀ ਮੰਗ ਨੂੰ ਲੈ ਕੇ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ’ਤੇ ਇਹ ਸੰਘਰਸ਼ ਲੜਿਆ ਜਾ ਰਿਹਾ ਹੈ, ਜੋ ਮੰਗਾਂ ਮੰਨੇ ਜਾਣ ਤੱਕ ਰਹੇਗਾ।ਉਨ੍ਹਾਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਅਤੇ ਜ਼ਿਲੇ੍ਹ ਦੀਆਂ ਤਹਿਸੀਲਾਂ ’ਚ ਕੰਮ ਕਰਦੇ ਵਕੀਲਾਂ ਨੂੰ ਕਿਹਾ ਕਿ ਜ਼ਿਲੇ੍ਹ ਭਰ ’ਚ ਉਨ੍ਹਾਂ ਦੀ ਗਿਣਤੀ 3 ਹਜ਼ਾਰ ਦੇ ਕਰੀਬ ਹੈ, ਜਿਸ ਲਈ ਇਸ ਸੰਘਰਸ਼ ਤਹਿਤ ਅੱਜ ਬਠਿੰਡਾ ’ਚ ਫਾਇਰ ਬ੍ਰਿਗੇਡ ਚੌਕ ਤੋਂ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਕੀਤੇ ਜਾਣ ਵਾਲੇ ਪੈਦਲ ਰੋਸ ਮਾਰਚ ਵਿਚ ਸਾਰੇ ਵਕੀਲ ਆਪਣੀ ਸ਼ਮੂਲੀਅਤ ਯਕੀਨੀ ਬਣਾਉਣ ਤਾਂ ਜੋ ਏਕਤਾ ਦਾ ਪ੍ਰਗਟਾਵਾ ਕਰਦੇ ਹੋਏ ਸਬੰਧਿਤ ਅਥਾਰਟੀ ’ਤੇ ਮਸਲੇ ਦੇ ਹੱਲ ਲਈ ਹੋਰ ਦਬਾਓ ਬਣਾਇਆ ਜਾ ਸਕੇ। ਉਨ੍ਹਾਂ ਆਮ ਲੋਕਾਂ ਨੂੰ ਵੀ ਨੈਤਿਕ ਸਮਰਥਨ ਦੇਣ ਦੀ ਅਪੀਲ ਕੀਤੀ। ਅੱਜ ਦੀ ਭੁੱਖ ਹੜਤਾਲ ਐਡਵੋਕੇਟਜ ਯਸ਼ਸਵੀ ਗੋਇਲ, ਯਾਦਵਿੰਦਰ ਬਰਾੜ, ਯਸ਼ਪਾਲ, ਯਸ਼ੂ ਬਾਂਸਲ, ਯੋਗੇਸ਼ ਸੈਣੀ, ਵਿਵੇਕ ਪਰਵਾਨਾ, ਵਿਸ਼ੰਬਰ ਲਾਲ, ਵਿਸ਼ਵਦੀਪ ਸਿੰਘ, ਵਿਸ਼ਾਲ ਗੋਇਲ, ਸੁਨੀਲ ਤ੍ਰਿਪਾਠੀ, ਰਮਨਦੀਪ ਮੌਰਿਆ, ਪਾਰਸ ਸ਼ਰਮਾ, ਹਰਕਿਰਤ ਕੌਰ ਢਿੱਲੋਂ, ਅੰਮ੍ਰਿਤਪ੍ਰੀਤ ਕੌਰ ਅੰਮ੍ਰਿਤ, ਅਰਸ਼ਦੀਪ ਸ਼ਰਮਾ, ਅਮਨਦੀਪ ਸ਼ਰਮਾ, ਮਹੇਸ਼ ਕਟਾਰੀਆ, ਸੁਰਜੀਤ ਰੋਮਾਣਾ ਨੇ ਹਿੱਸਾ ਲਿਆ। ਉਪਰੰਤ ਅੱਜ ਦੇ ਰੋਸ ਮਾਰਚ ਸੰਬੰਧੀ ਸਮੂਹ ਵਕੀਲਾਂ ਦੀ ਭਰਵੀਂ ਇਕੱਤਰਤਾ ਹੋਈ।

ਪਿਛਲੀ ਖ਼ਬਰ ਮਾਲ ਮੰਤਰੀ ਨਾਲ ਗੱਲਬਾਤ ਸਿਰੇ ਚੜ੍ਹੀ, ਕਲੈਰੀਕਲ ਕਾਮਿਆਂ ਦੀ ਹੜਤਾਲ 20 ਅਗਸਤ ਤੱਕ ਮੁਲਤਵੀ ਅਗਲੀ ਖ਼ਬਰ ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਇਕ ਦੀ ਮੌਤ, ਦੋ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।