06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਬਠਿੰਡਾ ਦੇ ਮਾਡਲ ਟਾਊਨ ਫੇਸ ਤਿੰਨ ’ਚ ਬਣੇ ਕਮਿਊਨਿਟੀ ਹਾਲ ਦੀ ਮੁੜ ਲੋਕਹਿੱਤ ਲਈ ਬਹਾਲੀ ਦੀ ਮੰਗ

ਅਜੀਤ ਡੈਸਕ 21-07-2026

ਬਠਿੰਡਾ, 20 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੇ ਮਾਡਲ ਟਾਊਨ ਫੇਸ ਨੰਬਰ ਤਿੰਨ ਵਿਚ ਦਾਦਾ-ਪੋਤੀ ਪਾਰਕ ਨਜ਼ਦੀਕ ਸਥਿਤ ਕਮਿਊਨਿਟੀ ਹਾਲ ਨੂੰ ਪ੍ਰਸ਼ਾਸਨਿਕ ਕਬਜ਼ੇ ਹੇਠੋਂ ਮੁਕਤ ਕਰਕੇ ਮੁੜ ਇਸ ਦੀ ਲੋਕ ਹਿੱਤਾਂ ਲਈ ਬਹਾਲੀ ਦੀ ਮੰਗ ਉੱਠੀ ਹੈ, ਜਿਸ ਨੂੰ ਲੈ ਕੇ ਸਬੰਧਤ ਵਾਰਡ ਦੇ ਕੌਂਸਲਰ ਅਤੇ ਇਲਾਕਾ ਵਾਸੀਆਂ ਨੇ ਤਿੱਖਾ ਸੰਘਰਸ਼ ਵਿੱਢਣ ਦੀ ਚੇਤਾਵਨੀ ਦਿੱਤੀ ਹੈ| ਇਸ ਸੰਬੰਧੀ ਉਕਤ ਕਮਿਊਨਿਟੀ ਹਾਲ ਵਿਖੇ ਇਕੱਤਰ ਹੋਏ ਕੌਂਸਲਰ ਹਰਪਾਲ ਸਿੰਘ ਹਾਲੀ ਸਿੱਧੂ ਅਤੇ ਹੋਰ ਮੋਹਤਬਰਾਂ ਨੇ ਦੱਸਿਆ ਕਿ ਜਦੋਂ ਮਾਡਲ ਟਾਊਨ ਫੇਸ ਨੰਬਰ ਤਿੰਨ ਦੀ ਸਥਾਪਨਾ ਹੋਈ ਸੀ ਤਾਂ ਜ਼ਿਲ•ਾ ਪ੍ਰਸ਼ਾਸਨ ਅਤੇ ਸਰਕਾਰ ਨੇ ਇੱਥੇ ਰਿਹਾਇਸ਼ ਕਰਨ ਵਾਲੇ ਲੋਕਾਂ ਨੂੰ ਜਨਤਕ ਸਹੂਲਤ ਵਜੋਂ ਇਕ ਬਹੁਮੰਤਵੀਂ ਕਮਿਊਨਿਟੀ ਹਾਲ ਦੇਣ ਦਾ ਵਾਅਦਾ ਕੀਤਾ ਸੀ, ਜੋ ਬਹੁਤ ਵੱਡੀ ਇਮਾਰਤ ਦੇ ਰੂਪ ਵਿਚ ਤਿਆਰ ਹੈ ਅਤੇ ਇਲਾਕੇ ਦੇ ਲੋਕ ਇੱਥੇ ਆਪਣੇ ਨਿੱਜੀ ਅਤੇ ਸਾਂਝੇ ਪ੍ਰੋਗਰਾਮ ਕਰਦੇ ਰਹੇ ਹਨ ਪਰ ਬਠਿੰਡਾ ਦੇ ਪਟਵਾਰਖਾਨੇ ਦੀ ਨਵੀਂ ਇਮਾਰਤ ਤਿਆਰ ਕਰਨੀ ਸੀ ਤਾਂ ਪਟਵਾਰਖਾਨਾ ਇਸ ਕਮਿਊਨਿਟੀ ਹਾਲ ਵਿਚ ਤਬਦੀਲ ਕਰ ਦਿੱਤਾ ਗਿਆ ਪਰ ਇਮਾਰਤ ਸਾਂਭ-ਸੰਭਾਲ ਪੱਖੋਂ ਖਸਤਾ ਹੋ ਚੁਕੀ ਹੈ| ਉਨ•ਾਂ ਦੱਸਿਆ ਕਿ ਹੁਣ ਪਟਵਾਰਖਾਨੇ ਦੀ ਨਵੀਂ ਇਮਾਰਤ ਬਣ ਕੇ ਤਿਆਰ ਹੋ ਚੁੱਕੀ ਹੈ, ਜਿੱਥੇ ਪਟਵਾਰਖਾਨਾ ਮੁੜ ਚੱਲੇਗਾ ਪਰ ਹੁਣ ਪ੍ਰਸ਼ਾਸਨ ਵਲੋਂ ਇਸ ਕਮਿਊਨਿਟੀ ਹਾਲ ਨੂੰ ਐਫਸੀਆਰ ਦੇ ਅਮਲੇ ਨੂੰ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿੱਥੇ ਕੋਈ ਲੈਬ ਬਣਾਈ ਜਾਣੀ ਹੈ ਪਰ ਇਹ ਲੋਕ ਹਿਤਾਂ ’ਤੇ ਡਾਕਾ ਹੈ, ਜਿਸ ਖ਼ਿਲਾਫ਼ ਉਹ ਇਕੱਠੇ ਹੋਏ ਹਨ| ਆਗੂਆਂ ਨੇ ਕਿਹਾ ਕਿ ਇਸ ਕਮਿਊਨਿਟੀ ਹਾਲ ਨੂੰ ਮੁੜ ਜਨਤਕ ਹਿੱਤ ਵਿਚ ਬਹਾਲ ਕਰਨ ਲਈ ਉਹ ਲਗਾਤਾਰ ਜ਼ਿਲ•ਾ ਪ੍ਰਸ਼ਾਸਨ ਨੂੰ ਚਿੱਠੀ ਪੱਤਰ ਕਰ ਰਹੇ ਹਨ ਤੇ ਮਾਮਲਾ ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਕੋਲ ਵੀ ਉਠਾਇਆ, ਜਿਨ•ਾਂ ਨੇ ਇਸ ਕਮਿਊਨਿਟੀ ਹਾਲ ਨੂੰ ਡਰੀਮ ਪ੍ਰੋਜੈਕਟ ਵਜੋਂ ਤਿਆਰ ਕਰਨ ਦਾ ਭਰੋਸਾ ਦਿੱਤਾ ਪਰ ਪ੍ਰਸ਼ਾਸਨ ਇੱਥੇ ਮੁੜ ਆਪਣਾ ਕਬਜਾ ਜਮਾਉਣ ਦੀ ਤਿਆਰੀ ਕਰ ਰਿਹਾ ਹੈ, ਜੋ ਕਦੇ ਨਹੀਂ ਹੋਣ ਦਿੱਤਾ ਜਾਵੇਗਾ| ਕੌਂਸਲਰ ਅਤੇ ਮੋਹਤਬਰਾਂ ਨੇ ਚੇਤਾਵਨੀ ਦਿੰਦੇ ਕਿਹਾ ਕਿ ਇਹ ਕਮਿਊਨਿਟੀ ਹਾਲ ਮੁੜ ਲੋਕਾਂ ਦੀ ਸਹੂਲਤ ਲਈ ਖਾਲੀ ਕੀਤਾ ਜਾਵੇ, ਨਹੀਂ ਸਾਰਾ ਇਲਾਕਾ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗਾ|

ਪਿਛਲੀ ਖ਼ਬਰ ਗੈਰ-ਸੰਗਠਿਤ ਮਜ਼ਦੂਰਾਂ ਨਾਲ ਸਰਕਾਰ ਨੇ ਕੀਤੀ ਬੇਇਨਸਾਫ਼ੀ- ਡਾ. ਉਦਿਤ ਰਾਜ ਅਗਲੀ ਖ਼ਬਰ ਨਿਰੋਲ ਧਾਰਮਿਕ ਸੁਸਾਇਟੀ ਦੀ ਸਰਬਸੰਮਤੀ ਨਾਲ ਹੋਈ ਮੁੱਖ ਸੇਵਾਦਾਰ ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।