11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਦਿਲਬਾਗ ਬਾਗੀ ਅਤੇ ਏਕਮ ਸਿੱਧੂ ਨੂੰ ਚੇਅਰਮੈਨ ਬਣਾਉਣ ਦਾ ਸਵਾਗਤ

ਅਜੀਤ ਡੈਸਕ 19-07-2026
ਭਗਤਾ ਭਾਈਕਾ, 18 ਜੁਲਾਈ (ਸੁਖਪਾਲ ਸਿੰਘ ਸੋਨੀ)-ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅੰਦਰ ਪਾਰਟੀ ਦੀ ਮਜ਼ਬੂਤੀ ਲਈ ਮਿਹਨਤ ਕਰਨ ਵਾਲੇ ਦਿਲਬਾਗ ਸਿੰਘ ਬਾਗੀ ਭਾਈਕਾ ਕੌਂਸਲਰ ਨੂੰ ਰਾਮਗੜ੍ਹੀਆ ਭਲਾਈ ਬੋਰਡ ਹਲਕਾ ਰਾਮਪੁਰਾ ਫੂਲ ਦਾ ਚੇਅਰਮੈਨ ਅਤੇ ਏਕਮ ਸਿੱਧੂ ਭਗਤਾ ਨੂੰ ਦਲਿਤ ਵਿਕਾਸ ਬੋਰਡ ਹਲਕਾ ਰਾਮਪੁਰਾ ਫੂਲ ਦਾ ਚੇਅਰਮੈਨ ਨਿਯੱੁਕਤ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਦਿਲਬਾਗ ਸਿੰਘ ਬਾਗੀ ਅਤੇ ਏਕਮ ਸਿੰਘ ਸਿੱਧੂ ਦੀ ਨਿਯੱੁਕਤੀ ਉਪਰ ਜਗਸੀਰ ਸਿੰਘ ਪੰਨੂੰ ਪ੍ਰਧਾਨ, ਕਾਲਾ ਸੇਤੀਆ ਭਗਤਾ, ਬੂਟਾ ਸਿੰਘ ਪ੍ਰਧਾਨ, ਪਾਲਾ ਸਰਪੰਚ, ਵਿਜੇ ਕੁਮਾਰ ਪੱਪੂ, ਰਾਜਵਿੰਦਰ ਸਿੰਘ ਭਗਤਾ, ਕੁਲਵਿੰਦਰ ਸਿੰਘ ਸਰਪੰਚ ਸੁਰਜੀਤ ਨਗਰ, ਬਹਾਦਰ ਗਿੱਲ, ਰਾਕੇਸ਼ ਕੁਮਾਰ ਅਰੋੜਾ, ਡਾ: ਕੇਵਲ ਭਗਤਾ, ਸੁਖਜੀਤ ਕੌਰ ਭੱਠਲ ਕੌਂਸਲਰ, ਕਾਕਾ ਖ਼ਾਨਦਾਨ ਸਰਪੰਚ ਕੋਠੇ ਭਾਰੀਆਣਾ, ਬਿੰਦਰ ਖਾਨਦਾਨ ਪ੍ਰਧਾਨ, ਅੰਮ੍ਰਿਤਪਾਲ ਸਿੰਘ ਕੌਂਸਲਰ, ਜਗਜੀਤ ਸਿੰਘ ਕੌਂਸਲਰ, ਵੀਰਪਾਲ ਕੌਰ ਕੌਂਸਲਰ, ਪਰਬਾ ਮਾਨ, ਤਾਰਾ ਮਾਨ, ਮਨਜੀਤ ਕੌਠਾ, ਹਰਜਿੰਦਰ ਕੋਠਾ, ਜਸ ਬਰਾੜ, ਸੰਦੀਪ ਭਗਤਾ, ਹਨੀ ਭਗਤਾ, ਜਸਵਿੰਦਰ ਭਿੰਦਾ, ਹਰਨੀਨ ਸਿੰਘ, ਹਰਬੰਸ ਸਿੰਘ ਨੇ ਉਕਤ ਆਗੂਆਂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀ. ਸੈਕੰ. ਸਕੂਲ ਵਲੋਂ ਪ੍ਰੇਮ ਫਨ ਵਾਟਰ ਪਾਰਕ ਦਾ ਇਕ ਰੋਜ਼ਾ ਵਿੱਦਿਅਕ ਮਨੋਰੰਜਕ ਟੂਰ ਅਗਲੀ ਖ਼ਬਰ ਸਫ਼ਾਈ ਸੇਵਕਾਂ ਦਾ ਧਰਨਾ 10ਵੇਂ ਦਿਨ ਵੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।