30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਨੇ ਕੋਟਸ਼ਮੀਰ ’ਚ ਕੀਤੀ ਵਰਕਰ ਮਿਲਣੀ

ਅਜੀਤ ਡੈਸਕ 09-07-2026
ਕੋਟਫੱਤਾ, 8 ਜੁਲਾਈ (ਰਣਜੀਤ ਸਿੰਘ ਬੁੱਟਰ)- ਆਮ ਆਦਮੀ ਪਾਰਟੀ ਦੇ ਆਗੂ ਤੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਨਗਰ ਕੋਟਸ਼ਮੀਰ ਦੇ ਵੱਡੇ ਖੂਹ ‘ਤੇ ਪਹੁੰਚੇ ਅਤੇ ਆਪਣੇ ਚਹੇਤਿਆਂ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਇਕ ਮਿਲਣੀ ਕੀਤੀ। ਇਸ ਮੌਕੇ ਵਰਕਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਕੋਟਫੱਤਾ ਨੇ ਕਿਹਾ ਕਿ 2017 ਦੀਆਂ ਚੋਣਾਂ ਦੀ ਵਰਕਰਾਂ ਨੂੰ ਇੱਕਜੁੱਟ ਹੋ ਕੇ ਹੁਣ ਤੋਂ ਹੀ ਕਮਰ ਕੱਸਾ ਕਸਣ ਦੀ ਸਲਾਹ ਦਿੱਤੀ ਤੇ ਕਿਹਾ ਕਿ ਵਰਕਰਾਂ ਦੀ ਮਿਹਨਤ ਦੇ ਸਦਕਾ ਹੀ ਵਿਰੋਧੀ ਪਾਰਟੀਆਂ ਨੂੰ ਚੋਣਾਂ ਵਿਚ ਕਰਾਰੀ ਹਾਰ ਦਿੱਤੀ ਜਾ ਸਕਦੀ ਹੈ। ਇਸ ਮੌਕੇ ਸਾਬਕਾ ਕੌਂਸਲਰ ਲਖਵਿੰਦਰ ਸਿੰਘ ਕੇਰੇਵਾਲਾ, ਯੂਥ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਮਨੀ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਬਲਾਕ ਪ੍ਰਧਾਨ ਹਰਜੀਤ ਸਿੰਘ ਚਹਿਲ, ਸਾਬਕਾ ਕੌਂਸਲਰ ਜਰਨੈਲ ਸਿੰਘ, ਸਾਬਕਾ ਕੌਂਸਲਰ ਜਲੰਧਰ ਸਿੰਘ, ਸਾਬਕਾ ਕੌਂਸਲਰ ਦਲਵੀਰ ਸਿੰਘ ਪੱਪੀ, ਸਾਬਕਾ ਪੰਚ ਗੁਰਮੇਲ ਸਿੰਘ, ਕੁਲਦੀਪ ਸਿੰਘ ਨੰਦਕਾ, ਸੁਖਮੰਦਰ ਸਿੰਘ ਬੁੱਟਰ, ਕਲੱਬ ਪ੍ਰਧਾਨ ਸੁਖਮੰਦਰ ਸਿੰਘ, ਸੁਖਰਾਜ ਸਿੰਘ ਪੀਤਾ, ਜਗਰੂਪ ਸਿੰਘ ਰੂਪਾ, ਜਸਪਾਲ ਸਿੰਘ ਬਿੰਨੇ ਕਾ ਤੇ ਸਾਬਕਾ ਕੌਂਸਲਰ ਹਰਜੀਤ ਕੌਰ ਦੀ ਪਤੀ ਜਲੌਰ ਸਿੰਘ ਗੱਗਾ, ਕੁਲਵੰਤ ਸਿੰਘ ਕੇਰੇਵਾਲਾ, ਸੁਰਜੀਤ ਸਿੰਘ ਰੱਖੜਾ, ਰੂਪ ਸਿੰਘ ਟੇਲਰ, ਪ੍ਰਿਥੀ ਰਾਮੂੰ ਕਾ, ਭੋਲਾ ਖਿੱਲੂਕਾ, ਖੁਸ਼ ਕੋਹਲੇ ਕਾ, ਬਲਜਿੰਦਰ ਖਿੱਲੂ ਕਾ, ਰਾਜ ਸਿੰਘ ਔੜੇ ਕਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ’ਤੇ ਆਧਾਰਿਤ ਡਾਕੂਮੈਂਟਰੀ ਸ਼ੋਅ ਦਿਖਾਇਆ ਅਗਲੀ ਖ਼ਬਰ ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਕੇਂਦਰੀ ਜੇਲ੍ਹ ਅਤੇ ਮਹਿਲਾ ਜੇਲ੍ਹ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।