09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਨੇਹੀਂਆਂ ਵਾਲਾ ਵਿਖੇ ਗਲੀ ਵਿਚ ਇੰਟਰਲਾਕ ਟਾਇਲਾਂ ਦਾ ਫ਼ਰਸ਼ ਲਗਵਾਇਆ

ਅਜੀਤ ਡੈਸਕ 05-07-2026
ਗੋਨਿਆਣਾ, 4 ਜੁਲਾਈ (ਲਛਮਣ ਦਾਸ ਗਰਗ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਲਾਕੇ ਵਿਚ ਹੋ ਰਹੇ ਵਿਕਾਸ ਦੇ ਕੰਮਾਂ ਤਹਿਤ ਨਜ਼ਦੀਕੀ ਪਿੰਡ ਨੇਹੀਂਆਂ ਵਾਲਾ ਵਿਖੇ ਵੀ ਹਲਕਾ ਵਿਧਾਇਕ ਮਾ: ਜਗਸੀਰ ਸਿੰਘ ਦੀ ਰਹਿੁਨਮਾਈ ਅਧੀਨ ਪਿੰਡ ਨੇਹੀਂਆਂ ਵਾਲਾ ਦੇ ਸਰਪੰਚ ਸੁਖਰਾਜ ਸਿੰਘ ਅਤੇ ਪੰਚਾਇਤ ਦੁਆਰਾ ਪਿੰਡ ਗਿੱਲਪੱਤੀ ਸੜਕ ਤੋਂ ਨੇੜੇ ਗੁਰਦੁਆਰਾ ਬਾਬਾ ਸਿੱਧ ਜੀ ਕੋਲ ਗਲੀ ਵਿਚ ਇੰਟਰਲਾਕ ਟਾਇਲ ਦੇ ਫ਼ਰਸ਼ ਦੀ ਸ਼ੁਰੂਆਤ ਕੀਤੀ ਗਈ। ਇਸ ਗਲੀ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਪਹਿਲਾ ਗੰਦਾ ਪਾਣੀ ਖੜਦਾ ਸੀ ਅਤੇ ਗਲੀ ਵਿਚ ਥਾਂ-ਥਾਂ ਟੋਏ ਪਏ ਹੋਏ ਸਨ, ਜਿਸ ਕਰਕੇ ਉਥੋਂ ਦੇ ਵਸਨੀਕਾਂ ਨੂੰ ਗਲੀ ਵਿਚੋਂ ਲੰਘਣਾ ਬਹੁਤ ਔਖਾ ਸੀ। ਪਿੰਡ ਦੇ ਵਸਨੀਕਾਂ ਅਤੇ ਗਲੀ ਦੇ ਨਿਵਾਸੀਆਂ ਵਲੋਂ ਪਿੰਡ ਪੰਚਾਇਤ ਅਤੇ ਸਮੂਹ ਪ੍ਰਬੰਧਕਾਂ ਦਾ ਤਹਿ ਦਿੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਪਿੰਡ ਦੀ ਪੰਚਾਇਤ ਮੈਂਬਰ, ਸ਼ਵਿੰਦਰ ਸਿੰਘ, ਧੀਰਜ ਕੋਹਲੀ ਅਤੇ ਗਲੀ ਨਿਵਾਸੀ ਮੌਕੇ ’ਤੇ ਹਾਜ਼ਰ ਸਨ।
ਪਿਛਲੀ ਖ਼ਬਰ ਭੂਸ਼ਨ ਕੁਮਾਰ ਮੱਤੀ ਸਖ਼ਤ ਮੁਕਾਬਲੇ ’ਚ ਟਾਸ ਜਿੱਤ ਕੇ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਸੜਕ ਹਾਦਸੇ ਵਿਚ ਇਕ ਜ਼ਖ਼ਮੀ ਸੀਵਰੇਜ ਦੀ ਖਾਈ ਬਣੀ ਹਾਦਸੇ ਦਾ ਕਾਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।