07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਆਮ ਆਦਮੀ ਪਾਰਟੀ ਵਾਲੇ ਪਿੰਡਾਂ ਦੇ ਸਰਪੰਚਾਂ ਦੇ ਸਾਂਝੇ ਕੰਮਾਂ ’ਚ ਵਿਘਨ ਪਾ ਰਹੇ- ਜਨਮੇਜਾ ਸਿੰਘ ਸੇਖੋਂ

ਅਜੀਤ ਡੈਸਕ 28-06-2026
ਬਾਲਿਆਂਵਾਲੀ, 27 ਜੂਨ (ਕੁਲਦੀਪ ਮਤਵਾਲਾ)- ਜਿਹੜੀ ਪਾਰਟੀ ਸੱਤਾ ’ਚ ਆਉਣ ਤੋਂ ਪਹਿਲਾਂ ਆਖਦੀ ਸੀ ਕਿ ਲੀਡਰਾਂ ਨੂੰ ਸਵਾਲ ਕਰਨੇ ਸਿੱਖੋ ਤੇ ਜਦੋਂ ਸਰਕਾਰ ਬਣ ਗਈ ਸਾਰਾ ਬਦਲਾਅ ਹਵਾ ਹੋ ਗਿਆ, ਉਕਤ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਕੌਮੀ ਮੀਤ ਪ੍ਰਧਾਨ ਤੇ ਹਲਕਾ ਮੌੜ ਦੇ ਇੰਚਾਰਜ ਨੇ ਬਾਲਿਆਂਵਾਲੀ ਵਿਖੇ ਰਾਮ ਲੀਲ੍ਹਾ ਗਰਾਊਂਡ ’ਚ ਗ੍ਰਾਮ ਪੰਚਾਇਤ ਵਲੋਂ ਲਗਾਏ ਗਏ ਧਰਨੇ ਦੌਰਾਨ ਸੰਬੋਧਨ ਕਰਦਿਆਂ ਆਖਿਆ । ਸੇਖੋਂ ਨੇ ਕਿਹਾ ਕਿ ਆਮ ਪਾਰਟੀ ਵਾਲਿਆਂ ਦਾ ਮੁੱਖ ਮੰਤਰੀ ਸਟੇਜਾਂ ਤੋਂ ਢੰਡੋਰਾ ਪਿੱਟ ਰਿਹਾ ਹੈ ਕਿ ਪਿੰਡਾਂ ਦੇ ਸਰਪੰਚ ਲੋਕਲ ਸਰਕਾਰ ਹੁੰਦੇ ਹਨ ਤੇ ਉਨ੍ਹਾਂ ਨੂੰ ਖੁੱਲ੍ਹ ਕੇ ਕੰਮ ਕਰਨ ਦੀ ਨਸੀਹਤ ਦਿੰਦੇ ਹਨ, ਜਦਕਿ ਮੌੜ ਦਾ ਵਿਧਾਇਕ ਹੀ ਪੰਚਾਇਤ ਨੂੰ ਦੁਕਾਨਾਂ ਬਣਾਉਣ ਲਈ ਅੜਿੱਕਾ ਪਾ ਰਿਹਾ ਹੈ ਕਿਉਂਕਿ ਸਰਪੰਚ ਆਜ਼ਾਦ ਹੈ ਪਰ ਹਲਕਾ ਵਿਧਾਇਕ ਸਰਪੰਚ ਨੂੰ ਆਮ ਆਦਮੀ ਪਾਰਟੀ’ਚ ਸ਼ਾਮਿਲ ਕਰਵਾਉਣ ਲਈ ਲੰਬੇ ਸਮੇਂ ਤੰਗ ਪ੍ਰੇਸ਼ਾਨ ਤਾਂ ਕਰਦਾ ਹੀ ਸੀ, ਸਗੋਂ ਉਸ ’ਤੇ ਦਬਾਅ ਪਾਉਣ ਲਈ ਸਰਪੰਚ ਖ਼ਿਲਾਫ਼ ਦੋ ਝੂਠੇ ਮੁਕੱਦਮੇ ਸਮੇਤ ਪੰਚਾਇਤ ਅਤੇ 70 ਹੋਰ ਵਿਅਕਤੀਆਂ ’ਤੇ ਕਰ ਦਿੱਤੇ । ਉਨ੍ਹਾਂ ਕਿਹਾ ਕਿ ਮੰਡੀ ਕਲਾਂ ਵਿਖੇ ਵਿਧਾਇਕ ਸੁਖਵੀਰ ਮਾਈਸਰਖਾਨਾ ਨੇ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਤੁਸੀਂ ਕੋਈ ਸਵਾਲ ਨਹੀਂ ਪੁੱਛਣਾ। ਇਨ੍ਹਾਂ ਨੂੰ ਕੋਈ ਪੁੱਛੇ ਕਿ ਕਾਹਦੀ ਲੋਕ ਮਿਲਣੀ ਹੈ । ਮੁੱਖ ਮੰਤਰੀ ਭਗਵੰਤ ਮਾਨ ਸਟੇਜ ਤੋਂ ਵਿਰੋਧੀ ਪਾਰਟੀਆਂ ਨੂੰ ਬਾਰੇ ਹੀ ਬੋਲੀ ਗਏ ਜਦਕਿ ਪੰਜਾਬ ਦੇ ਪੜ੍ਹੇ ਬੇਰੁਜ਼ਗਾਰ ਨੌਕਰੀਆਂ ਮੰਗਦੇ ਹਨ ਤਾਂ ਡਾਂਗਾਂ ਨਾਲ ਕੁੱਟਿਆ ਜਾ ਰਿਹੈ । ਮੁੱਖ ਮੰਤਰੀ ਕਿਸੇ ਫ਼ਰਿਆਦੀ ਨੂੰ ਮਿਲੇ ਬਗੈਰ ਚਲੇ ਗਏ ਤੇ ਨਾਮ ਰੱਖਤਾ ਲੋਕ ਮਿਲਣੀ, ਜਦਕਿ ਦੇਸ਼ ਦੇ ਚੌਥੇ ਥੰਮ ਮੰਨੇ ਜਾਂਦੇ ਮੀਡੀਆ ਦੇ ਲੋਕਲ ਪੱਤਰਕਾਰਾਂ ਨੂੰ ਕਵਰੇਜ ਕਰਨ ਤੋਂ ਰੋਕਣਾ ਪ੍ਰੈਸ ਦੀ ਆਜ਼ਾਦੀ ’ਤੇ ਹਮਲਾ ਹੈ । ਇਸ ਮੌਕੇ ਸੇਖੋਂ ਨੇ ਸੰਘਰਸ਼ ਕਮੇਟੀ ਬਾਲਿਆਂਵਾਲੀ ਨੂੰ ਭਰੋਸਾ ਦਿੱਤਾ ਕਿ ਉਹ ਤੁਹਾਡੇ ਨਾਲ ਡਟਕੇ ਖੜ੍ਹੇ ਰਹਿਣਗੇ।
ਪਿਛਲੀ ਖ਼ਬਰ ਮਾਮਲਾ ਭਾਜਪਾ ਆਗੂ ਦੇ ਕਲੀਨਿਕ ’ਤੇ ਪੈਟਰੋਲ ਬੰਬ ਨਾਲ ਹਮਲੇ ਦਾ’- ਪਾਕਿ ਗੈਂਗਸਟਰ ਸ਼ਹਿਜਾਦ ਭੱਟੀ ਨਾਲ 10 ਲੱਖ ਰੁਪਏ ’ਚ... ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੋਸਾਇਟੀ ਜਲਾਲਾਬਾਦ ਦੀ ਮੀਟਿੰਗ ਸੰਪੰਨ ਰਮੇਸ਼ ਕੁਮਾਰ ਵਧਵਾ ਨੂੰ ਪ੍ਰਧਾਨ ਚੁਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।