24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਨੌਜਵਾਨ ਯੋਗਾ ਵਿਸ਼ਵ ਚੈਂਪੀਅਨ ਵਾਨਿਆ ਸ਼ਰਮਾ ਧੀਆਂ ਲਈ ਪ੍ਰੇਰਨਾ ਸਰੋਤ- ਵੀਨੂੰ ਗੋਇਲ

ਅਜੀਤ ਡੈਸਕ 22-06-2026

ਬਠਿੰਡਾ, 21 ਜੂਨ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਡਾਇਮੰਡ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ, ਸਮਾਜ ਸੇਵਿਕਾ ਅਤੇ ਭਾਜਪਾ ਮਹਿਲਾ ਮੋਰਚਾ ਕਾਰਜਕਾਰੀ ਮੈਂਬਰ ਵਿਨੂੰ ਗੋਇਲ ਨੇ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ, ਸਿਰਕੀ ਬਾਜ਼ਾਰ ਦੇ ਗਊਸ਼ਾਲਾ ਹਾਲ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਇਕ ਵਿਸ਼ਾਲ ਯੋਗ ਕੈਂਪ ਲਗਾਇਆ। ਹਰ ਸਾਲ ਦੀ ਤਰ੍ਹਾਂ, ਇਸ ਸਾਲ ਦੇ ਕੈਂਪ ਵਿਚ ਵੀ �ਰਤਾਂ ਅਤੇ ਕੁੜੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਸਮਾਗਮ ਦੀ ਮੁੱਖ ਗੱਲ ਦਿੱਲੀ ਤੋਂ ਵਾਨਿਆ ਸ਼ਰਮਾ ਦੀ ਮੌਜੂਦਗੀ ਸੀ, ਜੋ ਕਿ ਦੁਨੀਆ ਦੀ ਸਭ ਤੋਂ ਛੋਟੀ ਉਮਰ ਦੀ ਯੋਗਾ ਚੈਂਪੀਅਨ ਹੈ, ਜਿਸ ਕੋਲ 18 ਵਿਸ਼ਵ ਰਿਕਾਰਡ ਹਨ ਅਤੇ 100 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਪ੍ਰਾਪਤ ਕਰ ਚੁੱਕੀ ਹੈ। ਉਸ ਨੂੰ ਉਸ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਕਈ ਸੰਸਥਾਵਾਂ ਦੁਆਰਾ ਸਨਮਾਨਿਤ ਕੀਤਾ ਗਿਆ ਸੀ। ਪਤੰਜਲੀ ਯੋਗ ਸਮਿਤੀ ਬਠਿੰਡਾ, ਵਿਮਲ ਸੰਕੀਰਤਨ ਮੰਡਲ, ਦੀਦੀ ਸ਼ੁਭਰਾ ਦਿਵਿਆ ਜਯੋਤੀ ਸੈਨ ਵਲੋਂ ਵੀਨਾ ਗਰਗ ਅਤੇ ਉਨ੍ਹਾਂ ਦੀ ਟੀਮ ਵਲੋਂ ਵੰਨਿਆ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ।

ਪਿਛਲੀ ਖ਼ਬਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਮੰਡੀ ਖ਼ੁਰਦ ਵਿਖੇ ਲਗਾਇਆ ਮੁਫ਼ਤ ਮੈਡੀਕਲ ਕੈਂਪ ਅਗਲੀ ਖ਼ਬਰ ਮਾਲਵਾ ਖੇਤਰ ਵਿਚ ਝੋਨੇ ਦੀ ਲਵਾਈ ਸਿਖਰ ’ਤੇ, ਮੀਂਹ ਵਿਚ ਦੇਰੀ ਨੇ ਕਿਸਾਨਾਂ ਦੀ ਵਧਾਈ ਚਿੰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।