30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਆਸ਼ਰਮ ਮਾਨਸਾ ਖ਼ੁਰਦ ਵਿਖੇ ਮੱਸਿਆ ਮੌਕੇ ਧਾਰਮਿਕ ਸਮਾਗਮ ਕਰਵਾਇਆ <br/>

ਅਜੀਤ ਡੈਸਕ 16-06-2026
ਮਾਨਸਾ, 15 ਜੂਨ (ਸ.ਰਿ.)- ਡੇਰਾ ਬਾਬਾ ਸ੍ਰੀ ਚੰਦ ਧੂਣਾ ਸਾਹਿਬ ਸੇਵਾਸਰ ਤਪ (ਅਸਥਾਨ) ਸਵਾਮੀ ਨਿਰੰਜਣ ਦੇਵ ਉਦਾਸਹੀਨ ਆਸ਼ਰਮ ਮਾਨਸਾ ਖ਼ੁਰਦ ਵਿਖੇ ਮੱਸਿਆ ਦੇ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਦੌਰਾਨ 2 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਰਾਮ ਸਿੰਘ ਭਾਵੇ ਵਾਲਿਆਂ ਦੇ ਕੀਰਤਨੀ ਜਥੇ ਨੇ ਰਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ | ਮਹੰਤ ਪ੍ਰਸ਼ੋਤਮ ਦਾਸ ਨੇ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਦਿਆਂ ਪ੍ਰਮਾਤਮਾ ਦੇ ਨਾਮ ਅਤੇ ਸੇਵਾ ਦੇ ਨਾਲ ਜੋੜਨ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਜਸਕਰਨ ਸਿੰਘ, ਹਰਵਿੰਦਰ ਸਿੰਘ, ਸਤਨਾਮ ਸਿੰਘ, ਨਵਜੋਤ ਕੌਰ, ਐਸ.ਡੀ.ਐਮ. ਬਲਜੀਤ ਕੌਰ ਮਾਨਸਾ, ਕੁਲਦੀਪ ਸਿੰਘ ਤੋਂ ਇਲਾਵਾ ਝਲਬੂਟੀ, ਮਾਨਸਾ ਖ਼ੁਰਦ, ਮਾਨਸਾ ਸ਼ਹਿਰ, ਲੱਲੂਆਣਾ ਆਦਿ ਪਿੰਡਾਂ ਤੋਂ ਸੰਗਤਾਂ ਨਤਮਸਤਕ ਹੋਈਆਂ |

ਪਿਛਲੀ ਖ਼ਬਰ ਜ਼ਿਲ੍ਹਾ ਮਾਨਸਾ ਦੇ ਸਾਢੇ 3 ਸਾਲ ਦੇ ਬੱਚੇ ਨੇ ਕੀਤਾ ਨਵਾਂ ਵਿਸ਼ਵ ਪੱਧਰੀ ਕੀਰਤੀਮਾਨ ਸਥਾਪਿਤ <br/> ਅਗਲੀ ਖ਼ਬਰ 40 ਗ੍ਰਾਮ ਚਿੱਟਾ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।