30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪੁਲਿਸ ਨੇ ਕੀਤਾ ਮੁਕੱਦਮਾ ਦਰਜ <br/> ਬਠਿੰਡਾ ਕੋਰਟ ਦਾ ਵਕੀਲ ਅਤੇ ਮੁਨਸ਼ੀ ਚਿੱਟੇ ਸਮੇਤ ਕਾਬੂ <br/>

ਅਜੀਤ ਡੈਸਕ 15-06-2026
ਬਠਿੰਡਾ, 14 ਜੂਨ (ਪੱਤਰ ਪ੍ਰੇਰਕ)-ਥਾਣਾ ਥਰਮਲ ਦੀ ਪੁਲਿਸ ਵਲੋਂ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ 14.03 ਗ੍ਰਾਮ ਹੈਰੋਇਨ ਅਤੇ 13.53 ਗ੍ਰਾਮ ਆਈਸ ਡਰੱਗ ਅਤੇ ਕਾਰ ਬਰਾਮਦ ਕਰਦੇ ਹੋਏ ਦੋ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜਿਨ੍ਹਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਇਸ ਮਾਮਲੇ ਸੰਬੰਧੀ ਐਸ.ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਘਨੱਈਆ ਚੌਂਕ ਕੋਲ ਇਕ ਕਾਰ ਨੂੰ ਰੋਕਿਆ ਗਿਆ ਤਾਂ ਕਾਰ 'ਚ ਸਵਾਰ ਇਕ ਵਕੀਲ ਅਤੇ ਮੁਨਸ਼ੀ ਦੇ ਕੋਲੋਂ ਤਲਾਸ਼ੀ ਦੇ ਦੌਰਾਨ 14.03 ਗ੍ਰਾਮ ਹੈਰੋਇਨ ਅਤੇ 13.53 ਗ੍ਰਾਮ ਆਈਸ ਡਰੱਗ ਬਰਾਮਦ ਹੋਈ ਹੈ | ਵਕੀਲ ਦੀ ਪਹਿਚਾਣ ਰੋਹਿਤ ਸ਼ਰਮਾ ਵਾਸੀ ਓਮੈਕਸ ਸਿਟੀ ਅਤੇ ਮੁਨਸ਼ੀ ਦੀ ਪਹਿਚਾਣ ਗੁਰਪ੍ਰੀਤ ਸਿੰਘ ਵਾਸੀ ਪਿੰਡ ਬਲਾਹੜ ਵਿੰਝੂ ਦੇ ਤੌਰ 'ਤੇ ਹੋਈ ਹੈ | ਥਾਣਾ ਥਰਮਲ ਦੇ ਮੁੱਖ ਇੰਸਪੈਕਟਰ ਹਰਜੀਵਨ ਸਿੰਘ ਨੇ ਕਿਹਾ ਕਿ ਦੋਵਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ, ਜਿਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ |

ਪਿਛਲੀ ਖ਼ਬਰ ਸ਼ਹਿਰ ਦੀਆਂ ਖਸਤਾ ਹਾਲਤ ਸੜਕਾਂ ਕਾਰਨ ਅਕਾਲੀ ਆਗੂਆਂ ਨੇ ਪ੍ਰਗਟਾਇਆ ਰੋਸ <br/> ਅਗਲੀ ਖ਼ਬਰ ਐਸ.ਆਈ.ਆਰ. ਦੇ ਸੰਬੰਧ 'ਚ ਹਲਕਾ ਮੌੜ ਕਾਂਗਰਸ ਵਲੋਂ ਟ੍ਰੇਨਿੰਗ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।