30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਬੱਚਿਆਂ ਨੇ ਗਰਮੀ ਦੀਆਂ ਛੁੱਟੀਆਂ ਦੌਰਾਨ ਲਗਾਈ ਠੰਢੇ ਮਿੱਠੇ ਸ਼ਰਬਤ ਦੀ ਛਬੀਲ <br/>

ਅਜੀਤ ਡੈਸਕ 15-06-2026
ਰਾਮਾਂ ਮੰਡੀ, 14 ਜੂਨ (ਤਰਸੇਮ ਸਿੰਗਲਾ)- ਤਪਦੀ ਧੁੱਪ ਤੋਂ ਰਾਹਤ ਦਿਵਾਉਣ ਦੇ ਉਦੇਸ਼ ਨਾਲ ਸਥਾਨਕ ਵਾਰਡ ਨੰਬਰ 14 ਦੇ ਪੜ੍ਹਾਈ ਕਰਦੇ ਬੱਚਿਆਂ ਵਲੋਂ ਇਕ ਪ੍ਰੇਰਣਾਦਾਇਕ ਉਪਰਾਲਾ ਕਰਦਿਆਂ ਠੰਢੇ ਮਿੱਠੇ ਸ਼ਰਬਤ ਦੀ ਛਬੀਲ ਲਗਾਈ ਗਈ ¢ ਇਸ ਮÏਕੇ ਬੱਚਿਆਂ ਨੇ ਰਾਹਗੀਰਾਂ ਅਤੇ ਆਮ ਲੋਕਾਂ ਨੂੰ ਸ਼ਰਬਤ ਪਿਲਾ ਕੇ ਮਨੁੱਖਤਾ ਅਤੇ ਸੇਵਾ ਭਾਵਨਾ ਦਾ ਸੁਨੇਹਾ ਦਿੱਤਾ ¢ ਬੱਚਿਆਂ ਨੇ ਦੱਸਿਆ ਕਿ ਗਰਮੀ ਦੀਆਂ ਛੁੱਟੀਆਂ ਨੂੰ ਸਿਰਫ਼ ਮਨੋਰੰਜਨ ਤੱਕ ਸੀਮਤ ਰੱਖਣ ਦੀ ਬਜਾਏ ਉਨ੍ਹਾਂ ਨੇ ਸਮਾਜ ਸੇਵਾ ਲਈ ਕੁਝ ਸਮਾਂ ਕੱਢਣ ਦਾ ਫ਼ੈਸਲਾ ਕੀਤਾ ਹੈ ¢ ਛਬੀਲ ਦÏਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਠੰਢੇ ਮਿੱਠੇ ਸ਼ਰਬਤ ਦਾ ਆਨੰਦ ਮਾਣਿਆ ਅਤੇ ਬੱਚਿਆਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ¢ ਵਾਰਡ ਦੀ ਕੌਂਸਲਰ ਸ੍ਰੀਮਤੀ ਰੁਚਿਕਾ ਗੋਇਲ ਪਤਨੀ ਬੰਟੀ ਗਰਗ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਜਦੋਂ ਬੱਚੇ ਮੋਬਾਈਲ ਅਤੇ ਹੋਰ ਗਤੀਵਿਧੀਆਂ ਵਿਚ ਰੁੱਝੇ ਰਹਿੰਦੇ ਹਨ, ਅਜਿਹੇ ਸਮਾਜਿਕ ਕਾਰਜਾਂ ਵਿਚ ਉਨ੍ਹਾਂ ਦੀ ਭਾਗੀਦਾਰੀ ਹੋਰਨਾਂ ਲਈ ਵੀ ਪੇ੍ਰਰਨਾ ਦਾ ਸਰੋਤ ਹੈ¢ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕਾਰਜਾਂ ਨਾਲ ਸਮਾਜ ਵਿਚ ਆਪਸੀ ਭਾਈਚਾਰੇ, ਪਿਆਰ ਅਤੇ ਸੇਵਾ ਦੀ ਭਾਵਨਾ ਮਜ਼ਬੂਤ ਹੁੰਦੀ ਹੈ¢ ਛਬੀਲ ਲਗਾਉਣ ਵਾਲੇ ਬੱਚਿਆਂ ਵਿਚ ਸਮੀਰ ਸਿੰਗਲਾ, ਮਯੂਰ ਗਰੋਵਰ, ਪਰੂ, ਨੈਤਿਕ, ਧਰੂਵ, ਕ੍ਰਿਸ਼ਨਾ, ਆਸ਼ਿਕ, ਗÏਰਵ, ਬੱਬੂ, ਗੋਲੂ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਪੀ. ਐਮ.-ਕਿਸਾਨ ਯੋਜਨਾ ਦੀ ਅਗਲੀ ਕਿਸ਼ਤ ਲਈ 20 ਜੂਨ ਤੱਕ ਈ-ਕੇਵਾਈਸੀ ਅਤੇ ਜ਼ਮੀਨ ਦੀ ਤਸਦੀਕ ਕਾਰਵਾਈ ਜਾਵੇ ਅਗਲੀ ਖ਼ਬਰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਗੁਰਮਤਿ ਸਮਾਗਮ ਦੌਰਾਨ 168 ਪ੍ਰਾਣੀ ਬਣੇ ਗੁਰੂ ਵਾਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।