29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਵਿਸ਼ਵ ਖ਼ੂਨਦਾਨ ਦਿਵਸ ਮੌਕੇ 71 ਯੂਨਿਟ ਖੂਨ ਇਕੱਤਰ <br/>

ਅਜੀਤ ਡੈਸਕ 15-06-2026
ਰਾਮਾਂ ਮੰਡੀ, 14 ਜੂਨ (ਤਰਸੇਮ ਸਿੰਗਲਾ)- ਵਿਸ਼ਵ ਖ਼ੂਨਦਾਨ ਦਿਵਸ ਦੇ ਮੌਕੇ 'ਤੇ ਇਲਾਕੇ ਦੀ ਪ੍ਰਸਿੱਧ ਸਮਾਜਿਕ ਸੰਸਥਾ ਹੈਲਪ ਲਾਈਨ ਵੈੱਲਫੇਅਰ ਸੁਸਾਇਟੀ ਰਾਮਾਂ ਮੰਡੀ ਵਲੋਂ ਅਨਾਜ ਮੰਡੀ ਨੇੜੇ ਸੰਸਥਾ ਦੇ ਮੈਂਬਰ ਉੱਜਵਲ ਲਹਿਰੀ ਦੀ ਦੁਕਾਨ ਕੋਲ ਵਿਸ਼ਾਲ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ¢ ਇਸ ਕੈਂਪ 'ਚ ਨੌਜਵਾਨਾਂ, ਸਮਾਜ ਸੇਵੀਆਂ ਅਤੇ ਆਮ ਲੋਕਾਂ ਨੇ ਵੱਡੀ ਗਿਣਤੀ 'ਚ ਭਾਗ ਲੈ ਕੇ ਮਨੁੱਖਤਾ ਦੀ ਸੇਵਾ ਲਈ ਆਪਣਾ ਯੋਗਦਾਨ ਪਾਇਆ ¢ ਕੈਂਪ ਦੀ ਸ਼ੁਰੂਆਤ ਸਮਾਜ ਸੇਵੀ ਗੋਲਡੀ ਵਲੋਂ 51ਵੀਂ ਅਤੇ ਸੰਸਥਾ ਦੇ ਪ੍ਰਧਾਨ ਬੌਬੀ ਲਹਿਰੀ ਵਲੋਂ 50ਵੀਂ ਵਾਰ ਖ਼ੂਨਦਾਨ ਕਰਕੇ ਕੀਤੀ ਗਈ ¢ ਉਨ੍ਹਾਂ ਦੇ ਇਸ ਸ਼ਲਾਘਾਯੋਗ ਉਪਰਾਲੇ ਨੇ ਹੋਰਨਾਂ ਨੂੰ ਵੀ ਖ਼ੂਨਦਾਨ ਲਈ ਪ੍ਰੇਰਿਤ ਕੀਤਾ ¢ ਕੈਂਪ ਦੌਰਾਨ ਕੁੱਲ 71 ਯੂਨਿਟ ਖੂਨ ਇਕੱਤਰ ਕੀਤਾ ਗਿਆ, ਜੋ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਉਣ ਲਈ ਵਰਤਿਆ ਜਾਵੇਗਾ ¢ ਖੂਨ ਇਕੱਤਰ ਕਰਨ ਲਈ ਵਾਦੀ ਹਸਪਤਾਲ ਬਠਿੰਡਾ ਦੀ ਟੀਮ ਵਿਸ਼ੇਸ਼ ਤੌਰ 'ਤੇ ਪਹੁੰਚੀ, ਜਿਸ ਨੇ ਖ਼ੂਨਦਾਨੀਆਂ ਦੀ ਸਿਹਤ ਜਾਂਚ ਕਰਨ ਉਪਰੰਤ ਸੁਰੱਖਿਅਤ ਢੰਗ ਨਾਲ ਖੂਨ ਇਕੱਤਰ ਕੀਤਾ ¢ ਕੈਂਪ ਦੌਰਾਨ ਖ਼ੂਨਦਾਨੀਆਂ ਨੂੰ ਸਨਮਾਨ ਵਜੋਂ ਰਿਫਰੈਸ਼ਮੈਂਟ, ਪ੍ਰਸ਼ੰਸਾ ਪੱਤਰਾਂ ਅਤੇ ਕੌਫ਼ੀ ਮਗ ਦਿੱਤੇ ਗਏ ¢ ਇਸ ਮੌਕੇ ਸੰਸਥਾ ਵਲੋਂ ਪ੍ਰਧਾਨ ਬੌਬੀ ਲਹਿਰੀ ਨੇ ਖ਼ੂਨਦਾਨੀਆਂ ਅਤੇ ਹਾਜ਼ਰ ਮੁਹਤਬਰਾਂ ਦਾ ਧੰਨਵਾਦ ਕੀਤਾ ¢ ਇਸ ਮੌਕੇ ਸੰਸਥਾ ਦੇ ਪ੍ਰਧਾਨ ਬੌਬੀ ਲਹਿਰੀ, ਉੱਜਵਲ ਲਹਿਰੀ, ਅਰੁਣ ਕੁਮਾਰ ਕਾਦੀ ਚੱਠਾ, ਲਲਿਤ ਬਖਤੂ, ਅਸ਼ਵਨੀ ਗੋਇਲ, ਕਾਲਾ ਬੰਗੀ, ਹਨੀ ਲਹਿਰੀ, ਰਾਹੁਲ ਭਾਗੀਵਾਂਦਰ, ਸ਼ੰਮੀ ਬਖਤੂ, ਟਿੰਕਾ ਭਾਗੀਵਾਂਦਰ, ਰਿੰਕਾ ਮਿਸਤਰੀ, ਜੀਵਨ ਬੰਗੀ, ਚੀਨਾ ਮਾਹੀਨੰਗਲ ਤੋਂ ਇਲਾਵਾ ਇਲਾਕੇ ਦੇ ਮੁਹਤਬਰ ਅਸ਼ੋਕ ਕੁਮਾਰ ਗੋਇਲ ਐਮ.ਸੀ. ਅਤੇ ਪ੍ਰਧਾਨ ਹਿੰਦੂ ਸਕੂਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ¢

ਪਿਛਲੀ ਖ਼ਬਰ 4 ਜੁਲਾਈ ਨੂੰ ਚੰਡੀਗੜ੍ਹ ਵਿਖੇ ਕਿਸਾਨਾਂ ਦੇ ਵੱਡੇ ਇਕੱਠ ਸੰਬੰਧੀ 'ਉਗਰਾਹਾਂ' ਵਲੋਂ ਮੀਟਿੰਗ ਅਗਲੀ ਖ਼ਬਰ ਸੱਤ ਰੋਜ਼ਾ ਗੁਰਮਤਿ ਸਿਖਲਾਈ ਕੈਂਪ ਦੀ ਸੰਪੂਰਨਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।