12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਆਈਲਟਸ ਤੇ ਇਮੀਗ੍ਰੇਸ਼ਨ ਐਸੋਸੀਏਸ਼ਨ ਬਠਿੰਡਾ ਵਲੋਂ ਦਮਦਮਾ ਸਾਹਿਬ ਐਸੋਸੀਏਸ਼ਨ ਦਾ ਸਨਮਾਨ <br/>

ਅਜੀਤ ਡੈਸਕ 14-06-2026
ਬਠਿੰਡਾ, 13 ਜੂਨ (ਪ੍ਰੀਤਪਾਲ ਸਿੰਘ ਰੋਮਾਣਾ)-ਆਈਲਟਸ ਤੇ ਇਮੀਗ੍ਰੇਸ਼ਨ ਐਸੋਸੀਏਸ਼ਨ ਬਠਿੰਡਾ ਦੀ ਮੀਟਿੰਗ ਸੁਪੀਰੀਅਰ ਇੰਸਟੀਟਿਊਟ ਵਿਖੇ ਕੀਤੀ ਗਈ | ਜਿਸ ਦਾ ਮੁੱਖ ਮੰਤਵ ਦਮਦਮਾ ਸਾਹਿਬ ਆਈਲਟਸ ਤੇ ਇਮੀਗ੍ਰੇਸ਼ਨ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਮੈਂਬਰਾਂ ਨਾਲ ਤਾਲਮੇਲ ਕਰਨਾ, ਕੰਮ ਕਰਦੇ ਸਮੇਂ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨਾ, ਇੰਡਸਟਰੀ ਦੀ ਬਿਹਤਰੀ ਲਈ ਇਕੱਠੇ ਹੋ ਕੇ ਕੰਮ ਕਰਨਾ ਸੀ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਲਵਪ੍ਰੀਤ ਸਿੰਘ ਥਿੰਦ ਨੇ ਕਿਹਾ ਕਿ ਬਠਿੰਡਾ ਜ਼ਿਲੇ੍ਹ ਅਧੀਨ ਸਰਕਾਰ ਤੋਂ ਮਨਜ਼ੂਰ ਸੈਂਟਰ ਸਮੇਂ-ਸਮੇਂ 'ਤੇ ਸਮਾਜ ਤੇ ਇੰਡਸਟਰੀ ਪ੍ਰਤੀ ਚੰਗੇ ਕਾਰਜਾਂ ਵਿਚ ਹਿੱਸਾ ਲੈਂਦੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵਲੋਂ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਹੈ | ਜਿਸ 'ਚ ਇੰਡਸਟਰੀ ਦੀ ਬਿਹਤਰੀ ਲਈ ਵਿਚਾਰ-ਵਟਾਂਦਰਾ ਕੀਤਾ | ਇਸ ਮੌਕੇ ਬਠਿੰਡਾ ਐਸੋਸੀਏਸ਼ਨ ਵਲੋਂ ਵੱਖ-ਵੱਖ ਸਮੇਂ ਵਧੀਆਂ ਕਾਰਗੁਜ਼ਾਰੀ ਕਰਨ ਲਈ ਦਮਦਮਾ ਸਾਹਿਬ ਐਸੋਸੀਏਸ਼ਨ ਨੂੰ ਸਨਮਾਨਿਤ ਕੀਤਾ ਅਤੇ ਇਕੱਠੇ ਹੋ ਕੇ ਇੰਡਸਟਰੀ ਦੀ ਬਿਹਤਰੀ ਲਈ ਕੰਮ ਕਰਨ ਦਾ ਪ੍ਰਣ ਲਿਆ | ਇਸ ਮੌਕੇ ਬਠਿੰਡਾ ਐਸੋਸੀਏਸ਼ਨ ਦੇ ਪ੍ਰਧਾਨ ਲਵਪ੍ਰੀਤ ਸਿੰਘ ਥਿੰਦ, ਕੋਰ ਕਮੇਟੀ ਮੈਂਬਰ ਜਸਬੀਰ ਸਿੰਘ, ਅਮਿੱਤ ਜਿੰਦਲ, ਅਭਿਲੇਸ਼ ਅਗਰਵਾਲ, ਦਮਦਮਾ ਸਾਹਿਬ ਐਸੋਸੀਏਸ਼ਨ ਤੋਂ ਪ੍ਰਧਾਨ ਬਲਜੀਤ ਸਿੰਘ, ਮੀਤ ਪ੍ਰਧਾਨ ਗੁਰਸ਼ਰਨ ਸਿੰਘ ਤੇ ਖ਼ਜ਼ਾਨਚੀ ਹਰਸ਼ਰਨ ਸਿੰਘ ਮੌਜੂਦ ਸਨ |

ਪਿਛਲੀ ਖ਼ਬਰ ਜਗਦੀਪ ਸਿੰਘ ਮਲਕਾਣਾ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਰਾਮਾਂ ਸਰਕਲ ਦਿਹਾਤੀ ਦੇ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਲਹਿਰਾ ਮੁਹੱਬਤ ਦੇ ਪੀੜਤ ਕਿਸਾਨਾਂ ਨੂੰ ਜਲਦ ਮੁਆਵਜ਼ਾ ਦੇਵੇ ਸਰਕਾਰ-ਜ਼ਿਲ੍ਹਾ ਪ੍ਰਧਾਨ ਜੱਗਾ ਕਲਿਆਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।