17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸੁੱਤੇ ਮਜ਼ਦੂਰ 'ਤੇ ਚਾੜਿ੍ਹਆ ਮੋਟਰਸਾਈਕਲ-ਗੰਭੀਰ ਜ਼ਖ਼ਮੀ

ਅਜੀਤ ਡੈਸਕ 03-06-2026
ਬਠਿੰਡਾ, 2 ਜੂਨ (ਅਵਤਾਰ ਸਿੰਘ ਕੈਂਥ)-ਸਥਾਨਕ ਮੱਛੀ ਮਾਰਕੀਟ 'ਚ ਰਾਤ ਦੇ ਸਮੇਂ ਸੁੱਤੇ ਪਏ ਇਕ ਮਜ਼ਦੂਰ 'ਤੇ ਅਚਾਨਕ ਇਕ ਮੋਟਰਸਾਈਕਲ ਆ ਚੜਿ੍ਹਆ ਅਤੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਗਿਆ | ਮੋਟਰਸਾਈਕਲ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ | ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਬਿ੍ਗੇਡ ਹੈਲਪਲਾਈਨ ਟੀਮ ਮੈਂਬਰ ਵਿੱਕੀ ਕੁਮਾਰ ਨੇ ਜ਼ਖਮੀ ਰਾਜੇਸ਼ ਕੁਮਾਰ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ |
10 ਸਾਲਾਂ ਤੋਂ ਗੇਟ ਦੀ ਉਡੀਕ ਕਰ ਰਹੀ ਮਜ਼ਦੂਰਾਂ ਦੀ ਧਰਮਸ਼ਾਲਾ
ਗੋਨਿਆਣਾ, 2 ਜੂਨ (ਲਛਮਣ ਦਾਸ ਗਰਗ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਨੇ ਕਿਹਾ ਹੈ ਕਿ ਪਿੰਡ ਖਿਆਲੀ ਵਾਲੇ ਮਜ਼ਦੂਰਾਂ ਦੀ ਧਰਮਸ਼ਾਲਾ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ | 10 ਸਾਲ ਪਹਿਲਾਂ ਇਸ ਧਰਮਸ਼ਾਲਾ ਨੂੰ ਢਾਈ ਲੱਖ ਰੁਪਏ ਗ੍ਰਾਂਟ ਆਈ ਸੀ | ਸਾਰੀ ਲੇਬਰ ਮਜ਼ਦੂਰਾਂ ਨੇ ਆਪ ਲਗਾਈ ਸੀ | ਪਹਿਲੇ ਬਣੇ ਕਮਰਿਆਂ ਨੂੰ ਢਾਹ ਕੇ ਹਾਲ ਬਣਾਉਣ ਦੀ ਯੋਜਨਾ ਤਹਿਤ ਇਸ ਧਰਮਸ਼ਾਲਾ ਦਾ ਨਿਰਮਾਣ ਕੀਤਾ ਗਿਆ ਸੀ, ਜੋ ਇਸ ਵਿਚ ਜੋ ਪੁਰਾਣਾ ਸਮਾਨ ਗਾਡਰ ਵੱਤੇ ਇੱਟਾਂ ਸੀ, ਉਹ ਪਿੰਡ ਦੀ ਪੰਚਾਇਤ ਨੇ ਵੇਚ ਦਿੱਤਾ | ਗ੍ਰਾਂਟ ਤੋਂ ਬਿਨਾਂ ਇਕ ਵੀ ਪੈਸਾ ਧਰਮਸ਼ਾਲਾ ਉਪਰ ਖਰਚ ਨਹੀਂ ਕੀਤਾ ਗਿਆ | ਪਿੰਡ ਦੇ ਵਿਕਾਸ ਦਾ ਰੌਲਾ ਪਾਉਣ ਵਾਲਿਆਂ ਨੂੰ ਇਹ ਧਰਮਸ਼ਾਲਾ ਕਦੇ ਨਹੀਂ ਦਿਖਾਈ ਦਿੱਤੀ | 10 ਸਾਲ ਤੋਂ ਇਸ ਧਰਮਸ਼ਾਲਾ ਨੂੰ ਗੇਟ ਨਸੀਬ ਨਹੀਂ ਹੋਇਆ ਅਤੇ ਬਾਕੀ ਹੋਰ ਸਹੂਲਤਾਂ ਦੀ ਤਾਂ ਗੱਲ ਬਹੁਤ ਦੂਰ ਦੀ ਹੈ | ਅੱਜ ਭਾਂਵੇ ਪਿੰਡ ਦੇ ਵਿਕਾਸ ਦੀਆਂ ਟਾਹਰਾਂ ਮਾਰੀਆਂ ਜਾ ਰਹੀਆਂ ਹਨ | ਪਰ ਕਿਸੇ ਨੂੰ ਵੀ ਇਹ ਧਰਮਸ਼ਾਲਾ ਦਿਖਾਈ ਨਹੀਂ ਦੇ ਰਹੀ | ਮਜ਼ਦੂਰ ਆਗੂ ਨੇ ਮੰਗ ਕੀਤੀ ਕਿ ਇਸ ਧਰਮਸ਼ਾਲਾ ਨੂੰ ਗੇਟ ਤੋਂ ਇਲਾਵਾ ਹਰ ਤਰਾਂ ਦੀ ਸਹੂਲਤ ਪ੍ਰਦਾਨ ਕੀਤੀ ਜਾਵੇ |

ਪਿਛਲੀ ਖ਼ਬਰ ਏਮਜ਼ ਬਠਿੰਡਾ ਦੀ ਦੂਜੀ ਕਾਨਵੋਕੇਸ਼ਨ 'ਚ ਸ਼ਾਮਿਲ ਹੋਏ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਕਈ ਅਤਿ-ਆਧੁਨਿਕ ਸਿਹਤ ਸਹੂਲ... ਅਗਲੀ ਖ਼ਬਰ ਪੇਂਡੂ ਜਲ ਘਰਾਂ ਦੇ ਪੰਪ ਆਪੇ੍ਰਟਰਾਂ ਵਲੋਂ ਪੱਕੇ ਕਰਨ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।