07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਪਿਛਲਾ ਮੁਕਾਬਲਾ ਪਤੀਆਂ ਵਿਚਕਾਰ ਸੀ, ਹੁਣ ਪਤਨੀਆਂ ਵਿਚਕਾਰ <br/>

ਅਜੀਤ ਡੈਸਕ 24-05-2026
ਰਾਮਾਂ ਮੰਡੀ, 23 ਮਈ (ਤਰਸੇਮ ਸਿੰਗਲਾ)-ਨਗਰ ਕੌਂਸਲ ਚੋਣਾਂ ਰਾਮਾਂ ਮੰਡੀ ਦੇ ਮੱਦੇਨਜ਼ਰ ਵਾਰਡ ਨੰਬਰ 12 (ਜਨਰਲ ਮਹਿਲਾ ਰਾਖਵਾਂਕਰਨ) ਦਾ ਮੁਕਾਬਲਾ ਇਸ ਵਾਰ ਸਭ ਤੋਂ ਦਿਲਚਸਪ ਬਣਿਆ ਹੋਇਆ ਹੈ | ਇੱਥੇ ਕਾਂਗਰਸ ਪਾਰਟੀ ਦੀ ਉਮੀਦਵਾਰ ਸੰਤੋਸ਼ ਬਿੰਦਲ, ਪਤਨੀ ਮਨੋਜ ਮੌਜੀ (ਸਾਬਕਾ ਐਮਸੀ), ਦੇ ਚੋਣ ਦਫ਼ਤਰ ਦਾ ਉਦਘਾਟਨ ਬੀਤੀ ਦੇਰ ਸ਼ਾਮ ਸਵ: ਖੁਸ਼ਬਾਜ ਸਿੰਘ ਜਟਾਣਾ ਟੀਮ ਵਲੋਂ ਮਦਨ ਲਾਲ ਲਹਿਰੀ ਸਾਬਕਾ ਪ੍ਰਧਾਨ ਨਗਰ ਕੌਂਸਲ ਨੇ ਕੀਤਾ | ਇਸ ਮੌਕੇ ਵਾਰਡ ਵਾਸੀਆਂ ਦੀ ਵੱਡੀ ਹਾਜ਼ਰੀ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਰਣਜੀਤ ਸੰਧੂ ਅਤੇ ਸਾਬਕਾ ਪ੍ਰਧਾਨ ਕਿ੍ਸ਼ਨ ਕੁਮਾਰ ਕਾਲਾ ਨੇ ਕਿਹਾ ਕਿ ਸਾਲ 2021 ਵਿਚ ਮਨੋਜ ਮੌਜੀ ਨੂੰ ਵਾਰਡ ਵਾਸੀਆਂ ਨੇ ਐਮ. ਸੀ. ਚੁਣ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਸੀ ਅਤੇ ਉਨ੍ਹਾਂ ਨੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਦਿਆਂ ਆਪਣੇ ਕਾਰਜਕਾਲ ਦੌਰਾਨ ਲੋਕ ਸੇਵਾ ਨੂੰ ਤਰਜੀਹ ਦਿੱਤੀ | ਉਨ੍ਹਾਂ ਕਿਹਾ ਕਿ ਇਸ ਵਾਰਡ ਦਾ ਮੁਕਾਬਲਾ ਇਸ ਲਈ ਵੀ ਖਾਸ ਹੈ, ਕਿਉਂਕਿ ਸਾਲ 2021 ਵਿਚ ਮਨੋਜ ਮੌਜੀ ਨੇ ਐਡਵੋਕੇਟ ਵਿਕਰਾਂਤ ਗੋਇਲ ਨੂੰ ਸਿਰਫ਼ ਇੱਕ ਵੋਟ ਦੇ ਫਰਕ ਨਾਲ ਹਰਾਇਆ ਸੀ | ਉਸ ਵੇਲੇ ਮੁਕਾਬਲਾ ਦੋਵਾਂ ਉਮੀਦਵਾਰਾਂ ਵਿਚਕਾਰ ਸੀ, ਜਦਕਿ ਇਸ ਵਾਰ ਚੋਣ ਜੰਗ ਉਨ੍ਹਾਂ ਦੀਆਂ ਪਤਨੀਆਂ ਵਿਚਕਾਰ ਹੋ ਰਹੀ ਹੈ | ਕਾਂਗਰਸ ਵਲੋਂ ਸੰਤੋਸ਼ ਬਿੰਦਲ ਚੋਣ ਨਿਸ਼ਾਨ 'ਹੱਥ ਪੰਜਾ' ਨਾਲ ਮੈਦਾਨ ਵਿਚ ਹਨ, ਜਦਕਿ ਸ਼ਿਵਾਨੀ ਗੋਇਲ 'ਝਾੜੂ' ਚੋਣ ਨਿਸ਼ਾਨ ਨਾਲ ਚੋਣ ਲੜ ਰਹੀ ਹੈ | ਉਨ੍ਹਾਂ ਲੋਕਾਂ ਨੂੰ ਸੰਤੋਸ਼ ਬਿੰਦਲ ਦੇ ਹੱਕ ਵਿਚ ਹੱਥ ਪੰਜੇ ਦੇ ਨਿਸ਼ਾਨ 'ਤੇ ਮੋਹਰ ਲਗਾਉਣ ਦੀ ਅਪੀਲ ਕੀਤੀ | ਇਸ ਮੌਕੇ ਸੰਤੋਸ਼ ਬਿੰਦਲ ਨੇ ਕਿਹਾ ਕਿ ਵੋਟਰ ਸਿਰਫ਼ ਚਾਰ ਦਿਨ ਉਨ੍ਹਾਂ ਦਾ ਸਾਥ ਦੇ ਕੇ ਉਨ੍ਹਾਂ ਨੂੰ ਜਿੱਤ ਦਿਵਾਉਣ, ਉਹ ਪੰਜ ਸਾਲ ਆਪਣੇ ਪਤੀ ਦੇ ਸਹਿਯੋਗ ਨਾਲ ਪੂਰੀ ਨਿਸ਼ਠਾ ਨਾਲ ਲੋਕਾਂ ਦੀ ਸੇਵਾ ਕਰੇਗੀ |
23ਬੀਟੀਡੀ01


ਪਿਛਲੀ ਖ਼ਬਰ ਕਾਂਗਰਸੀ ਆਗੂ ਕਾਲਾ ਮਿੱਤਲ ਵਲੋਂ ਸ਼ਹਿਰ ਦੇ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਨੁੱਕੜ ਮੀਟਿੰਗਾਂ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਮਲੂਕਾ ਵਲੋਂ ਭਾਜਪਾ ਉਮੀਦਵਾਰਾਂ ਦੇ ਹੱਕ 'ਚ ਕੀਤਾ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।