18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸੰਸਦ ਮੈਂਬਰ ਬੀਬਾ ਹਰਸਿਮਰਤ ਕÏਰ ਬਾਦਲ ਕੋਟਸ਼ਮੀਰ ਪੁੱਜੇ

ਅਜੀਤ ਡੈਸਕ 23-05-2026
ਕੋਟਫੱਤਾ, 22 ਮਈ (ਰਣਜੀਤ ਸਿੰਘ ਬੁੱਟਰ)- ਨਗਰ ਪੰਚਾਇਤ ਕੋਟਸ਼ਮੀਰ ਦੇ ਅਕਾਲੀ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਸੰਸਦ ਮੈਂਬਰ ਬੀਬਾ ਹਰਸਿਮਰਤ ਕÏਰ ਬਾਦਲ ਕੋਟਸ਼ਮੀਰ ਵਿਖੇ ਦੋ ਵੱਖ ਵੱਖ ਥਾਵਾਂ ਤੇ ਵੋਟਰਾਂ ਨੂੰ ਸੰਬੋਧਿਤ ਹੋਏ¢ ਉਨ੍ਹਾਂ ਆਪਣੇ ਸੰਬੋਧਨ ਵਿੱਚ ਅਕਾਲੀ ਸਰਕਾਰ ਦੇ ਸਮੇਂ ਮੁੱਖ ਮੰਤਰੀ ਰਹੇ ਸਵਰਗੀ ਪ੍ਰਕਾਸ਼ ਸਿੰਘ ਬਾਦਲ ਵਲੋਂ ਕੀਤੇ ਕੰਮਾਂ ਦੀ ਰੱਜ ਕੇ ਤਾਰੀਫ਼ ਕੀਤੀ ਅਤੇ ਗਰੀਬ ਵਰਗ ਨੂੰ ਦਿੱਤੀਆਂ ਗਈਆਂ ਸਹੂਲਤਾਂ ਦਾ ਜ਼ਿਕਰ ਕੀਤਾ¢ ਸਰਕਲ ਪ੍ਰਧਾਨ ਨਿਰਮਲ ਸਿੰਘ ਨਿੰਮਾ ਦੀ ਅਗਵਾਈ ਵਿੱਚ ਇਕੱਠੇ ਹੋਏ ਵੋਟਰਾਂ ਨੂੰ ਮਿਲ ਕੇ ਬਾਗੋ-ਬਾਗ ਹੋਏ ਬੀਬਾ ਨੇ ਅÏਰਤਾਂ ਦੀ ਵੀ ਰੱਜ ਕੇ ਤਾਰੀਫ਼ ਕੀਤੀ ਤੇ ਕਿਹਾ ਕਿ ਜਿਸ ਤਰ੍ਹਾਂ ਭੈਣਾਂ ਨੇ ਇਕੱਠ ਵਿਚ ਸ਼ਮੂਲੀਅਤ ਕੀਤੀ ਹੈ ਉਸ ਤੋਂ ਲੱਗਦਾ ਕਿ ਮੁੱਖ ਮੰਤਰੀ ਵੱਲੋਂ ਅÏਰਤਾਂ ਨੂੰ ਦਿੱਤੇ ਜਾ ਰਹੇ 1000-1000 ਵਾਲੇ ਝੂਠੇ ਵਾਅਦੇ ਤੇ ਉਹ ਯਕੀਨ ਨਹੀਂ ਕਰਦੀਆਂ¢ ਇਸ ਮੌਕੇ ਬੀਬਾ ਬਾਦਲ ਨੇ ਵਾਰਡ ਨੰ. 1 ਤੋਂ ਸੁਖਵਿੰਦਰ ਕÏਰ ਪਤਨੀ ਸਾਬਕਾ ਪੰਚ ਹਰਭਜਨ ਸਿੰਘ, ਵਾਰਡ ਨੰ. 2 ਤੋਂ ਸੁਖਪਾਲ ਸਿੰਘ ਗ੍ਰੰਥੀ ਤੇ ਵਾਰਡ ਨੰ. 13 ਤੋਂ ਬਾਬਾ ਗੋਬਿੰਦ ਸਿੰਘ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ¢ ਇਸੇ ਤਰ੍ਹਾਂ ਦੂਜੇ ਪ੍ਰੋਗਰਾਮ ਵਿੱਚ ਬੀਬਾ ਬਾਦਲ ਨੇ ਵਾਰਡ ਨੰ.3 ਉਮੀਦਵਾਰ ਪ੍ਰੀਤੀ ਕੌਰ ਨੂੰ ਹ ਅਕਾਲੀ ਆਗੂ ਡਾ. ਗੁਰਨੈਬ ਸਿੰਘ, ਵਾਰਡ ਨੰ.6 ਤੋਂ ਪਰਮਜੀਤ ਸਿੰਘ ਪੰਮਾ ਵਾਰਡ ਨੰ.7 ਤੋਂ ਮਨਜੀਤ ਕÏਰ ਪਤਨੀ ਸਵਰਨ ਸਿੰਘ ਸ਼ਰਨੀ, ਵਾਰਡ ਨੰ.8 ਤੋਂ ਰਾਮ ਸਿੰਘ, ਵਾਰਡ ਨੰ.9 ਤੋਂ ਜਸਦੀਪ ਕÏਰ ਪਤਨੀ ਮਨਪ੍ਰੀਤ ਸਿੰਘ ਮਨਾ ਰਤੜਾ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ¢ ਇਸ ਮÏਕੇ ਗੁਰਤੇਜ ਸਿੰਘ ਅÏਲਖ ਫੂਸ ਮੰਡੀ, ਸੁਖਵੀਰ ਸਿੰਘ ਜੱਸੀ ਪÏ ਵਾਲੀ, ਕਰਨਵੀਰ ਸਿੰਘ ਗਰੇਵਾਲ ਭਾਗੂ, ਗੁਰਵਿੰਦਰ ਸਿੰਘ ਜੱਸੀ ਪੌ ਵਾਲੀ, ਇਕਬਾਲ ਸਿੰਘ ਫੂਸ ਮੰਡੀ, ਨਰਿੰਦਰ ਸਿੰਘ ਨੀਟੂ ਜੋਧਪੁਰ, ਸ਼ਮਿੰਦਰ ਕਟਾਰ ਸਿੰਘ ਵਾਲਾ, ਭੁਪਿੰਦਰ ਚÏਹਾਨ ਜੱਸੀ ਪÏ ਵਾਲੀ, ਕੋਟਸ਼ਮੀਰ ਤੋਂ ਗੁਰਮੀਤ ਸਿੰਘ ਆਲੇ ਕਾ, ਤਰਸੇਮ ਸਿੰਘ ਸੇਮੀ, ਜੱਗਾ ਸਿੰਘ ਫੂਲਵਾਲਾ, ਸਵਰਨ ਸਿੰਘ ਸ਼ਰਨੀ, ਮਨਪ੍ਰੀਤ ਸਿੰਘ ਮਨਾ ਰਤੜਾ, ਦੀਪਾ ਚਹਿਲ, ਮੁਕੰਦ ਸਿੰਘ ਸਾਬਕਾ ਕੌਂਸਲਰ ਅਤੇ ਪਾਲ ਸਿੰਘ ਰਤੜਾ ਹਾਜ਼ਰ ਸਨ |
ਪਿਛਲੀ ਖ਼ਬਰ ਦੂਜੇ ਦਿਨ ਵੀ ਧਰਨੇ 'ਤੇ ਡਟਿਆ ਰਿਹਾ ਮਿ੍ਤਕ ਅਕਾਲੀ ਆਗੂ ਦਾ ਪਰਿਵਾਰ ਅਤੇ ਪਿੰਡ ਵਾਸੀ ਅਗਲੀ ਖ਼ਬਰ ਮਾਮਲਾ ਨਗਰ ਕੌਂਸਲ ਭੁੱਚੋ ਦੀ ਸਾਬਕਾ ਪ੍ਰਧਾਨ ਦੇ ਲੜਕੇ ਨੂੰ ਬੁਰੀ ਤਰ੍ਹਾਂ ਵੱਢਣ ਟੁੱਕਣ ਦਾ ਭੁੱਚੋ ਪੁਲਿਸ ਵਲੋਂ 4 ਮੁਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।