17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਅਕਾਲੀ ਦਲ ਵਲੋਂ ਨਗਰ ਪੰਚਾਇਤ ਲਹਿਰਾ ਮੁਹੱਬਤ ਦੀ ਚੋਣ ਲਈ ਨਾਮਜ਼ਦਗੀ ਪੇਪਰ ਦਾਖਲ <br/>

ਲਹਿਰਾ ਮੁਹੱਬਤ ਨਗਰ ਪੰਚਾਇਤ ਦਫਤਰ ਵਿਖੇ ਰਿਟਰਨਿੰਗ ਅਫ਼ਸਰ ਕੋਲ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ, ਹਲਕਾ ਸੇਵਾਦਾਰ ਡਾ. ਦਲਜੀਤ ਸਿੰਘ ਗੁਰੂ ਤੇ ਨਗਰ ਪੰਚਾਇਤ ਦੇ ਕੌਂਸਲਰਾਂ ਦੀ ਚੋਣ ਲੜਨ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਦਾਖਲ ਕਰਦੇ ਹੋਏ | ਤਸਵੀਰ: ਸੁਖਪਾਲ ਸਿੰਘ ਸੁੱਖੀ <br/> 17-05-2026
ਲਹਿਰਾ ਮੁਹੱਬਤ, 16 ਮਈ (ਸੁਖਪਾਲ ਸਿੰਘ ਸੁੱਖੀ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਵਲੋਂ ਨਗਰ ਪੰਚਾਇਤ ਲਹਿਰਾ ਮੁਹੱਬਤ ਦੇ 11 ਵਾਰਡਾਂ ਦੇ ਕੌਂਸਲਰ ਦੀ ਚੋਣ ਲਈ ਅੱਜ ਨਗਰ ਪੰਚਾਇਤ ਦਫਤਰ ਵਿੱਚ ਰਿਟਰਨਿੰਗ ਅਫ਼ਸਰ ਕੋਲ ਨਾਮਜ਼ਦਗੀ ਪੇਪਰ ਦਾਖਲ ਕਰ ਦਿੱਤੇ ਹਨ | ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ, ਹਲਕਾ ਸੇਵਾਦਾਰ ਡਾ. ਦਲਜੀਤ ਸਿੰਘ ਗੁਰੁ ਨੇ ਵਾਰਡ ਨੰ. 9 'ਚੋਂ ਕਰਮਜੀਤ ਕੌਰ ਪਤਨੀ ਇਕਬਾਲ ਸਿੰਘ, ਵਾਰਡ ਨੰ. 6 'ਚੋਂ ਮੇਵਾ ਸਿੰਘ ਡਿਪੂ ਹੋਲਡਰ ਤੇ ਕਵਰਿੰਗ ਪ੍ਰਕਾਸ਼ ਸਿੰਘ, 7 'ਚੋਂ ਬਲਜੀਤ ਕੌਰ ਪਤਨੀ ਜੀਤ ਸਿੰਘ, 2 ਚੋਂ ਗੁਰਤੇਜ ਸਿੰਘ ਤੇ ਬੇਅੰਤ ਸਿੰਘ ਕਵਰਿੰਗ, 5 ਚੋਂ ਮੁਖਪ੍ਰੀਤ ਕੌਰ ਪਤਨੀ ਮਨਪ੍ਰੀਤ ਸਿੰਘ ਤੇ ਕਵਰਿੰਗ ਲਈ ਗੁਰਮੀਤ ਕੌਰ ਪਤਨੀ ਗੁਰਸੇਵਕ ਸਿੰਘ, 8 'ਚੋਂ ਭੁਪਿੰਦਰ ਸਿੰਘ, 10 ਚੋਂ ਗੁਰਭਗਤ ਸਿੰਘ ਤੇ ਸੁਖਪਾਲ ਸਿੰਘ, 11 ਚੋਂ ਕਰਮਜੀਤ ਕੌਰ ਪਤਨੀ ਦਲਜੀਤ ਸਿੰਘ ਬਾਬੇ ਤੋਲ੍ਹੇਕਾ ਸਰਕਲ ਪ੍ਰਧਾਨ ਅਕਾਲੀ ਦਲ ਤੇ ਕਵਰਿੰਗ ਲਈ ਕੁਲਦੀਪ ਕੌਰ ਦੇ ਪੇਪਰ ਦਾਖਲ ਕਰ ਦਿੱਤੇ ਹਨ | ਇਸ ਸਮੇਂ ਅਕਾਲੀ ਆਗੂ ਤੇ ਵਰਕਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ 'ਆਪ' ਉਮੀਦਵਾਰ ਵਿਰੋਧੀ ਨਾ ਹੋਣ 'ਤੇ ਬਿਨਾਂ ਮੁਕਾਬਲੇ ਕੌਂਸਲਰ ਬਣੇ <br/> ਅਗਲੀ ਖ਼ਬਰ ਸੂਬੇ ਦੇ ਹਜ਼ਾਰਾਂ ਮੁਲਾਜ਼ਮਾਂ ਵਲੋਂ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵੱਲ ਮਾਰਚ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।