12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸਮਰ ਹਿੱਲ ਕਾਨਵੈਂਟ ਸਕੂਲ ਬਠਿੰਡਾ 'ਚ 'ਮਾਂ' ਦਿਵਸ ਮਨਾਇਆ <br/>

ਅਜੀਤ ਡੈਸਕ 10-05-2026
ਬਠਿੰਡਾ, 9 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਮਰ ਹਿੱਲ ਕਾਨਵੈਂਟ ਸਕੂਲ, ਬਠਿੰਡਾ ਵਿਖੇ 'ਮਾਂ' ਦਿਵਸ ਉਤਸ਼ਾਹ ਨਾਲ ਮਨਾਇਆ ਗਿਆ¢ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਅਧਿਆਪਕਾ ਨੀਲਮ ਸ਼ਰਮਾ ਨੇ 'ਮਾਂ' ਦਿਵਸ ਦੀ ਮਹੱਤਤਾ ਬਾਰੇ, 'ਮਾਂ' ਦੀ ਮਹਾਨਤਾ ਬਾਰੇ ਦੱਸਦੇ ਹੋਏ ਕਿਹਾ ਕਿ 'ਮਾਂ' ਰੱਬ ਦਾ ਦੂਜਾ ਰੂਪ ਹੈ ਅਤੇ ਉਨ੍ਹਾਂ ਨੇ ਬੱਚਿਆਂ ਨੂੰ ਆਪਣੀ 'ਮਾਂ' ਦਾ ਆਦਰ ਸਤਿਕਾਰ ਕਰਨ ਦੀ ਸਿੱਖਿਆ ਦਿੱਤੀ¢ ਉਨ੍ਹਾਂ ਨੇ ਵਿਦਿਆਰਥੀਆਂ ਨੂੰ 'ਮਾਂ' ਦੇ ਅਰਥ ਦੱਸਦਿਆਂ ਕਿਹਾ ਕਿ ਇਹ ਛੋਟਾ ਸ਼ਬਦ ਸਾਡੀ ਜ਼ਿੰਦਗੀ ਵਿਚ ਬਹੁਤ ਮਹਾਨਤਾ ਰੱਖਦਾ ਹੈ¢ ਇਸ ਦੌਰਾਨ ਬੱਚਿਆਂ ਨੇ ਆਪਣੀਆਂ 'ਮਾਂਵਾਂ' ਪ੍ਰਤੀ ਪਿਆਰ ਪ੍ਰਗਟਾਉਂਦੇ ਹੋਏ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ¢ ਫਿਰ ਛੋਟੇ ਬੱਚਿਆਂ ਲਈ ਵੀ 'ਮਾਂ' ਦਿਵਸ ਸਬੰਧੀ ਰਚਨਾਤਮਿਕ ਕਾਰਜ ਕਰਵਾਏ ਗਏ | ਬੱਚਿਆਂ ਨੇ ਆਪਣੀਆਂ 'ਮਾਂਵਾਂ' ਲਈ ਗ੍ਰੀਟਿੰਗ ਕਾਰਡ ਬਣਾਏ¢ ਇਸ ਦੌਰਾਨ ਬੱਚਿਆਂ ਦੇ ਡਰਾਇੰਗ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਵਿਚ ਬੱਚਿਆਂ ਨੇ ਕਾਫ਼ੀ ਉਤਸ਼ਾਹ ਨਾਲ ਭਾਗ ਲਿਆ¢ ਸਕੂਲ ਦੇ ਪਿ੍ੰਸੀਪਲ ਮੈਡਮ ਜਗਦੀਸ਼ ਕੌਰ ਨੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ¢ ਸਕੂਲ ਦੇ ਐਮ.ਡੀ. ਰਮੇਸ਼ ਕੁਮਾਰੀ ਨੇ ਸਭਨਾਂ ਵਿਦਿਆਰਥੀਆਂ ਨੂੰ 'ਮਾਂ' ਦਿਵਸ ਦੀ ਵਧਾਈ ਦਿੱਤੀ¢


ਪਿਛਲੀ ਖ਼ਬਰ ਪਤੀ ਦੀ ਮੌਤ ਤੋਂ ਬਾਅਦ ਦਿਹਾੜੀਆਂ ਕੀਤੀਆਂ, ਜੁੱਤੀਆਂ ਸਿਲਾਈ ਕੀਤੀਆਂ ਪਰ ਹੌਸਲਾ ਨਹੀਂ ਹਾਰਿਆ ਮਾਤਾ ਨਰੈਣ ਕੌਰ ਨੇ ਅਗਲੀ ਖ਼ਬਰ ਮਾਂ ਦਿਵਸ 'ਤੇ ਵਿਸ਼ੇਸ਼ ਧੀ ਦੇ ਸੁਪਨੇ ਪੂਰੇ ਕਰਨ ਦਾ ਨਿਸ਼ਚਾ ਪਹਿਲੀ 'ਚ ਦਾਖਲ ਕਰਵਾਉਣ ਮੌਕੇ ਲੈ ਲਿਆ ਸੀ-ਮਾਂ ਸ਼ਿੰਦਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।