06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਕਣਕ ਦੀ ਖ਼ਰੀਦ ਢਿੱਲੀ ਚਾਲ,ਅੰਨਦਾਤਾ ਗਰਮੀ ਅਤੇ ਮੱਛਰਾਂ ਦੀ ਭਰਮਾਰ 'ਚ ਮੰਡੀਆਂ 'ਚ ਰਾਤਾਂ ਕੱਟਣ ਲਈ ਬੇਵੱਸ <br/>

ਅਜੀਤ ਡੈਸਕ 19-04-2026
ਬਠਿੰਡਾ, 18 ਅਪ੍ਰੈਲ (ਵੀਰਪਾਲ ਸਿੰਘ)-ਸੂਬੇ ਦੀ ਅਨਾਜ ਮੰਡੀਆਂ ਵਿਚ ਕਣਕ ਖ਼ਰੀਦਣ ਦੀ ਢਿੱਲੀ ਚਾਲ ਕਾਰਣ ਪੰਜਾਬ ਦੀਆਂ ਅਨਾਜ ਮੰਡੀਆਂ ਕਣਕ ਨਾਲ ਨੱਕੋ-ਨੱਕ ਭਰ ਚੁੱਕੀਆਂ ਹਨ | ਕਣਕ ਦੀ ਵਾਢੀ ਜੋਬਨ 'ਤੇ ਚੱਲ ਰਹੀ ਹੈ | ਅਨਾਜ ਮੰਡੀਆਂ ਵਿਚ ਕਣਕ ਲਾਹੇ ਜਾਣ ਨੂੰ ਲੈ ਕੇ ਕਿਸਾਨ ਡਾਢ੍ਹੇ ਪ੍ਰੇਸ਼ਾਨ ਹੋ ਚੁੱਕੇ ਹਨ | ਵੱਡੀ ਗਿਣਤੀ ਕਿਸਾਨ ਅਨਾਜ ਮੰਡੀਆਂ ਵਿਚ ਆਪਣੀ ਕਣਕ ਵੇਚਣ ਲਈ ਪਿਛਲੇ 10 ਦਿਨਾਂ ਤੋਂ ਆਪਣੀ ਕਣਕ ਖ਼ਰੀਦੇ ਜਾਣ ਦੀ ਉਡੀਕ ਕਰ ਰਹੇ ਹਨ | ਦੂਸਰੇ ਪਾਸੇ ਗਰਮੀ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ | 40 ਡਿਗਰੀ ਸੈਲਸੀਅਸ ਤਾਪਮਾਨ ਵਿਚ ਮੰਡੀਆਂ ਵਿਚ ਬੈਠੇ ਕਿਸਾਨ ਗਰਮੀ ਕਾਰਨ ਡਾਢ੍ਹੇ ਪ੍ਰੇਸ਼ਾਨ ਹੋ ਰਿਹਾ ਹੈ | ਦੂਸਰੇ ਪਾਸੇ ਬਿਜਲੀ ਦੇ ਲਗਾਤਾਰ ਲੱਗ ਰਹੇ ਕੱਟਾਂ ਕਾਰਨ ਕਿਸਾਨਾਂ ਨੂੰ ਮੱਛਰਾਂ ਦੀ ਭਰਮਾਰ ਵਿਚ ਆਪਣੀਆਂ ਰਾਤਾਂ ਕੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਬਠਿੰਡਾ ਜ਼ਿਲ੍ਹੇ ਵਿਚ ਕਣਕ ਦੇ ਚਾਲੂ ਸੀਜ਼ਨ ਵਿਚ 9 ਲੱਖ ਮੀਟਰਿਕ ਟਨ ਖ਼ਰੀਦੇ ਜਾਣ ਦਾ ਟੀਚਾ ਮਿਥਿਆ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਸਿਰਫ਼ 5 ਲੱਖ ਮੀਟਰਿਕ ਟਨ ਸਟੋਰ ਕੀਤੇ ਜਾਣ ਦੇ ਪ੍ਰਬੰਧ ਹਨ | ਪੂਰੇ ਪੰਜਾਬ ਵਿਚ ਕਣਕ ਨੂੰ ਸਟੋਰ ਕਰਨ ਨੂੰ ਲੈ ਕੇ ਖ਼ਰੀਦ ਲੈ ਕੇ ਖ਼ਰੀਦ ਏਜੰਸੀਆਂ ਅਗਾਊਾ ਪ੍ਰਬੰਧ ਕਰਨ ਵਿਚ ਢਿੱਲੀਆਂ ਵਿਖਾਈ ਦੇ ਰਹੀਆਂ ਹਨ | ਪੰਜਾਬ ਸਰਕਾਰ ਵਲੋਂ ਚਾਲੂ ਸੀਜ਼ਨ ਵਿਚ 1.32 ਲੱਖ ਟਨ ਖ਼ਰੀਦਣ ਦਾ ਟੀਚਾ ਮਿਥਿਆ ਗਿਆ | ਮੌਸਮ ਦੀ ਮਾਰ ਨਾਲ ਪੰਜਾਬ ਵਿਚ 130 ਲੱਖ ਏਕੜ ਕਣਕ ਬਰਬਾਦ ਹੋ ਚੁੱਕੀ ਹੈ | ਪੰਜਾਬ ਦੇ ਕਈ ਜ਼ਿਲਿ੍ਹਆਂ ਵਿਚ ਬੇਮੌਸਮੇ ਮੀਂਹ ਪੈਣ ਅਤੇ ਤੁਫ਼ਾਨ ਚੱਲਣ ਨਾਲ ਵੱਡੀ ਮਾਤਰਾ ਵਿਚ ਕਣਕ ਖੇਤਾਂ ਵਿਚ ਵਿਛ ਜਾਣ ਕਾਰਨ ਖ਼ਰਾਬ ਹੋ ਚੁੱਕੀ, ਜਿਸ ਨਾਲ ਕਣਕ ਦਾ ਔਸਤਨ ਝਾੜ 4 ਤੋਂ 6 ਕੁਇੰਟਲ ਪ੍ਰਤੀ ਏਕੜ ਘੱਟ ਰਿਹਾ ਹੈ | ਦੂਸਰੇ ਪਾਸੇ ਕਣਕ ਦੇ ਦਾਣੇ ਬਦਰੰਗ ਹੋਣ ਕਾਰਨ ਕੇਂਦਰ ਵਲੋਂ ਕਣਕ ਕੁਆਲਟੀ ਦੇ ਮਾਪਦੰਡਾਂ ਨੂੰ ਲੈ ਕੇ ਪੇਚ ਫਸਾ ਦਿੱਤਾ ਸੀ | ਸੂਬਾ ਸਰਕਾਰ ਵਲੋਂ 9 ਅਪ੍ਰੈਲ ਨੂੰ ਕੇਂਦਰ ਨੂੰ ਪੱਤਰ ਲਿਖ ਇਸ ਮਸਲੇ ਦਾ ਹੱਲ ਕਰਵਾ ਦਿੱਤਾ ਗਿਆ ਹੈ | ਕੇਂਦਰੀ ਖ਼ੁਰਾਕ ਮੰਤਰਾਲੇ ਵਲੋਂ ਪੰਜਾਬ ਨੂੰ ਕਣਕ ਖ਼ਰੀਦ ਮਾਪਦੰਡਾਂ 'ਤੇ ਛੋਟ ਦਿੱਤੀ ਜਾ ਰਹੀ ਹੈ, ਜਿਸ ਨਾਲ ਆਉਣ ਵਾਲੇ ਕੁਝ ਦਿਨਾਂ ਵਿਚ ਕਣਕ ਦੀ ਖ਼ਰੀਦ ਵਿਚ ਤੇਜ਼ੀ ਆਉਣ ਦੀ ਸੰਭਾਵਨਾ ਹੈ | ਜਿਸ ਨਾਲ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ | ਭਾਰਤੀ ਖ਼ੁਰਾਕ ਨਿਗਮ ਖ਼ੁਰਾਕ ਮੰਤਰਾਲੇ ਵਲੋਂ ਪੰਜਾਬ ਨੂੰ ਕਣਕ ਖ਼ਰੀਦ ਦੇ ਮਾਪਦੰਡਾਂ ਵਿਚੋਂ ਛੋਟ ਦਿੰਦੇ ਹੋਏ 70 ਫ਼ੀਸਦੀ ਬਦਰੰਗ ਦਾਣਿਆਂ ਵਾਲਿਆਂ ਕਣਕ ਦੀ ਖ਼ਰੀਦ ਸਮਰਥਨ ਮੁੱਲ 'ਤੇ ਕੀਤੇ ਜਾਣ ਦੇ ਆਦੇਸ਼ ਦਿੱਤੇ ਹਨ | ਟੁੱਟੇ ਅਤੇ ਬਾਰੀਕ ਦਾਣਿਆਂ 'ਤੇ 15 ਫ਼ੀਸਦੀ ਤੱਕ ਛੋਟ ਦਿੱਤੀ ਗਈ ਹੈ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਵਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦਿਹਾਤੀ ਦੀ ਜਥੇਬੰਧਕ ਟ... ਅਗਲੀ ਖ਼ਬਰ ਦਸਵੀਂ ਵਿਚੋਂ ਅੱਵਲ ਰਹਿਣ ਵਾਲੀ ਬਰਕਤ ਕਰਨਾ ਚਾਹੁੰਦੀ ਹੈ ਐਮ.ਬੀ.ਬੀ.ਐੱਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।