19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਚੇਅਰਮੈਨ ਕੁਲਵੰਤ ਮਲੂਕਾ ਨੇ ਬੇਮੌਸਮੇ ਮੀਂਹ 'ਤੇ ਜਤਾਈ ਚਿੰਤਾ <br/>

ਅਜੀਤ ਡੈਸਕ 11-04-2026
ਭਗਤਾ ਭਾਈਕਾ, 10 ਅਪ੍ਰੈਲ (ਸੁਖਪਾਲ ਸਿੰਘ ਸੋਨੀ)- ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਵਲੋਂ ਪੈ ਰਹੇ ਬੇਮੌਸਮੇ ਮੀਂਹ ਅਤੇ ਭਿਆਨਕ ਗੜੇਮਾਰੀ ਕਾਰਨ ਕਿਸਾਨਾਂ ਨੂੰ ਹੋਏ ਵੱਡੇ ਨੁਕਸਾਨ 'ਤੇ ਗੰਭੀਰ ਚਿੰਤਾ ਜਤਾਈ ਗਈ ਹੈ¢ ਚੇਅਰਮੈਨ ਮਲੂਕਾ ਨੇ ਕਿਹਾ ਕਿ ਇਸ ਕੁਦਰਤੀ ਆਫ਼ਤ ਨੇ ਪੱਕੀ ਕਣਕ ਅਤੇ ਹੋਰ ਫ਼ਸਲਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ¢ ਜਿਸ ਨਾਲ ਕਿਸਾਨਾਂ ਦੀ ਮਿਹਨਤ ਮਿੰਟਾਂ ਵਿਚ ਬਰਬਾਦ ਹੋ ਗਈ¢ ਉਨ੍ਹਾਂ ਦੱਸਿਆ ਕਿ ਕਿਸਾਨ ਪਹਿਲਾਂ ਹੀ ਰੇਹਾਂ, ਸਪਰੇਹਾਂ, ਬੀਜ, ਖਾਦ ਅਤੇ ਸਿੰਚਾਈ 'ਤੇ ਭਾਰੀ ਖਰਚਾ ਕਰ ਚੁੱਕੇ ਹੁੰਦੇ ਹਨ¢ ਇਸ ਤੋਂ ਇਲਾਵਾ ਡੀਜ਼ਲ, ਮਜ਼ਦੂਰੀ ਅਤੇ ਮਸ਼ੀਨਰੀ ਦੇ ਵਧਦੇ ਖ਼ਰਚਿਆਂ ਨੇ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਹੋਰ ਵੀ ਕਮਜ਼ੋਰ ਕਰ ਦਿੱਤਾ ਹੈ¢ ਇਸ ਸਮੇਂ ਬੇਮÏਸਮੀ ਪਈ ਭਾਰੀ ਬਾਰਸ਼ ਅਤੇ ਗੜੇਮਾਰੀ ਨਾਲ ਹੋਇਆ ਭਾਰੀ ਨੁਕਸਾਨ ਉਨ੍ਹਾਂ ਲਈ ਦੂਹਰਾ ਝਟਕਾ ਸਾਬਤ ਹੋਇਆ ਹੈ¢ ਉਨ੍ਹਾਂ ਨੇ ਦਿਲੋਂ ਹਮਦਰਦੀ ਕਿਸਾਨਾਂ ਨਾਲ ਜਿਤਾਉਂਦੇ ਹੋਏ ਸਰਕਾਰ ਨੂੰ ਕਿਹਾ ਕਿ ਇਸ ਬਰਸਾਤ ਨਾਲ ਕਿਸਾਨਾਂ ਦੀ ਜੀਵਨ ਰੇਖਾ 'ਤੇ ਵੱਜਿਆ ਇਕ ਵੱਡਾ ਝਟਕਾ ਹੈ¢ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਗਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਤੁਰੰਤ ਯੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਸਰਕਾਰ ਵਲੋਂ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕੀਤਾ ਵੀ ਜਾਵੇ¢ ਚੇਅਰਮੈਨ ਕੁਲਵੰਤ ਸਿੰਘ ਕਿਸਾਨ ਵਰਗ ਦੀ ਆਵਾਜ਼ ਬਣ ਕੇ ਹਮਦਰਦੀ ਜਤਾਈ¢

ਪਿਛਲੀ ਖ਼ਬਰ ਦਾਨੀ ਸੱਜਣਾਂ ਵਲੋਂ ਤੁੰਗਵਾਲੀ ਸਕੂਲ ਨੂੰ ਏ. ਸੀ. ਅਤੇ ਬੱਚਿਆਂ ਨੂੰ ਸਟੇਸ਼ਨਰੀ ਦਾਨ <br/> ਅਗਲੀ ਖ਼ਬਰ ਸੜਕ ਬਣਾਉਣ ਤੋਂ ਪਹਿਲਾਂ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕਰਨ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।