17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਮੁੱਖ ਅਧਿਆਪਕ ਤਰਲੋਚਨ ਪਾਲ ਸੇਵਾ ਮੁਕਤ ਹੋਏ, ਭਾਵੁਕ ਮਾਹੌਲ ਵਿਚ ਹੋਈ ਵਿਦਾਈ

ਅਜੀਤ ਡੈਸਕ 07-04-2026
ਮਹਿਮਾ ਸਰਜਾ, 6 ਅਪ੍ਰੈਲ (ਬਲਦੇਵ ਸੰਧੂ): ਸਰਕਾਰੀ ਐਲੀਮੈਂਟਰੀ ਸਕੂਲ ਮਹਾਲਾ ਦੇ ਹਰਮਨ ਪਿਆਰੇ ਅਤੇ ਸਮਰਪਿਤ ਹੈੱਡ ਟੀਚਰ ਤਰਲੋਚਨ ਪਾਲ 16 ਸਾਲਾਂ ਦੀ ਬੇਦਾਗ਼ ਸੇਵਾ ਤੋਂ ਬਾਅਦ ਸੇਵਾ ਮੁਕਤ ਹੋ ਗਏ | ਉਨ੍ਹਾਂ ਦੀ ਸੇਵਾ ਮੁਕਤੀ ਮੌਕੇ ਸਕੂਲ ਵਿਚ ਇੱਕ ਸਾਦਾ ਸਮਾਗਮ ਕਰਵਾਇਆ ਗਿਆ | ਸਮਾਗਮ ਭਾਵੁਕ ਪਲਾਂ ਨਾਲ ਭਰਪੂਰ ਰਿਹਾ | ਉਨ੍ਹਾਂ ਦੀ ਮਿੱਠੀ ਬੋਲੀ, ਸਾਦਗੀ ਅਤੇ ਵਿਦਿਆਰਥੀਆਂ ਪ੍ਰਤੀ ਪਿਆਰ ਨੇ ਉਨ੍ਹਾਂ ਨੂੰ ਹਰ ਵਰਗ ਵਿਚ ਪ੍ਰਸਿੱਧ ਬਣਾਇਆ | ਸਟੇਜ ਸੰਚਾਲਕ ਬਠਿੰਡਾ ਦੇ ਸਮਾਜ ਸੇਵੀ ਮੋਹਿਤ ਸ਼ਰਮਾ ਨੇ ਸਮਾਗਮ ਦੀ ਸ਼ੁਰੂਆਤ ਕਰਦੇ ਕਿਹਾ ਕਿ ਮਾਸਟਰ ਤਰਲੋਚਨ ਪਾਲ ਨੇ ਆਪਣੇ ਕਾਰਜਕਾਲ ਦੌਰਾਨ ਨਾ ਸਿਰਫ਼ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਿਆ, ਸਗੋਂ ਸਕੂਲ ਵਿਚ ਅਨੋਖੀ ਪਿਰਤ ਪੈਦਾ ਕਰਦਿਆਂ ਵਧੀਆ ਇਮਾਰਤ ਦੇ ਨਿਰਮਾਣ ਅਤੇ ਕੈਂਪਸ ਨੂੰ ਹਰਾ-ਭਰਾ ਬਣਾਉਣ ਵਿਚ ਵੀ ਮਹੱਤਵਪੂਰਨ ਯੋਗਦਾਨ ਦਿੱਤਾ | ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਤਰਲੋਚਨ ਪਾਲ ਸਿੰਘ ਸਿਰਫ਼ ਇੱਕ ਅਧਿਆਪਕ ਹੀ ਨਹੀਂ, ਸਗੋਂ ਇੱਕ ਮਾਰਗ ਦਰਸ਼ਕ, ਪ੍ਰੇਰਕ ਅਤੇ ਇਨਸਾਨੀ ਮੁੱਲਾਂ ਦੇ ਪ੍ਰਤੀਕ ਹਨ | ਉਨ੍ਹਾਂ ਦੀ ਸਚਾਈ, ਮਿਹਨਤ ਅਤੇ ਵਿਦਿਆਰਥੀਆਂ ਪ੍ਰਤੀ ਸਮਰਪਣ ਨੂੰ ਸਦਾ ਯਾਦ ਰੱਖਿਆ ਜਾਵੇਗਾ |
ਇਸ ਮੌਕੇ ਸਨਮਾਨ ਅਧਿਆਪਕ ਭਲਾਈ ਸੰਸਥਾ ਦੇ ਮਾਸਟਰ ਹਰਬੰਸ ਸਿੰਘ, ਰਾਜਵਿੰਦਰ ਸਿੰਘ, ਇਸ਼ਟ ਪਾਲ, ਹਰਪਾਲ ਬਰਾੜ, ਹੈੱਡ ਟੀਚਰ ਸੁਖਪਾਲ ਸਿੰਘ ਢਿੱਲੋਂ ਅਤੇ ਸੀ.ਐਚ.ਟੀ ਜਗਜੀਤ ਮਾਨ, ਸੀ.ਐਚ.ਟੀ ਸੁਮਿਤ ਕੁਮਾਰ (ਚੱਕ ਅਤਰ ਸਿੰਘ ਵਾਲਾ), ਹੈੱਡ ਟੀਚਰ ਜਸਵਿੰਦਰ ਗਿੱਲ, ਰਾਜੇਸ਼ ਕੁਮਾਰ, ਕੌਰ ਸਿੰਘ ਅਤੇ ਸੱਤਪਾਲ ਸਿੰਘ ਨੇ ਵੀ ਸ਼ਿਰਕਤ ਕੀਤੀ | ਇਸ ਤੋਂ ਇਲਾਵਾ ਬਲਾਕ ਸੰਗਤ ਦਫ਼ਤਰ ਵਲੋਂ ਧਰਮਿੰਦਰ ਸ਼ਰਮਾ, ਵਿੱਕੀ ਗਰਗ ਅਤੇ ਗੁਰਪ੍ਰੀਤ ਸਿੰਘ (ਚੁੱਘੇ ਕਲਾਂ) ਦੀ ਹਾਜ਼ਰੀ ਨੇ ਸਮਾਗਮ ਨੂੰ ਹੋਰ ਰੌਣਕ ਬਖ਼ਸ਼ੀ | ਨਿਰਮਲ ਸਿੰਘ ਢੱਡੇ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਾਲਵਾਲਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਦੇ ਨਾਲ ਹੀ ਰੋਹਿਤ ਸ਼ਰਮਾ, ਡਾਇਰੈਕਟਰ ਜੀ.ਜੀ.ਐਸ ਪਬਲਿਕ ਸਕੂਲ ਬੱਲੂਆਣਾ ਅਤੇ ਪਿ੍ੰਸੀਪਲ ਮੈਡਮ ਸੁਖਜੀਤ ਸ਼ਰਮਾ ਵੀ ਹਾਜ਼ਰ ਰਹੇ | ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਤਰਲੋਚਨ ਸਿੰਘ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਸਾਰੇ ਸਟਾਫ਼, ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਨੇ ਕਿਹਾ ਕਿ ਸਕੂਲ ਅਤੇ ਵਿਦਿਆਰਥੀਆਂ ਨਾਲ ਬਿਤਾਇਆ ਸਮਾਂ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਕੀਮਤੀ ਪੂੰਜੀ ਰਹੇਗਾ |
ਪਿਛਲੀ ਖ਼ਬਰ ਵੱਖ-ਵੱਖ ਥਾਵਾਂ ਤੋਂ 4 ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਲਿਫ਼ਟ ਟੁੱਟਣ ਕਾਰਨ ਚਾਰ ਵਿਅਕਤੀ ਗੰਭੀਰ ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।