12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਮੇਅਰ ਨੇ 2 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਆਧੁਨਿਕ ਨੇਚਰ ਪਾਰਕ ਦਾ ਰੱਖਿਆ ਨੀਂਹ ਪੱਥਰ <br/>

ਅਜੀਤ ਡੈਸਕ 05-04-2026

ਬਠਿੰਡਾ, 4 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਥਾਨਕ ਸਰਹਿੰਦ ਨਹਿਰ ਦੇ ਕਿਨਾਰੇ ਅਰਜੁਨ ਨਗਰ ਨੇੜੇ ਦੋ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਆਧੁਨਿਕ ਨੇਚਰ ਪਾਰਕ ਦਾ ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਵਲੋਂ ਨੀਂਹ ਪੱਥਰ ਰੱਖਿਆ | ਇਸ ਮੌਕੇ ਪੰਜਾਬ ਕਿ੍ਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੇਅਰ ਪਦਮਜੀਤ ਮਹਿਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਬਠਿੰਡਾ ਨੂੰ ਆਧੁਨਿਕ ਸ਼ਹਿਰ ਵਿਚ ਬਦਲਣ ਲਈ ਨਗਰ ਨਿਗਮ ਨੂੰ ਲਗਾਤਾਰ ਫ਼ੰਡ ਜਾਰੀ ਕਰ ਰਹੀ ਹੈ ਤੇ ਵੱਡੇ ਪ੍ਰੋਜੈਕਟਾਂ 'ਤੇ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ | ਮੇਅਰ ਨੇ ਦੱਸਿਆ ਕਿ ਸਰਹਿੰਦ ਨਹਿਰ ਦੇ ਕਿਨਾਰੇ ਲਗਭਗ 4 ਕਿੱਲੋਮੀਟਰ ਤੱਕ ਵਿਕਸਤ ਕੀਤੇ ਜਾ ਰਹੇ ਆਧੁਨਿਕ ਨੇਚਰ ਪਾਰਕ ਦਾ ਸਿੱਧਾ ਲਾਭ ਗ੍ਰੇਟਰ ਬਠਿੰਡਾ ਦੇ ਲਗਭਗ 17 ਵਾਰਡਾਂ ਦੇ ਵਸਨੀਕਾਂ ਨੂੰ ਹੋਵੇਗਾ | ਲੋਕ ਸਾਫ਼-ਸੁਥਰੇ ਵਾਤਾਵਰਨ ਵਿਚ ਸੈਰ ਦਾ ਆਨੰਦ ਮਾਣ ਸਕਣਗੇ ਅਤੇ ਸਿਹਤ ਜਾਗਰੂਕਤਾ ਵਧਾ ਸਕਣਗੇ | ਪੰਜਾਬ ਕਿ੍ਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਮੁਖੀ ਅਰਵਿੰਦ ਕੇਜਰੀਵਾਲ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਬਠਿੰਡਾ ਸ਼ਹਿਰ ਨੇ ਇਕ ਸਾਲ ਵਿਚ ਰਿਕਾਰਡ ਵਿਕਾਸ ਪ੍ਰਾਪਤ ਕੀਤਾ ਹੈ | ਕਈ ਹੋਰ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਜੋ ਸ਼ਹਿਰ ਨੂੰ ਬਦਲਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ | ਉਨ੍ਹਾਂ ਕਿਹਾ ਕਿ ਉਕਤ ਨੇਚਰ ਪਾਰਕ ਲਾਈਨੋਂ ਪਾਰ ਖੇਤਰ (ਗ੍ਰੇਟਰ ਬਠਿੰਡਾ) ਦੇ ਵਸਨੀਕਾਂ ਲਈ ਖ਼ਾਸ ਤੋਹਫ਼ਾ ਹੈ, ਜੋ ਉਨ੍ਹਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿਚ ਮੁੱਖ ਭੂਮਿਕਾ ਨਿਭਾਏਗਾ | ਸ਼ਹਿਰ ਨੂੰ ਨੇਚਰ ਪਾਰਕ ਦਾ ਤੋਹਫ਼ਾ ਦੇਣ ਲਈ ਲੋਕਾਂ ਨੇ ਮੇਅਰ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਭਾਕਿਯੂ ਡਕੌਂਦਾ ਜ਼ਿਲ੍ਹਾ ਬਠਿੰਡਾ ਦੇ ਬਲਾਕ ਫੂਲ ਦੀ ਹੋਈ ਮਹੀਨਾਵਾਰ ਮੀਟਿੰਗ <br/> ਅਗਲੀ ਖ਼ਬਰ ਡੀ. ਏ. ਵੀ. ਗਰਲਜ਼ ਕਾਲਜ 'ਯੋਗਾ ਅਤੇ ਧਿਆਨ' ਵਿਸ਼ੇ 'ਤੇ ਐਕਸਟੈਂਸ਼ਨ ਲੈਕਚਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।