28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਡੀ.ਡੀ.ਆਰ.ਸੀ ਬਠਿੰਡਾ ਵਿਖੇ ਦਿਵਿਆਂਗਜਨਾਂ ਲਈ ਵੱਡੀ ਰਾਹਤ <br/>

ਅਜੀਤ ਡੈਸਕ 04-04-2026
ਬਠਿੰਡਾ, 3 ਅਪ੍ਰੈਲ (ਪ.ਪ.)-ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਬਠਿੰਡਾ 'ਚ ਡਿਸਟਿ੍ਕਟ ਡਿਸਏਬਿਲਟੀ ਰਿਹੈਬਿਲੀਟੇਸ਼ਨ ਸੈਂਟਰ (ਡੀਡੀਆਰਸੀ) ਵਿਚ ਦਿਵਿਆਂਗਜਨਾਂ ਲਈ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਫਿਜਿਓਥੈਰੇਪੀ ਅਤੇ ਕਿ੍ਤਿ੍ਮ ਅੰਗ ਦੇਣ ਦੀਆ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਇਸ ਮੌਕੇ ਸੀਨੀਅਰ ਫਿਜ਼ੀਓਥੈਰੇਪਿਸਟ ਡਾ. ਮਨੀਸ਼ ਸੋਨੀ ਨੇ ਦੱਸਿਆ ਕਿ ਇਹ ਸੈਂਟਰ ਰੈੱਡ ਕਰਾਸ ਸੁਸਾਇਟੀ ਬਠਿੰਡਾ ਵਲੋਂ ਡਿਪਟੀ ਕਮਿਸ਼ਨਰ ਬਠਿੰਡਾ ਦੀ ਦੇਖਰੇਖ ਹੇਠ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਡੀ.ਡੀ.ਆਰ.ਸੀ ਬਠਿੰਡਾ ਪਹਿਲਾ ਹੀ ਦਿਵਿਆਂਗਜਨਾਂ ਨੂੰ ਯੂਡੀਆਈਡੀ ਕਾਰਡ ਬਣਾਉਣ ਅਤੇ ਵਿਸ਼ੇਸ਼ ਸਿੱਖਿਆ ਵਰਗੀਆਂ ਜ਼ਰੂਰੀ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ | ਹੁਣ ਫਿਜਿਓਥੈਰੇਪੀ ਅਤੇ ਕਿ੍ਤਿ੍ਮ ਅੰਗਾਂ ਦੀਆਂ ਸੇਵਾਵਾਂ ਸ਼ੁਰੂ ਹੋਣ ਨਾਲ ਲਾਭਪਾਤਰੀਆਂ ਨੂੰ ਇਕ ਹੀ ਛੱਤ ਹੇਠ ਸੰਪੂਰਨ ਇਲਾਜ ਅਤੇ ਸਹਾਇਤਾ ਮਿਲੇਗੀ | ਇਹ ਫਿਜਿਓਥੈਰੇਪੀ ਸੇਵਾਵਾਂ ਤਜਰਬੇਕਾਰ ਸੀਨੀਅਰ ਫਿਜਿਓਥੈਰੇਪਿਸਟ ਡਾ. ਮਨੀਸ਼ ਸੋਨੀ ਵਲੋਂ ਪ੍ਰਦਾਨ ਕੀਤੀਆਂ ਜਾਣਗੀਆਂ, ਜਦਕਿ ਕਿ੍ਤਿ੍ਮ ਅੰਗ ਸੇਵਾਵਾਂ ਸੀਨੀਅਰ ਪ੍ਰੋਸਥੈਟਿਸਟ ਐਂਡ ਅÏਰਥੋਟਿਸਟ (ਪੀਐਂਡਓ) ਪਪਰੀ ਘੋਸ਼ ਵਲੋਂ ਦਿੱਤੀਆਂ ਜਾਣਗੀਆਂ | ਸੰਬੰਧਿਤ ਅਧਿਕਾਰੀਆਂ ਨੇ ਦਿਵਿਆਂਗਜਨਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਪਣੇ ਜੀਵਨ ਨੂੰ ਹੋਰ ਸੁਖਾਲਾ ਬਣਾਉਣ |

ਪਿਛਲੀ ਖ਼ਬਰ ਖੁਸ਼ਬਾਜ ਸਿੰਘ ਜਟਾਣਾ ਦੀ ਮੌਤ ਹਾਦਸੇ ਦੀ ਨਿਰਪੱਖ ਜਾਂਚ ਹੋਵੇ-ਰਾਜਾ ਵੜਿੰਗ <br/> ਅਗਲੀ ਖ਼ਬਰ ਪਰਮਿੰਦਰ ਸਿੰਘ ਦਾ ਪਿੰਡ ਸੁਖਲੱਧੀ ਵਿਖੇ ਹਜ਼ਾਰਾਂ ਵਰਕਰਾਂ ਵਲੋਂ ਨਮ ਅੱਖਾਂ ਨਾਲ ਅੰਤਿਮ ਸੰਸਕਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।