29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪਹਿਲੀ ਹਨੂੰਮਾਨ ਭਜਨ ਸੰਧਿਆ ਸ਼ਰਧਾਪੂਰਵਕ ਸੰਪੰਨ

ਅਜੀਤ ਡੈਸਕ 04-04-2026
ਰਾਮਾਂ ਮੰਡੀ, 3 ਅਪ੍ਰੈਲ (ਤਰਸੇਮ ਸਿੰਗਲਾ)-ਸ੍ਰੀ ਗਊਸ਼ਾਲਾ ਮੰਦਰ ਰਾਮਾਂ ਮੰਡੀ ਵਿਖੇ ਸੰਤ ਪ੍ਰਮਾਤਮਾ ਨੰਦ ਮਹਾਰਾਜ ਦੀ ਅਗਵਾਈ ਮੰਡੀ ਦੀਆਂ ਸਮੂਹ ਧਾਰਮਿਕ ਸੰਸਥਾਵਾਂ ਅਤੇ ਮੰਡੀ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਹਨੂੰਮਾਨ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਬੀਤੀ ਰਾਤ ਪਹਿਲੀ ਹਨੂੰਮਾਨ ਭਜਨ ਸੰਧਿਆ ਅਤੇ ਅਤੁੱਟ ਭੰਡਾਰੇ ਦਾ ਆਯੋਜਨ ਕੀਤਾ ਗਿਆ¢ ਇਸ ਦÏਰਾਨ ਵਿਸ਼ੇਸ਼ ਮਹਿਮਾਨਾਂ ਰਮੇਸ਼ ਕੁਮਾਰ ਜਿੰਦਲ ਨੇ ਪੂਜਨ, ਪੰਡਿਤ ਸੋਮ ਦੱਤ ਸ਼ਰਮਾ ਪ੍ਰਧਾਨ ਪਰਸ਼ੂਰਾਮ ਬ੍ਰਾਹਮਣ ਸਭਾ ਵਲੋਂ ਜੋਤੀ ਪ੍ਰਚੰਡ, ਹਰਾ ਚਾਰਾ ਸੇਵਾ ਸਮਿਤੀ ਵੱਲੋਂ ਝੰਡਾ ਅਤੇ ਰਾਮਾਂ ਸਹਾਰਾ ਵੈੱਲਫੇਅਰ ਕਲੱਬ ਵਲੋਂ ਮਾਲਾ ਅਰਪਣ ਰਸਮਾਂ ਪੁਜਾਰੀ ਹੀਰਾ ਪਾਠਕ ਰਾਹੀਂ ਸੰਪੰਨ ਕੀਤੀਆਂ ਗਈਆਂ¢ ਇਸ ਮÏਕੇ ਸ਼ਰਧਾਲੂਆਂ ਨੂੰ ਸ਼੍ਰੀ ਹਨੂੰਮਾਨ ਜੀ ਦੇ ਜਨਮ ਉਤਸਵ ਦੀ ਵਧਾਈ ਦਿੰਦੇ ਹੋਏ ਸੰਤ ਪ੍ਰਮਾਤਮਾ ਨੰਦ ਜੀ ਮਹਾਰਾਜ ਨੇ ਕਿਹਾ ਕਿ ਜਿੱਥੇ ਭਗਵਾਨ ਸ਼੍ਰੀ ਰਾਮ ਜੀ ਦਾ ਗੁਣਗਾਨ ਕੀਤਾ ਜਾਂਦਾ ਹੈ, ਉਥੇ ਹਨੂੰਮਾਨ ਜੀ ਵੀ ਮÏਜੂਦ ਰਹਿੰਦੇ ਹਨ¢ ਸੰਤ ਜੀ ਨੇ ਕਿਹਾ ਕਿ 84 ਲੱਖ ਜੂਨੀਆਂ ਵਿਚ ਮਨੁੱਖਾਂ ਜਨਮ ਪ੍ਰਧਾਨ ਹੈ, ਮਨੁੱਖਾਂ ਜਨਮ ਦੁਰਲੱਭ ਹੈ, ਜੋ ਲੰਬਾ ਸਮਾਂ ਧਰਮ ਕਰਮ ਕਰਨ ਤੋਂ ਬਾਅਦ ਮਨੁੱਖ ਦਾ ਜਨਮ ਮਿਲਦਾ ਹੈ¢ ਧਰਮ ਕਰਮ , ਕਥਾ, ਕੀਰਤਨ, ਗੋਵੰਸ਼ ਦੀ ਸੇਵਾ ਅਤੇ ਮਾਤਾ ਪਿਤਾ ਦੀ ਸੇਵਾ ਤੋਂ ਵਗੈਰ ਮਨੁੱਖਾਂ ਜਨਮ ਵਿਅਰਥ ਹੈ¢ ਇਸ ਦÏਰਾਨ ਉੱਘੇ ਭਜਨ ਗਾਇਕ ਮਨੀਸ਼ ਮੰਚਲ ਅਤੇ ਸੁਨੀਲ ਰਾਹੀ ਬਹੁਤ ਹੀ ਸੁੰਦਰ ਭਜਨਾਂ ਨਾਲ ਹਨੂੰਮਾਨ ਜੀ ਦਾ ਗੁਣਗਾਨ ਕੀਤਾ ਗਿਆ¢ ਇਸ ਮÏਕੇ ਆਮ ਸ਼ਰਧਾਲੂਆਂ ਤੋਂ ਇਲਾਵਾ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਲਹਿਰੀ, ਮਦਨ ਲਾਲ ਲਹਿਰੀ, ਸਕੱਤਰ ਵਿਸ਼ਾਲ ਗੋਇਲ, ਕੈਸ਼ੀਅਰ ਗੋਲਡੀ ਮਹੇਸ਼ਵਰੀ, ਵਿੱਕੀ ਮਹੇਸ਼ਵਰੀ, ਅਰੁਣ ਕੁਮਾਰ ਕਾਦੀ ਚੱਠਾ, ਰਮੇਸ਼ ਕੁਮਾਰ ਰਾਮਾਂ, ਐਡਵੋਕੇਟ ਰੋਹਿਤ ਕੁਮਾਰ, ਓਮ ਪ੍ਰਕਾਸ਼ ਨਿੱਕਾ, ਅਮਰਜੀਤ ਸੁਖਲੱਧੀ, ਸੁਭਾਸ਼ ਸ਼ਰਮਾ, ਸੁਰਿੰਦਰ ਛਿੰਦਾ ਬਖਤੂ, ਲਵਲੀ ਲਹਿਰੀ, ਮਦਨ ਕੁੱਕੂ, ਵੇਦ ਪ੍ਰਕਾਸ਼ ਗਰੋਵਰ ਤੋਂ
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਅਗਲੀ ਖ਼ਬਰ ਗੋਨਿਆਣਾ ਮੰਡੀ ਦੀ ਰਾਜਾ ਬਸਤੀ ਬਣੀ ਨਰਕ, ਮਹੀਨੇ ਤੋਂ ਗਲੀਆਂ 'ਚ ਖੜ੍ਹਾ ਸੀਵਰੇਜ ਦਾ ਗੰਦਾ ਪਾਣੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।