ਮਾਨਸਾ, 30 ਮਾਰਚ (ਸੱਭਿ.ਪ੍ਰਤੀ)-ਸ੍ਰੀ ਸ਼ਿਆਮ ਪਰਿਵਾਰ ਸੰਘ ਵਲੋ ਸ੍ਰੀ ਸ਼ਿਆਮ ਬਾਬਾ ਜੀ ਦਾ ਕਾਮਦਾ ਇਕਾਦਸ਼ੀ ਸੰਕੀਰਤਨ ਸਥਾਨਕ ਜੈ ਮਾਂ ਮੰਦਿਰ ਵਿਖੇ ਸ਼ਰਧਾ ਨਾਲ ਮਨਾਇਆ ਗਿਆ | ਸੰਕੀਰਤਨ ਦੀ ਸ਼ੁਰੂਆਤ ਸੰਘ ਵਲੋਂ ਜੋਤੀ ਬੰਧਨਾਂ ਗਾ ਕੇ ਕੀਤੀ ਗਈ | ਪੂਜਨ ਦੀ ਰਸਮ ਪਾਲੀ ਐਮ.ਸੀ. ਅਤੇ ਜੋਤੀ ਦੀ ਰਸਮ ਵਿਜੈ ਧੀਰ ਦੇ ਪਰਿਵਾਰ ਵਲੋਂ ਨਿਭਾਈ ਗਈ | ਗਾਇਕਾ ਪੂਨਮ ਜਿੰਦਲ ਨੇ ਬਾਬਾ ਜੀ ਦੇ ਭਜਨ ਗਾ ਕੇ ਸ਼ਰਧਾਲੂਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ | ਆਰਤੀ ਉਪਰੰਤ ਸ਼ਰਧਾਲੂਆਂ 'ਚ ਪ੍ਰਸ਼ਾਦ ਵੰਡਿਆ ਗਿਆ | ਸਟੇਜ ਸੈਕਟਰੀ ਦੀ ਭੂਮਿਕਾ ਬਿੰਦਰਪਾਲ ਵਲੋਂ ਬਾਖ਼ੂਬੀ ਨਿਭਾਈ ਗਈ | ਇਸ ਮੌਕੇ ਪ੍ਰਧਾਨ ਰਾਜ ਕੁਮਾਰ, ਸਰਜੀਵਨ ਸ਼ਰਮਾ, ਭਗਵਾਨ ਦਾਸ, ਮੁਨੀਸ਼ ਜਿੰਦਲ, ਮਨੀ ਸ਼ਰਮਾ, ਰਜਨੀਸ਼ ਆਰ.ਕੇ, ਜੀਵਨ ਕੁਸਲਾ, ਭੂਸ਼ਨ, ਅਜੈ ਗਰਗ, ਧਰੂਵ ਜਿੰਦਲ, ਗਿਤੇਸ਼ ਮੋਂਗਾ, ਕਾਲਾ ਮਾਨਸਾ, ਕਿ੍ਸ਼ਨ ਮਦਾਨ, ਅਜੈ ਗਰਗ ਟੀਟੂ ਆਦਿ ਹਾਜ਼ਰ ਸਨ |