13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਲੈਕਚਰਾਰ ਨਿਰਮਲ ਸਿੰਘ ਦੀ ਸੇਵਾ ਮੁਕਤੀ ਅੱਜ <br/>

ਅਜੀਤ ਡੈਸਕ 31-03-2026
ਬੁਢਲਾਡਾ, 30 ਮਾਰਚ (ਰਾਹੀ)-ਸਰਕਾਰੀ ਸੈਕੰਡਰੀ ਸਕੂਲ ਬਰ੍ਹੇ ਤੋਂ ਬਤੌਰ ਇੰਚਾਰਜ ਪਿ੍ੰਸੀਪਲ ਸੇਵਾ ਮੁਕਤ ਹੋ ਰਹੇ ਲੈਕਚਰਾਰ ਨਿਰਮਲ ਸਿੰਘ ਦਾ ਜਨਮ 9 ਸਤੰਬਰ 1967 ਪਿੰਡ ਸੈਦੇਵਾਲਾ ਵਿਖੇ ਪਿਤਾ ਮੁਖਤਿਆਰ ਸਿੰਘ ਦੇ ਘਰ ਮਾਤਾ ਦਰਸ਼ਨ ਕੌਰ ਦੀ ਕੁੱਖੋਂ ਹੋਇਆ | ਵੱਖ-ਵੱਖ ਵਿੱਦਿਅਕ ਸੰਸਥਾਵਾਂ 'ਚੋਂ ਸਿੱਖਿਆ ਹਾਸਲ ਕਰਨ ਉਪਰੰਤ 1997 'ਚ ਵਿਭਾਗੀ ਤਰੱਕੀ ਰਾਹੀਂ ਮਾਸਟਰ ਕੇਡਰ 'ਚ ਹਾਈ ਸਕੂਲ ਰਾਮਗੜ੍ਹ ਸ਼ਾਹਪੁਰੀਆਂ ਆਏ | ਇਸ ਸਮੇਂ ਦੌਰਾਨ ਐੱਮ.ਏ. ਹਿਸਟਰੀ, ਪੰਜਾਬੀ, ਅੰਗਰੇਜ਼ੀ, ਬੀ.ਐੱਡ. ਅਤੇ ਐਮ. ਫਿਲ (ਅੰਗਰੇਜ਼ੀ) ਕਰਨ ਉਪਰੰਤ 2008 ਨੂੰ ਅੰਗਰੇਜ਼ੀ ਲੈਕਚਰਾਰ ਦੀ ਤਰੱਕੀ ਅਧੀਨ ਸਰਕਾਰੀ ਸੈਕੰਡਰੀ ਸਕੂਲ ਬਰ੍ਹੇ ਵਿਖੇ ਅਧਿਆਪਨ ਕਾਰਜ ਸ਼ੁਰੂ ਕੀਤਾ, ਜਿੱਥੇ ਬਤੌਰ ਇੰਚਾਰਜ ਪਿ੍ੰਸੀਪਲ ਸੇਵਾਵਾਂ ਨਿਭਾਉਂਦਿਆਂ ਸਾਥੀ ਅਧਿਆਪਕਾਂ ਦੇ ਸਹਿਯੋਗ ਨਾਲ ਸਕੂਲ ਦਾ ਚੁਤਰਫ਼ਾ ਵਿਕਾਸ ਕੀਤਾ, ਜਿਸ ਸਦਕਾ ਇਹ ਸਕੂਲ ਜ਼ਿਲ੍ਹੇ ਦੇ ਨਾਮਵਰ ਸਕੂਲਾਂ 'ਚ ਸ਼ਾਮਿਲ ਹੈ | ਉਨ੍ਹਾਂ ਨੂੰ ਸੇਵਾ ਮੁਕਤੀ ਮੌਕੇ ਸਾਥੀ ਅਧਿਆਪਕਾਂ ਵਲੋਂ 31 ਮਾਰਚ ਨੂੰ ਨਿੱਘੀ ਵਿਦਾਇਗੀ ਦਿੱਤੀ ਜਾ ਰਹੀ ਹੈ |

ਪਿਛਲੀ ਖ਼ਬਰ ਸ੍ਰੀ ਸ਼ਿਆਮ ਬਾਬਾ ਜੀ ਦਾ ਇਕਾਦਸ਼ੀ ਸੰਕੀਰਤਨ ਸ਼ਰਧਾ ਨਾਲ ਮਨਾਇਆ <br/> ਅਗਲੀ ਖ਼ਬਰ 'ਡੀ.ਏ.ਵੀ. ਮੇਧਾ ਉਤਸਵ 2026' ਦਾ ਜਸ਼ਨ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।