12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਬਾਲਿਆਂਵਾਲੀ ਵਿਖੇ 2000 ਏਕੜ ਤੋਂ ਵੱਧ ਰਕਬਾ ਪ੍ਰਭਾਵਿਤ <br/> ਤੇਜ਼ ਮੀਂਹ ਤੇ ਗੜੇਮਾਰੀ ਨਾਲ ਕਣਕ ਦੀ ਫ਼ਸਲ ਹੋਈ ਤਬਾਹ

ਬਾਲਿਆਂਵਾਲੀ ਵਿਖੇ ਮੌਕੇ ਵੇਖਦੇ ਹੋਏ ਖੇਤੀਬਾੜੀ ਵਿਭਾਗ ਦੇ ਅਧਿਕਾਰੀ, ਨਾਲ ਕਿਸਾਨ ਤੇ ਪਿੰਡ ਵਾਸੀ¢ (ਸੱਜੇ) ਅਤੇ ਤੇਜ਼ ਝੱਖੜ ਨਾਲ ਖੇਤ ਡਿਗਿਆ ਪਿਆ ਬਿਜਲੀ ਦਾ ਟਰਾਂਸਫ਼ਾਰਮਰ¢ ਤਸਵੀਰਾਂ: ਮਤਵਾਲਾ <br/> 31-03-2026
ਬਾਲਿਆਂਵਾਲੀ, 30 ਮਾਰਚ (ਕੁਲਦੀਪ ਮਤਵਾਲਾ)-ਛੇ ਮਹੀਨੇ ਸਖ਼ਤ ਮਿਹਨਤ ਮਸ਼ੱਕਤ ਕਰਕੇ ਕਿਸਾਨਾਂ ਨੇ ਪੁੱਤਾਂ ਵਾਂਗੂੰ ਪਾਲੀ ਕਣਕ ਦੀ ਫ਼ਸਲ ਜਦੋਂ ਜਵਾਨ ਹੋ ਕੇ ਕਟਾਈ ਦੇ ਨਜ਼ਦੀਕ ਪਹੁੰਚੀ ਤਾਂ ਕੁਦਰਤ ਉਦੋਂ ਕਿਸਾਨਾਂ ਦੇ ਸੁਪਨਿਆਂ ਤੇ ਕਹਿਰ ਬਣ ਕੇ ਟੁੱਟ ਪਈ ਜਦੋਂ ਲੰਘੀ ਰਾਤ ਤੇਜ਼ ਹਵਾਵਾਂ ਤੇ ਮੀਂਹ ਅਤੇ ਤੇਜ਼ ਗੜੇਮਾਰੀ ਨੇ ਕਿਸਾਨਾਂ ਦੀ ਹਜ਼ਾਰਾਂ ਏਕੜ ਕਣਕ ਦੀ ਜਿਨਸ ਤਬਾਹ ਕਰ ਦਿੱਤੀ¢ ਇਸ ਸਬੰਧੀ 'ਅਜੀਤ' ਵਲੋਂ ਜ਼ਮੀਨੀ ਪੱਧਰ 'ਤੇ ਕੀਤੇ ਸਰਵੇ ਅਨੁਸਾਰ ਬਾਲਿਆਂਵਾਲੀ 'ਚ ਲਗਭਗ 2000 ਏਕੜ ਤੋਂ ਵੱਧ ਰਕਬੇ ਦੀ ਫ਼ਸਲ, ਮੀਂਹ ਤੇ ਗੜੇਮਾਰੀ ਦੀ ਲਪੇਟ 'ਚ ਆਈ ਹੈ ਜਦਕਿ ਪਿੰਡ ਦੇ ਛਿੱਪਦੇ ਪਾਸੇ ਦੇ ਖੇਤ, ਝੰਡੂਕੇ ਵਾਲੇ ਪਾਸੇ ਤੇ ਲਹਿਰਾ ਮੁਹੱਬਤ ਵਾਲੇ ਪਾਸੇ ਅਤੇ ਕੋਟੜਾ ਕੌੜਾ ਵਾਲੇ ਪਾਸੇ ਕਣਕ ਦੀ ਫ਼ਸਲ ਦਾ 50 ਤੋਂ 70 ਫ਼ੀਸਦੀ ਨੁਕਸਾਨ ਹੋਇਆ ਹੈ ਜਦੋਂਕਿ ਸਾਰੇ ਪਿੰਡ 'ਚ ਅੰਦਾਜ਼ਨ 10 ਤੋਂ 15 ਫ਼ੀਸਦੀ ਫ਼ਸਲ ਗੜਿਆਂ ਦੀ ਮਾਰ ਹੇਠ ਆਈ ਹੈ¢ ਇੱਕੋ ਪਰਿਵਾਰ 'ਚ ਅਮਨਦੀਪ ਸਿੰਘ ਨੰਬਰਦਾਰ ਪੁੱਤਰ ਭੁਪਿੰਦਰ ਸਿੰਘ ਦੇ 32 ਏਕੜ ਝੰਡੂਕੇ ਵਾਲੇ ਪਾਸੇ ਸਮੇਤ ਲਹਿਰੇ ਵਾਲੇ ਪਾਸੇ, ਲਖਵੀਰ ਸਿੰਘ ਤੇ ਮਨਿੰਦਰ ਸਿੰਘ ਦੇ ਵੱਖ-ਵੱਖ ਰਕਬਿਆਂ ਦੀ ਲਗਭਗ 75 ਏਕੜ ਕਣਕ ਦੀ ਪੱਕੀ ਫ਼ਸਲ ਤੇਜ ਮੀਂਹ ਤੇ ਗੜਿਆਂ ਦੀ ਮਾਰ ਨਾਲ ਧਰਤੀ 'ਤੇ ਵਿੱਛ ਗਈ ਤੇ ਬੱਲੀਆਂ 'ਚੋਂ ਦਾਣੇ ਕਿਰ ਕੇ ਹੇਠਾਂ ਡਿੱਗਣ ਕਰਕੇ ਸਭ ਤੋਂ ਵੱਧ ਨੁਕਸਾਨ 70 ਫ਼ੀਸਦੀ ਦੇ ਕਰੀਬ ਹੋਣ ਦਾ ਅਨੁਮਾਨ ਹੈ¢ ਇਸੇ ਤਰ੍ਹਾਂ ਰਣਜੀਤ ਸਿੰਘ ਨੰਬਰਦਾਰ ਪੁੱਤਰ ਜਗਦੇਵ ਸਿੰਘ ਦੇ 5 ਕਿੱਲੇ ਦਾ 60 ਫ਼ੀਸਦੀ ਨੁਕਸਾਨ ਹੋਇਆ ਹੈ ਜਦੋਂਕਿ 15 ਏਕੜ ਦੀ ਫ਼ਸਲ ਦਾ 30 ਪ੍ਰਤੀਸ਼ਤ ਦੇ ਲਗਭਗ ਨੁਕਸਾਨ ਹੋਇਆ ਹੈ¢ ਅੰਮਿ੍ਤਪਾਲ ਸਿੰਘ ਪੁੱਤਰ ਦੇਵਰਾਜ ਬਾਵਾ ਜੋ ਠੇਕੇ 'ਤੇ 17 ਏਕੜ, ਵਿਸਾਖਾ ਸਿੰਘ ਪੁੱਤਰ ਅਮਰ ਸਿੰਘ ਜੋ ਪੰਚਾਇਤੀ ਜ਼ਮੀਨ ਠੇਕੇ ਸਮੇਤ ਘਰੇਲੂ ਰਕਬੇ ਦੇ 6 ਏਕੜ, ਕੁਲਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਉਰਫ਼ ਲੀਲੀ ਦੇ 3 ਏਕੜ, ਗੁਰਲਾਲ ਸਿੰਘ ਪੁੱਤਰ ਨਛੱਤਰ ਸਿੰਘ ਦੇ ਠੇਕੇ ਸਮੇਤ ਘਰੇਲੂ ਰਕਬੇ ਦੇ 18 ਏਕੜ, ਜਗਸੀਰ ਸਿੰਘ ਤੇ ਸੁਰਜੀਤ ਸਿੰਘ ਪੁੱਤਰਾਨ ਮੁਖ਼ਤਿਆਰ ਸਿੰਘ ਦੇ 70 ਏਕੜ ਠੇਕੇ ਸਮੇਤ ਘਰੇਲੂ ਕਣਕ ਦੀ ਫ਼ਸਲ 50 ਫ਼ੀਸਦੀ ਦੇ ਕਰੀਬ ਨੁਕਸਾਨੀ ਗਈ ਹੈ¢ ਇਸ ਸਬੰਧੀ ਪਿੰਡ ਦੇ ਸਰਪੰਚ ਬਲਰਾਜ ਸਿੰਘ ਚਹਿਲ ਤੇ ਨੰਬਰਦਾਰ ਅਮਨਦੀਪ ਸਿੰਘ ਤੇ ਨੰਬਰਦਾਰ ਰਣਜੀਤ ਸਿੰਘ ਦੰਦੀਵਾਲ ਅਤੇ ਕਿਸਾਨ ਜਥੇਬੰਦੀਆਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਮੰਦੀ ਮਾਰ ਝੱਲ ਰਹੇ ਕਿਸਾਨ ਪਹਿਲਾਂ ਹੀ ਆਰਥਿਕ ਪੱਖੋਂ ਕਮਜ਼ੋਰ ਹੋ ਚੁੱਕੇ ਹਨ¢ ਉਨ੍ਹਾਂ ਕਿਹਾ ਕਿ 'ਖੇਤੀ ਕਰਮਾਂ ਸੇਤੀ' ਦੀ ਕਹਾਵਤ ਬਿਲਕੁਲ ਸੱਚ ਹੈ ਕਿਉਂਕਿ ਕਿਸਾਨ ਦੀ ਜਿਨਸ ਰੱਬ ਆਸਰੇ ਹੀ ਹੁੰਦੀ ਹੈ ਅਤੇ 'ਕਿਸਾਨਾਂ ਦੇ ਦਾਣੇ ਤਾਂ ਭੜੋਲੇ 'ਚ ਪਏ ਵੀ ਸੁਰੱਖਿਅਤ ਨਹੀਂ ਹੁੰਦੇ' ਇਸ ਨੁਕਸਾਨ ਸਬੰਧੀ ਖੇਤੀਬਾੜੀ ਵਿਭਾਗ ਦੀ ਟੀਮ ਵਲੋਂ ਕਿਸਾਨਾਂ ਦੇ ਖੇਤਾਂ 'ਚ ਜਾ ਕੇ ਮੌਕੇ ਵੇਖਿਆ ਜਾ ਰਿਹਾ ਹੈ¢ ਦੱਸਣਾ ਬਣਦਾ ਹੈ ਕਿ ਤੇਜ਼ ਮੀਂਹ ਅਤੇ ਗੜੇਮਾਰੀ ਮਾਰੀ ਨਾਲ ਕਿਸਾਨਾਂ ਦੀ ਫ਼ਸਲ ਤਾਂ ਬਰਬਾਦ ਹੋ ਹੋਈ ਹੀ ਹੈ, ਉੱਥੇ ਤੇਜ਼ ਝੱਖੜ ਕਾਰਨ ਖੇਤਾਂ 'ਚ ਲੱਗੇ ਦਰੱਖਤ ਡਿੱਗਣ ਨਾਲ ਮੋਟਰਾਂ ਦੇ ਕਮਰੇ ਡਿੱਗਣ ਕਰਕੇ ਦੂਹਰੀ ਮਾਰ ਪਈ ਜਦਕਿ ਕਈ ਕਿਸਾਨਾਂ ਨੂੰ ਤੀਹਰੀ ਮਾਰ ਵੀ ਝੱਲਣੀ ਪਈ ਕਿਉਂਕਿ ਕਈ ਕਿਸਾਨਾਂ ਦੇ ਖੇਤਾਂ 'ਚ ਲੱਗੇ ਟਰਾਂਸਫ਼ਾਰਮਰ ਵੀ ਸਮੇਤ ਖੰਬੇ ਟੁੱਟ ਕੇ ਜ਼ਮੀਨ 'ਤੇ ਡਿੱਗ ਗਏ ਹਨ¢ ਜਿਸ ਕਰਕੇ ਲੱਖਾਂ ਰੁਪਏ ਦਾ ਨੁਕਸਾਨ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ¢ ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਜਗਪਾਲ ਸਿੰਘ ਤੇ ਖੇਤੀਬਾੜੀ ਵਿਕਾਸ ਅਫ਼ਸਰ ਮਨਦੀਪ ਸਿੰਘ ਨੇ ਕਿਹਾ ਕਿ ਅਸੀਂ ਮੌਕਾ ਵੇਖ ਲਿਆ ਹੈ ਤੇ ਹੋਰ ਪਿੰਡਾਂ 'ਚ ਜਾ ਕੇ ਸਰਵੇ ਦੀ ਸਾਰੀ ਰਿਪੋਰਟ ਉੱਚ ਅਧਿਕਾਰੀਆਂ ਤੱਕ ਪਹੁੰਚਾ ਰਹੇ ਹਾਂ¢ ਇਸ ਮੌਕੇ ਨੰਬਰਦਾਰ ਸਰਪੰਚ ਬਲਰਾਜ ਸਿੰਘ, ਅਮਨਦੀਪ ਸਿੰਘ, ਨੰਬਰਦਾਰ ਰਣਜੀਤ ਸਿੰਘ ਦੰਦੀਵਾਲ, ਗੁਰਲਾਲ ਸਿੰਘ ਦੰਦੀਵਾਲ ਆਦਿ ਕਿਸਾਨ ਤੇ ਪਿੰਡ ਵਾਸੀ ਹਾਜ਼ਰ ਸਨ¢
ਪਿਛਲੀ ਖ਼ਬਰ ਤੇਜ਼ ਮੀਂਹ ਤੇ ਗੜੇਮਾਰੀ ਨਾਲ ਕਣਕ ਦੀ ਫ਼ਸਲ ਹੋਈ ਤਬਾਹ ਅਗਲੀ ਖ਼ਬਰ ਔਰਤ ਨੇ ਜ਼ਹਿਰਲੀ ਚੀਜ਼ ਖਾ ਕੇ ਕੀਤੀ ਖੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।