07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨ ਕੈਂਪ ਵਿਚ 300 ਮਰੀਜ਼ਾਂ ਦੀ ਜਾਂਚ ਕੀਤੀ ਗਈ <br/>

ਅਜੀਤ ਡੈਸਕ 28-03-2026
ਭਾਈਰੂਪਾ, 27 ਮਾਰਚ (ਵਰਿੰਦਕ ਲੱਕੀ)-ਨੇੜਲੇ ਪਿੰਡ ਰਾਈਆ ਵਿਖੇ ਪੁਨਰਜੋਤੀ ਆਈ-ਡੋਨੇਸ਼ਨ ਸੁਸਾਇਟੀ ਰਜਿ ਰਾਮਪੁਰਾ ਫੂਲ ਵਲੋਂ ਡੇਰਾ ਸਿੱਧ ਬਾਬਾ ਪ੍ਰੀਤਮ ਦਾਸ ਜੀ ਪ੍ਰਬੰਧਕ ਕਮੇਟੀ ਰਾਈਆ ਦੇ ਸਹਿਯੋਗ ਨਾਲ ਅੱਖਾਂ ਦੀ ਚੈਕ ਅੱਪ ਅਤੇ ਅਪਰੇਸ਼ਨ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਕੁਲਦੀਪ ਗਰਗ (ਕਾਲਾ ਰਾਈਆ) ਨੇ ਦੱਸਿਆ ਕਿ ਇਸ ਕੈਂਪ ਦੌਰਾਨ ਪੁਨਰਜੋਤੀ ਆਈ ਹਸਪਤਾਲ ਰਾਮਪੁਰਾ ਫੂਲ ਦੀ ਟੀਮ ਵਲੋਂ 300 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਦੀਵਾਈਆ ਮੁਫ਼ਤ ਦਿੱਤੀਆਂ ਗਈਆਂ | ਇਸ ਮੌਕੇ ਤੇ 50 ਮਰੀਜ਼ਾਂ ਨੂੰ ਜਾਂਚ ਉਪਰੰਤ ਅਪਰੇਸ਼ਨ ਲਈ ਪੁਨਰਜੋਤੀ ਹਸਪਤਾਲ ਭੇਜਿਆ ਗਿਆ | ਇਸ ਮੌਕੇ ਤੇ ਸੰਸਥਾ ਦੇ ਬੁਲਾਰੇ ਮਿਲਵਰਤਣ ਭੰਡਾਰੀ ਨੇ ਸੰਸਥਾ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਇਸ ਮੌਕੇ ਤੇ ਡੇਰਾ ਸਿੱਧ ਬਾਬਾ ਪ੍ਰੀਤਮ ਦਾਸ ਜੀ ਪ੍ਰਬੰਧਕ ਕਮੇਟੀ ਵਲੋਂ ਆਏ ਹੋਏ ਪਤਵੰਤੇ ਸੱਜਣ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ | ਇਸ ਮੌਕੇ ਬਾਬਾ ਸ਼ੰਭੂ ਨਾਥ, ਰਜਿੰਦਰ ਸਿੰਘ ਸਰਪੰਚ, ਸੁਖਦੇਵ ਸਿੰਘ ਸਾਬਕਾ ਸਰਪੰਚ, ਡਾ: ਸ਼ਿਵਮ ਗੋਇਲ ਵੈਟਰਨਰੀ ਹਸਪਤਾਲ, ਵਿਨੋਦ ਕੁਮਾਰ ਸਿਵਲ ਡਿਸਪੈਂਸਰੀ, ਫ਼ਕੀਰ ਚੰਦ, ਲੀਲਾ ਸਿੰਘ ਪ੍ਰਧਾਨ ਅਤੇ ਸਮੂਹ ਮੈਂਬਰ ਡੇਰਾ ਸਿੱਧ ਬਾਬਾ ਪ੍ਰੀਤਮ ਦਾਸ ਜੀ ਪ੍ਰਬੰਧਕ ਕਮੇਟੀ ਰਾਈਆ ਅਤੇ ਪਤਵੰਤੇ ਸੱਜਣ ਹਾਜ਼ਰ ਸਨ |

ਪਿਛਲੀ ਖ਼ਬਰ ਐਕਸ ਸਰਵਿਸਮੈਨ ਵੈਲਫ਼ੇਅਰ ਯੂਨੀਅਨ ਦੀ ਤਿਮਾਹੀ ਮੀਟਿੰਗ ਦੌਰਾਨ ਕੀਤੀਆਂ ਵਿਚਾਰਾਂ <br/> ਅਗਲੀ ਖ਼ਬਰ ਮੁਫ਼ਤ ਅਪਾਹਜ ਉਪਕਰਨ ਵੰਡ ਸਮਾਰੋਹ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।