09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਖ਼ਸਤਾ ਹਾਲ ਸੜਕਾਂ ਦੇ ਸੁਧਾਰ ਨੂੰ ਲੈ ਕੇ ਪਿੰਡ ਸੰਗਤ ਕਲਾਂ ਦੇ ਲੋਕਾਂ ਵਲੋਂ ਧਰਨਾ ਲਗਾ ਕੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ <br/>

ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਪਿੰਡ ਸੰਗਤ ਕਲਾਂ ਵਾਸੀ¢ ਤਸਵੀਰ: ਸੁਖਤੇਜ ਧਾਲੀਵਾਲ <br/> 28-03-2026
ਸੰਗਤ ਮੰਡੀ, 27 ਮਾਰਚ (ਸੁਖਤੇਜ ਧਾਲੀਵਾਲ)-ਪਿੰਡ ਸੰਗਤ ਕਲਾਂ ਦੇ ਲੋਕਾਂ ਵਲੋਂ ਖ਼ਸਤਾ ਹਾਲਤ ਸੜਕਾਂ ਤੋਂ ਦੁਖੀ ਹੋਕੇ ਪੰਜਾਬ ਸਰਕਾਰ ਵਿਰੁੱਧ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ¢ ਧਰਨੇ ਪ੍ਰਦਰਸ਼ਨ 'ਚ ਸ਼ਾਮਿਲ ਯੂਥ ਆਗੂ ਕਮਲਦੀਪ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ 4, ਸਾਲਾਂ ਤੋਂ ਬਠਿੰਡਾ ਦਿਹਾਤੀ ਹਲਕੇ ਦੀਆਂ ਸੰਪਰਕ ਸੜਕਾਂ ਦਾ ਐਨਾ ਮੰਦੜਾ ਹਾਲ ਸੀ ਕਿ ਇਨ੍ਹਾਂ ਸੜਕਾਂ ਤੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਸੜਕਾਂ 'ਚ ਪਏ ਡੂੰਘੇ ਖੱਡਿਆਂ ਨਾਲ ਹਰ ਰੋਜ਼ ਲੋਕ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਸਨ¢ ਪਰ ਪੰਜਾਬ ਸਰਕਾਰ ਕੁੰਭ ਕਰਨੀ ਨੀਂਦ ਸੁੱਤੀ ਹੋਈ ਪਈ ਹੈ¢ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਨ੍ਹਾਂ ਸੜਕਾਂ ਨੂੰ ਨਵੇਂ ਸਿਰੇ ਤੋਂ ਬਣਾਉਣ ਵਾਸਤੇ ਹਲਕਾ ਇੰਚਾਰਜ ਵਲੋਂ 6 ਮਹੀਨੇ ਪਹਿਲਾਂ ਨੀਂਹ ਪੱਥਰ ਰੱਖਕੇ ਲੋਕਾਂ ਨੂੰ ਜਲਦੀ ਸੜਕਾਂ ਤਿਆਰ ਕਰਨ ਦਾ ਭਰੋਸਾ ਦਿੱਤਾ ਗਿਆ ਸੀ¢ ਜਿਸ ਤੋਂ ਬਾਅਦ ਟੈਂਡਰ ਜਾਰੀ ਹੋਣ ਤੇ ਠੇਕੇਦਾਰਾਂ ਵਲੋਂ ਸੜਕਾਂ ਨੂੰ ਪੁੱਟ ਕੇ ਉਨ੍ਹਾਂ ਉੱਪਰ ਮੋਟਾ ਪੱਥਰ ਪਾਕੇ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ¢ਪਰ ਹੁਣ ਪਤਾ ਨਹੀਂ ਕਿਹੜੀ ਗੱਲ ਤੋਂ ਕੰਮ ਅਧ ਵਿਚਕਾਰ ਛੱਡ ਕੇ ਬੰਦ ਕਰ ਦਿੱਤਾ ਗਿਆ ਹੈ¢ ਜਿਸ ਨੂੰ ਲੈ ਕੇ ਇਨ੍ਹਾਂ ਪੱਥਰਾਂ ਉੱਪਰੋਂ ਦੀ ਲੰਘਣ ਵਾਲੇ ਲੋਕ ਡਾਢੇ ਪ੍ਰੇਸ਼ਾਨ ਹੋ ਰਹੇ ਹਨ¢ ਉਨ੍ਹਾਂ ਦੱਸਿਆ ਕਿ ਪਿੰਡ ਸੰਗਤ ਕਲਾਂ ਤੋਂ ਗੁਰਥੜੀ ਰੋਡ ਨੂੰ ਪਿਛਲੇ 2 ਸਾਲ ਤੋਂ ਮੋਟਾ ਬੱਜਰ ਪਾਕੇ ਛੱਡ ਦਿਤਾ ਗਿਆ ਹੈ¢ ਪ੍ਰਸ਼ਾਸਨ ਨੂੰ ਬਾਰ ਬਾਰ ਕਹਿਣ ਦੇ ਬਾਵਜੂਦ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ¢ ਜਿਸ ਦਾ ਰਾਹਗੀਰਾਂ ਲਈ ਕੱਚੇ ਰਸਤੇ ਤੋਂ ਭੈੜਾ ਹਾਲ ਹੈ¢ ਉਨ੍ਹਾਂ ਕਿਹਾ ਕਿ ਕੁਝ ਦਿਨਾਂ ਬਾਅਦ ਕਣਕ ਦੀ ਵਢਾਈ ਦਾ ਕੰਮ ਸ਼ੁਰੂ ਹੋ ਜਾਵੇਗਾ ਤੇ ਕਿਸਾਨਾਂ ਨੂੰ ਕਣਕ ਮੰਡੀਆਂ ਵਿੱਚ ਲਿਆਉਣ ਸਮੇਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ¢ ਜਿਸ ਦੇ ਰੋਸ ਵਜੋਂ ਉਨ੍ਹਾਂ ਕੁੰਭ ਕਰਨੀ ਨੀਂਦ ਸੁੱਤੀ ਹੋਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਗਾਉਣ ਲਈ ਧਰਨਾ ਲਗਾ ਕੇ ਚਿਤਾਵਨੀ ਦਿੱਤੀ ਕਿ ਜੇਕਰ ਸੜਕਾਂ ਨੂੰ ਜਲਦੀ ਮੁਕੰਮਲ ਨਾ ਕੀਤਾ ਗਿਆ ਤਾਂ ਉਹ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ¢ ਇਸ ਮੌਕੇ ਰੇਸ਼ਮ ਸਿੰਘ ਸਿੱਧੂ, ਮਲਕੀਤ ਸਿੰਘ, ਕਮਲਦੀਪ ਸਿੰਘ ਪ੍ਰਧਾਨ, ਰੂਬੀ ਮੈਂਬਰ, ਸੰਦੀਪ, ਸਿੰਮੂ ਖ਼ਾਲਸਾ, ਕੀਤਾ ਜੱਟ, ਹਰਮਨ ਸਿੱਧੂ, ਗੇਬੂ ਮੈਂਬਰ, ਲਵਲੀ ਸਿੱਧੂ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਖ਼ਾਲੀ ਪਲਾਟ 'ਚੋਂ 70 ਭੇਡਾਂ ਮਰੀਆਂ ਹੋਈਆਂ ਮਿਲੀਆਂ <br/> ਅਗਲੀ ਖ਼ਬਰ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਗਾਈ ਲੋਕ ਅਦਾਲਤ, 50 ਫ਼ੀਸਦੀ ਕੇਸਾਂ ਦਾ ਮੌਕੇ 'ਤੇ ਕੀਤਾ ਨਿਪਟਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।