21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਧਰਨੇ ਦੇ 10 ਦਿਨ ਬਾਅਦ ਵੀ ਭੱਠਾ ਮਾਲਕ ਧਰਨਾਕਾਰੀਆਂ ਨਾਲ ਮਜ਼ਦੂਰਾਂ ਦੀ ਬਣਦੀ ਮਿਹਨਤ ਦੇਣ ਲਈ ਤਿਆਰ ਨਹੀਂ- ਕਿਸਾਨ ਆਗੂ <br/>

ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਰਾਮ ਸਿੰਘ ਕੋਟਗੁਰੂ¢ ਤਸਵੀਰ: ਸੁਖਤੇਜ ਧਾਲੀਵਾਲ <br/> 27-03-2026
ਸੰਗਤ ਮੰਡੀ, 26 ਮਾਰਚ (ਸੁਖਤੇਜ ਧਾਲੀਵਾਲ)-ਪਿੰਡ ਪੱਕਾ ਕਲਾਂ ਨੇੜੇ ਫੱਲ੍ਹੜ ਲਿੰਕ ਰੋਡ 'ਤੇ ਸਥਿਤ ਭੱਠੇ ਅੱਗੇ ਲੱਗੇ ਮੋਰਚੇ ਨੂੰ 10 ਦਿਨ ਬੀਤਣ ਦੇ ਬਾਵਜੂਦ ਵੀ ਭੱਠਾ ਮਾਲਕ ਮਜ਼ਦੂਰਾਂ ਦੀ ਮਿਹਨਤ ਦੇ ਪੈਸੇ ਦੇਣ ਲਈ ਰਾਜ਼ੀ ਨਹੀਂ ਹੋਏ ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਤ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਦੁਆਰਾ ਭਰਵਾਂ ਇਕੱਠ ਕੀਤਾ ਗਿਆ¢ ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਸ ਦਿਨ ਬੀਤ ਜਾਣ ਦੇ ਬਾਵਜੂਦ ਵੀ ਗਨੇਸ਼ ਬਰਿਕਸ ਕੰਪਨੀ ਦੇ ਮਾਲਕਾਂ ਨੇ ਪੀੜਤ ਮਜ਼ਦੂਰਾਂ ਦੀ ਮੰਗ ਨੂੰ ਅਣਗੌਲਿਆ ਕੀਤਾ ਹੈ ਤੇ ਪੁਲਿਸ ਪ੍ਰਸ਼ਾਸਨ ਤੇ ਅਖੌਤੀ ਕਿਰਤ ਵਿਭਾਗ ਦੇ ਅਦਾਰਿਆਂ ਵਲੋਂ ਵੀ ਹਾਲੇ ਤੱਕ ਮਜ਼ਦੂਰਾਂ ਦੀ ਕਿਰਤ ਦੇ ਪੈਸੇ ਦੱਬਣ ਵਾਲੇ ਭੱਠਾ ਮਾਲਕਾਂ ਦਾ ਸਾਥ ਦਿੱਤਾ ਜਾ ਰਿਹਾ ਹੈ¢ ਉਨ੍ਹਾਂ ਕਿਹਾ ਕਿ ਇਹ ਸਾਰਾ ਪ੍ਰਬੰਧ ਮਜ਼ਦੂਰ ਕਿਸਾਨ ਦੋਖੀ ਹੈ ਬੇਸ਼ੱਕ ਅੱਡ-ਅੱਡ ਵੋਟ ਬਟੋਰੂ ਪਾਰਟੀਆਂ ਮਜ਼ਦੂਰਾਂ ਕਿਸਾਨਾਂ ਦੀ ਖ਼ੁਸ਼ਹਾਲੀ ਲਿਆਉਣ ਦਾ ਹਰ ਵਾਰੀ ਰਾਗ ਅਲਾਪ ਦੀਆਂ ਰਹਿੰਦੀਆਂ ਹਨ ਪਰ ਅਸਲੀਅਤ ਵਿਚ ਇਹ ਜੋਕਾਂ ਦੇ ਧੜੇ ਦੀ ਨੁਮਾਇੰਦਗੀ ਕਰਦੀਆਂ ਮਜ਼ਦੂਰਾਂ ਕਿਸਾਨਾਂ ਦੀ ਲੁੱਟ ਨੂੰ ਹੋਰ ਤੇਜ਼ ਤੇ ਤਿੱਖਾ ਕਰਦੀਆਂ ਹਨ¢ ਆਗੂਆਂ ਨੇ ਕਿਹਾ ਕਿ ਬੇਸ਼ੱਕ ਅੱਜ ਭੱਠੇ ਅੱਗੇ ਲੱਗੇ ਮੋਰਚੇ ਨੂੰ ਸਮਾਪਿਤ ਕਰਨ ਦਾ ਐਲਾਨ ਕੀਤਾ ਜਾ ਰਿਹਾ ਹੈ ਪਰ ਹਰ ਹਾਲਤ ਵਿਚ ਸੰਬੰਧਿਤ ਮਜ਼ਦੂਰਾਂ ਨੂੰ ਇਨਸਾਫ਼ ਲੈਣ ਲਈ ਇਹ ਸੰਘਰਸ਼ ਅੱਡ ਅੱਡ ਰੂਪਾਂ ਵਿੱਚ ਜਾਰੀ ਰਹੇਗਾ¢ ਜਥੇਬੰਦੀਆਂ ਵਲੋਂ ਮੀਟਿੰਗ ਕਰਕੇ ਅਗਲੇ ਐਕਸ਼ਨ ਸੰਬੰਧੀ ਵਿਚਾਰਿਆ ਜਾਵੇਗਾ¢ ਇਸ ਮÏਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਤ ਦੇ ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਕੋਟਗੁਰੂ, ਜਸਕਰਨ ਸਿੰਘ ਕੋਟਗੁਰੂ, ਮਨਵੀਰ ਢੰਡੋਲੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਬਲਾਕ ਲੰਬੀ ਦੇ ਆਗੂ ਕਾਲਾ ਸਿੰਘ ਸਿੰਘੇਵਾਲਾ, ਮਨਦੀਪ ਸਿੰਘ ਸਿਵੀਆਂ, ਗੁਰਮੀਤ ਸਿੰਘ ਕੋਟਗੁਰੂ ਤੇ ਪਿਛੜਾ ਵਰਗ ਮੋਰਚਾ ਬਠਿੰਡਾ ਦੇ ਪ੍ਰਧਾਨ ਓਮ ਪ੍ਰਕਾਸ਼ ਨੇ ਸੰਬੋਧਨ ਕੀਤਾ¢ ਇਸ ਮੌਕੇ ਬਲਾਕ ਸੰਗਤ ਦੇ ਆਗੂ ਧਰਮਪਾਲ ਸਿੰਘ ਜੰਡੀਆਂ ਤੇ ਕੁਲਦੀਪ ਸਿੰਘ ਸੇਖੂ ਹਾਜ਼ਰ ਸਨ¢

ਪਿਛਲੀ ਖ਼ਬਰ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਰੇਲ ਮਾਰਗ ਨਾਲ ਜੋੜਣ ਦਾ ਫੈਸਲਾ ਇਤਿਹਾਸਕ-ਜਸਵੀਰ ਮਹਿਰਾਜ <br/> ਅਗਲੀ ਖ਼ਬਰ ਇੰਡੀਅਨ ਜਰਨਲਿਸਟਸ ਯੂਨੀਅਨ ਦੀ ਕੌਮੀ ਪ੍ਰਧਾਨਗੀ ਪਹਿਲੀ ਵਾਰ ਪੰਜਾਬ ਦੇ ਹਿੱਸੇ ਆਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।