29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਸਰਕਾਰ ਮਿਊਾਸਪਲ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰੇ-ਸੂਬਾਈ ਕਨਵੈਕਸ਼ਨ 5 ਨੂੰ

ਅਜੀਤ ਡੈਸਕ 26-03-2026
ਗੋਨਿਆਨਾ, 25 ਮਾਰਚ (ਲਛਮਣ ਦਾਸ ਗਰਗ)-5 ਅਪ੍ਰੈਲ ਨੂੰ ਹੰਢਿਆਇਆ ਵਿਖੇ ਪੰਜਾਬ ਦੇ ਮਿਉਂਸਪਲ ਮੁਲਾਜ਼ਮਾਂ ਦੀ ਇਕ ਸਾਂਝੀ ਕਨਵੈਨਸ਼ਨ ਹੋ ਰਹੀ ਹੈ | ਜਿਸ ਸਬੰਧੀ ਜਾਣਕਾਰੀ ਦਿੰਦਿਆਂ ਪਵਨ ਕੁਮਾਰ ਨੇ ਦੱਸਿਆ ਕਿ ਇਸ ਕਨਵੈਨਸ਼ਨ ਵਿਚ ਮੌਜੂਦਾ ਤੌਰ 'ਤੇ ਕੰਮ ਕਰ ਰਹੇ ਅਤੇ ਸਾਬਕਾ ਮਿਉਂਸਪਲ ਮੁਲਾਜ਼ਮਾਂ ਦੀਆਂ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ, ਜਿਨ੍ਹਾਂ ਵਿਚੋਂ ਮੁੱਖ ਤੌਰ 'ਤੇ ਆਊਟਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕਰਨਾ ਜਾਂ ਕੰਟਰੈਕਟ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ, 1.01.2004 ਤੋਂ ਪੁਰਾਣੀ ਪੈਨਸ਼ਨ ਲਾਗੂ ਕਰਨੀ, ਤਨਖਾਹਾਂ ਸਮੇਂ ਸਿਰ ਦੇਣੀਆਂ, ਪੀ.ਐਫ. ਜਮ੍ਹਾਂ ਕਰਵਾਉਣਾ, ਦਫ਼ਤਰਾਂ ਵਿਚ ਸਟਾਫ਼ ਦੀ ਕਮੀ ਪੂਰੀ ਕਰਨੀ, ਐਨ ਓ ਸੀ ਸਮੇਂ ਸਿਰ ਮਿਲਣਾ ਅਤੇ ਪੈਂਡਿੰਗ ਇਨਕੁਆਰੀ ਨੂੰ ਤਰੱਕੀ ਜਾਂ ਰਿਟਾਇਰਮੈਂਟ ਤੋਂ 6-7 ਮਹੀਨੇ ਪਹਿਲਾਂ ਮੁਕੰਮਲ ਕਰਨਾ, ਸਾਬਕਾ ਮੁਲਾਜ਼ਮਾਂ ਨੂੰ ਮੈਡੀਕਲ ਭੱਤਾ ਅਤੇ ਐਲ.ਟੀ.ਸੀ. ਪੈਨਸ਼ਨ ਨਾਲ ਹੀ ਜੋੜ ਕੇ ਭੇਜਣਾ, ਓਲਡ ਏਜ਼ ਅਲਾਊਾਸ ਬਿਨ੍ਹਾਂ ਬੇਨਤੀ ਪੱਤਰ ਲਏ ਲਾਗੂ ਕਰਨਾ, ਏ ਡੀ ਸੀ ਦਫ਼ਤਰਾਂ ਵਿਚ ਲੇਖਾਕਾਰਾਂ ਸਮੇਤ ਬਾਕੀ ਮੁਲਾਜ਼ਮਾਂ ਦੀ ਕਮੀ ਪੂਰੀ ਕਰਨੀ ਆਦਿ ਸ਼ਾਮਲ ਹਨ | ਪੰਜਾਬ ਮਿਉਂਸਪਲ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਅਮਨਦੀਪ ਸਿੰਘ ਜੀਰਾ ਅਤੇ ਪੰਜਾਬ ਸਾਬਕਾ ਮਿਉਂਸਪਲ ਵਰਕਰਜ ਯੂਨੀਅਨ ਦੇ ਸੂਬਾ ਪ੍ਰਧਾਨ ਭੋਲਾ ਸਿੰਘ ਬਠਿੰਡਾ ਨੇ ਸਮੁੱਚੇ ਮੁਲਾਜ਼ਮਾਂ ਨੂੰ ਇਸ ਕਨਵੈਨਸ਼ਨ ਵਿਚ ਸ਼ਾਮਲ ਹੋਣ ਲਈ ਕਿਹਾ ਹੈ | ਇਸ ਮੌਕੇ ਦੋਨਾਂ ਯੂਨੀਅਨਾਂ ਦੇ ਪ੍ਰਧਾਨਾਂ ਦੀ ਚੋਣ ਵੀ ਹੋਵੇਗੀ |
ਪਿਛਲੀ ਖ਼ਬਰ 27 ਮਾਰਚ ਦੀ ਰੈਲੀ ਵਿਰੋਧੀਆਂ ਦੀਆਂ ਜੜ੍ਹਾਂ ਹਿਲਾ ਦੇਵੇਗੀ : ਸਰਦੂਲ ਸਿੰਘ ਔਲਖ ਅਗਲੀ ਖ਼ਬਰ ਚੇਅਰਮੈਨੀ ਦੀ ਚੋਣ ਦੌਰਾਨ ਲੋਕ ਫਤਵੇ ਦੇ ਨਿਰਾਦਰ ਦਾ 2027 'ਚ ਲੋਕ ਲੈਣਗੇ ਹਿਸਾਬ-ਕਿ੍ਸ਼ਨ ਸਿੰਘ ਭਾਗੀਵਾਂਦਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।