29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਜੀ.ਕੇ.ਯੂ. ਨੇ ਹਿੰਦੁਸਤਾਨੀ ਕਲਾਸੀਕਲ ਸੰਗੀਤ 'ਸਿਹਤਮੰਦ ਰੂਹ ਅਤੇ ਚੜ੍ਹਦੀਕਲਾ ਲਈ ਇਕ ਵਰਦਾਨ' ਵਿਸ਼ੇ 'ਤੇ ਵਰਕਸ਼ਾਪ ਕਰਵਾਈ <br/>

ਅਜੀਤ ਡੈਸਕ 26-03-2026
ਤਲਵੰਡੀ ਸਾਬੋ, 25 ਮਾਰਚ (ਰਣਜੀਤ ਸਿੰਘ ਰਾਜੂ, ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਵੀਜ਼ੂਅਲ ਐਂਡ ਪਰਫਾਰਮਿੰਗ ਆਰਟਸ ਵਲੋਂ ਭਾਈ ਮਰਦਾਨਾ ਚੇਅਰ ਦੇ ਸਹਿਯੋਗ ਨਾਲ ਆਈ.ਸੀ.ਐੱਸ. ਐੱਸ.ਆਰ.ਦੇ ਪ੍ਰਾਜੈਕਟ ਅਧੀਨ ਹਿੰਦੁਸਤਾਨੀ ਕਲਾਸੀਕਲ ਸੰਗੀਤ 'ਸਿਹਤਮੰਦ ਰੂਹ ਅਤੇ ਚੜ੍ਹਦੀਕਲਾ ਲਈ ਇਕ ਵਰਦਾਨ' ਵਿਸ਼ੇ ਤੇ ਵਰਕਸ਼ਾਪ ਕਰਵਾਈ ਗਈ ਜਿਸ ਦੀ ਪ੍ਰਧਾਨਗੀ ਉੱਪ ਕੁਲਪਤੀ ਪ੍ਰੋ.(ਡਾ.) ਜਗਤਾਰ ਸਿੰਘ ਧੀਮਾਨ ਨੇ ਕੀਤੀ | ਸਮਾਰੋਹ ਵਿਚ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਸਿਤਾਰ ਵਾਦਕ ਪੰਡਿਤ ਸੁਬਰਤੋ ਡੇ (ਵਿਸ਼ਨੂਪੁਰ ਘਰਾਣਾ) ਤੇ ਨਾਮਵਰ ਤਬਲਾ ਵਾਦਕ ਪੰਡਿਤ ਸਿਧਰਾਥ ਚੈਟਰਜੀ (ਫਾਰੂਖਾਬਾਦ ਘਰਾਣਾ) ਦੀ ਜੁਗਲ-ਬੰਦੀ ਨੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ | ਉਦਘਾਟਨ ਮੌਕੇ ਉੱਪ ਕੁਲਪਤੀ ਡਾ. ਧੀਮਾਨ ਨੇ ਕਿਹਾ ਕਿ ਸੰਗੀਤ ਰੂਹ ਦੀ ਖ਼ੁਰਾਕ ਹੈ | ਜੋ ਭੱਜ-ਦੌੜ ਦੀ ਇਸ ਜ਼ਿੰਦਗੀ ਵਿੱਚ ਮਨ ਅਤੇ ਆਤਮਾ ਨੂੰ ਸ਼ਾਂਤੀ ਦਿੰਦਾ ਹੈ | ਉਨ੍ਹਾਂ ਨੇ ਆਯੋਜਕਾਂ ਵਲੋਂ ਭਾਰਤੀ ਸ਼ਾਸਤਰੀ ਸੰਗੀਤ ਨੂੰ ਹਰਮਨ ਪਿਆਰਾ ਬਣਾਉਣ ਲਈ ਕੀਤੇ ਗਏ ਉਪਰਾਲਿਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੰਗੀਤ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਕਿਉਂਕਿ ਸੰਗੀਤ ਰੂਹ ਦੀ ਖ਼ੁਰਾਕ ਹੈ, ਜੋ ਭਗਤੀ ਦਾ ਵੀ ਇਕ ਮਾਧਿਅਮ ਹੈ | ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਭਾਰਤੀ ਸੰਗੀਤ ਨਾਲ ਜੁੜਨ ਦੀ ਅਪੀਲ ਕੀਤੀ | ਵਰਕਸ਼ਾਪ ਬਾਰੇ ਜਾਣਕਾਰੀ ਦਿੰਦਿਆਂ ਡੀਨ. ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਹ ਵਰਕਸ਼ਾਪ ਯੂਨੀਵਰਸਿਟੀ ਨੂੰ ਮਿਲੇ ਪੋ੍ਰਜੈਕਟ ਤਹਿਤ 5ਵਾਂ ਸਮਾਰੋਹ ਹੈ | ਉਨ੍ਹਾਂ ਦੱਸਿਆ ਕਿ ਜੀ.ਕੇ.ਯੂ. ਵਲੋਂ ਭਾਰਤੀ ਸ਼ਾਸਤਰੀ ਸੰਗੀਤ ਦੀ ਸੇਵਾ ਲਈ ਸੂਫੀਅਨਾਂ, ਕਈ ਕਲਾਸੀਕਲ ਸੰਗੀਤ ਸਮਾਰੋਹਾਂ ਦਾ ਆਯੋਜਨ ਕੀਤਾ ਜਾ ਚੁੱਕਾ ਹੈ | ਉਨ੍ਹਾਂ ਵਰਕਸ਼ਾਪ ਵਿਚ ਪੇਸ਼ਕਾਰੀ ਦੇ ਰਹੇ ਸੰਗੀਤ ਵਿਦਵਾਨਾਂ ਵਲੋਂ ਵਜਾਏ ਗਏ ਰਾਗ ਅਹੀਰ ਭੈਰਵ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਇਹ ਰਾਗ ਸਹੀ ਸਮੇਂ ਅਤੇ ਪੱਕੇ ਪੈਰੀਂ ਵਜਾਇਆ ਜਾਵੇ ਤਾਂ ਇਹ ਮਾਨਸਿਕ ਤਣਾਅ ਨੂੰ ਘੱਟ ਕਰਦਾ ਹੈ | ਸੰਗੀਤ ਸਮਾਰੋਹ ਵਿਚ ਪ੍ਰੋ. ਵਾਈਸ ਚਾਂਸਲਰ ਡਾ. ਪੀਯੂਸ਼ ਵਰਮਾ, ਡੀਨ. ਅਕਾਦਮਿਕ (ਡਾ.) ਜਾਵੇਦ ਅਹਿਮਦ ਖਾਨ, ਵੱਖ-ਵੱਖ ਵਿਭਾਗਾਂ ਦੇ ਡੀਨ, ਅਧਿਆਪਕ ਅਤੇ ਸੰਗੀਤ ਪ੍ਰੇਮੀ ਮੌਜੂਦ ਸਨ | ਜਦ ਕਿ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਸੰਗੀਤ ਪ੍ਰੇਮੀ ਅਤੇ ਸੰਗੀਤ ਮਾਹਿਰ ਆਨਲਾਈਨ ਮਾਧਿਅਮ ਰਾਹੀਂ ਜੁੜੇ | ਇਸ ਮੌਕੇ ਫੈਕਲਟੀ ਆਫ਼ ਪਰਫੋਰਮਿੰਗ ਐਂਡ ਵੀਜ਼ੂਅਲ ਆਰਟਸ ਦੇ ਵਿਦਿਆਰਥੀਆਂ ਵਲੋਂ ਬਣਾਈਆਂ ਕਲਾ ਕਿ੍ਤੀਆਂ,ਤਸਵੀਰਾਂ ਅਤੇ ਕਲਾਤਮਕ ਵਸਤਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ | ਆਯੋਜਕਾਂ ਵਲੋਂ ਸੰਗੀਤ ਮਾਹਿਰਾਂ ਦਾ ਸਨਮਾਨ ਕੀਤਾ ਗਿਆ ਜਦੋਂਕਿ ਸਮਾਰੋਹ ਦਾ ਸੰਚਾਲਨ ਡਾ.ਕਵਿਤਾ ਅਤੇ ਡਾ. ਮੁਜ਼ੱਫਰ ਅਹਿਮਦ ਡਾਰ ਨੇ ਬਾਖ਼ੂਬੀ ਕੀਤਾ |

ਪਿਛਲੀ ਖ਼ਬਰ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ ਲੋਕ ਅਦਾਲਤ 27 ਨੂੰ ਅਗਲੀ ਖ਼ਬਰ ਸ਼ਹੀਦੀ ਦਿਵਸ ਨੂੰ ਸਮਰਪਿਤ ਨੁੱਕੜ ਨਾਟਕ ਪੇਸ਼ ਕੀਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।