29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਪ੍ਰਤੀ ਬੇਨਤੀ ਦੇ ਆਧਾਰ 'ਤੇ ਲਾਇਸੰਸ ਕੀਤਾ ਰੱਦ

ਅਜੀਤ ਡੈਸਕ 26-03-2026
ਬਠਿੰਡਾ, 25 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਵਧੀਕ ਜ਼ਿਲ੍ਹਾ ਮੈਜਿਸਟਰੇਟ ਬਠਿੰਡਾ ਵਲੋਂ ਪੰਜਾਬ ਮਨੁੱਖੀ ਤਸਕਰੀ ਰੋਕੂ ਐਕਟ 2012 ਤਹਿਤ ਐਮ/ਐਸ ਜੁਪੀਟਰ ਓਵਰਸੀਜ ਇੰਸਟੀਚਿਊਟ ਆਫ਼ ਆਈਲਟਸ ਅਤੇ ਕੰਸਲਟੈਂਸੀ ਦੇ ਨਾਮ ਦੇ ਨਿਊ ਮਾਰਕੀਟ ਘਨੱਈਆ ਬਾਘੜੀਆ ਸਟਰੀਟ ਰਾਮਪੁਰਾ ਫੂਲ ਦਾ ਕੰਸਲਟੈਂਸੀ ਅਤੇ ਆਈਲੈਟਸ ਇੰਸਟੀਚਿਊਟ ਦਾ ਲਾਇਸੰਸ ਰੱਦ ਕੀਤਾ ਗਿਆ | ਜਾਰੀ ਹੁਕਮ ਅਨੁਸਾਰ ਪ੍ਰਾਰਥੀ ਵਲੋਂ ਲਿਖਤੀ ਦਰਖਾਸਤ ਪੇਸ਼ ਕੀਤੀ ਗਈ ਹੈ ਕਿ ਹੁਣ ਉਹ ਕੰਮ ਨਹੀਂ ਕਰਨਾ ਚਾਹੁੰਦਾ ਅਤੇ ਉਸ ਦਾ ਲਾਇਸੰਸ ਕੈਂਸਲ ਕੀਤਾ ਜਾਵੇ | ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਬਣੇ ਰੂਲਜ ਦੇ ਸੈਕਸ਼ਨ 8 (1) ਤਹਿਤ ਐਮ/ਐਸ ਜੁਪੀਟਰ ਓਵਰਸੀਜ ਇੰਸਟੀਚਿਊਟ ਆਫ ਆਈਲਟਸ ਅਤੇ ਕੰਸਲਟੈਂਸੀ ਦੇ ਨਾਮ ਦੇ ਨਿਊ ਮਾਰਕੀਟ ਘਨੱਈਆ ਬਾਘੜੀਆ ਸਟਰੀਟ ਰਾਮਪੁਰਾ ਫੂਲ ਦਾ ਕੰਸਲਟੈਂਸੀ ਅਤੇ ਆਈਲੈਟਸ ਇੰਸਟੀਚਿਊਟ ਦਾ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ ਕੀਤਾ ਜਾਂਦਾ ਹੈ | ਹੁਕਮ ਅਨੁਸਾਰ ਫਰਮ ਖਿਲਾਫ਼ ਕੋਈ ਸ਼ਿਕਾਇਤ ਹੋਵੇਗੀ ਤਾਂ ਉਹ ਖੁਦ ਇਸ ਦਾ ਜ਼ਿੰਮੇਵਾਰ ਹੋਵੇਗਾ |

ਪਿਛਲੀ ਖ਼ਬਰ ਮੋਟਰਸਾਈਕਲ ਚੋਰੀ ਕਰਨ ਦੇ ਮਾਮਲੇ 'ਚ ਦੋ ਵਿਅਕਤੀ ਕਾਬੂ-ਚੋਰੀ ਕੀਤਾ ਮੋਟਰਸਾਈਕਲ ਬਰਾਮਦ ਅਗਲੀ ਖ਼ਬਰ ਪੰਜਾਬ ਸਰਕਾਰ ਵਾਅਦੇ ਮੁਤਾਬਿਕ ਆਂਗਣਵਾੜੀ ਵਰਕਰਾਂ ਦਾ ਮਾਣ ਭੱਤਾ ਦੁੱਗਣਾ ਕਰੇ-ਹਰਗੋਬਿੰਦ ਕੌਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।