19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਫ਼ਰਜ਼ੀ ਰਜਿਸਟਰੀ ਕਰਵਾਉਣ ਦੇ ਦੋਸ਼ਾਂ ਹੇਠ ਪੰਜਾਂ ਖਿਲਾਫ ਕੇਸ ਦਰਜ <br/>

ਅਜੀਤ ਡੈਸਕ 22-02-2026
ਮਹਿਮਾ ਸਰਜਾ, 21 ਫਰਵਰੀ (ਬਲਦੇਵ ਸੰਧੂ)- ਮਾਲਵਾ ਖੇਤਰ ਵਿਚ ਜ਼ਮੀਨਾਂ ਦੇ ਰੇਟ ਅਸਮਾਨੀ ਚੜ੍ਹਨ ਨਾਲ ਫ਼ਰਜ਼ੀ ਰਜਿਸਟਰੀਆਂ ਦਾ ਹੜਦੁੰਗ ਮਚਿਆ ਹੋਇਆ ਹੈ¢ ਪਿੰਡ ਮਹਿਮਾ ਸਵਾਈ ਦੇ ਕੋਠੇ ਸਪੂਰਾ ਸਿੰਘ ਵਾਲਾ ਦੇ ਕਿਸਾਨ ਰਘਵੀਰ ਸਿੰਘ ਪੁੱਤਰ ਅਜੈਬ ਸਿੰਘ ਦੀ ਪੰਜ ਕਨਾਲ ਜ਼ਮੀਨ ਦੀ ਹੋਈ ਫ਼ਰਜ਼ੀ ਰਜਿਸਟਰੀ ਨੇ ਉਸ ਦੇ ਪੈਰਾਂ ਥੱਲੋਂ ਜ਼ਮੀਨ ਹਿਲਾ ਕੇ ਰੱਖ ਦਿੱਤੀ ਹੈ¢ ਜਿਸ ਸਬੰਧੀ ਕਿਸਾਨ ਰਘਵੀਰ ਸਿੰਘ ਵਲੋਂ ਐਸ.ਐਸ.ਪੀ. ਬਠਿੰਡਾ ਨੂੰ ਦਰਖਾਸਤ ਦਿੱਤੀ ਸੀ ਕਿ ਉਸ ਦੀ ਜ਼ਮੀਨ ਦੀਆਂ ਦੋ ਵਾਰ ਜਾਅਲੀ ਰਜਿਸਟਰੀਆਂ ਪਿੰਡ ਦੇ ਹੀ ਇਕ ਵਿਅਕਤੀ ਵਲੋਂ ਹੋਰ ਲੋਕਾਂ ਦੇ ਸਹਿਯੋਗ ਨਾਲ ਜਾਅਲੀ ਆਧਾਰ ਕਾਰਡ ਦੇ ਦਸਤਾਵੇਜ਼ ਬਣਾ ਕੇ ਵੇਚ ਦਿੱਤੀ ਹੈ¢ ਇਸ ਸਬੰਧੀ ਐਸ.ਐਚ.ਓ. ਦਿਲਬਾਗ ਸਿੰਘ ਬਰਾੜ ਥਾਣਾ ਨੇਹੀਆਂ ਵਾਲਾ ਨੇ ਦੱਸਿਆ ਕਿ ਮਾਮਲੇ ਡੂੰਘਾਈ ਨਾਲ ਜਾਂਚ ਪੜਤਾਲ ਤੋਂ ਬਾਅਦ ਪੁਲਿਸ ਕਾਰਵਾਈ ਕਰਦਿਆਂ ਸਰਜੀਤ ਸਿੰਘ ਪੁੱਤਰ ਪੂਰਨ ਸਿੰਘ, ਕੁਲਵਿੰਦਰ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਗੋਨਿਆਣਾ ਖ਼ੁਰਦ, ਰਘਬੀਰ ਸਿੰਘ ਪੁੱਤਰ ਕੇਵਲ ਸਿੰਘ (ਕੋਠੇ ਨੱਥਾ ਸਿੰਘ) ਮਹਿਮਾ ਸਵਾਈ, ਸਰਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਅਤੇ ਜਗਸੀਰ ਸਿੰਘ ਨੇਹੀਆਂ ਵਾਲਾ ਖਿਲਾਫ ਧਾਰਾ 318(4), 319(2), 336(2), 338, 336(3), 340(2), 61(2) ਬੀ.ਐਨ.ਐਸ. ਸੈਕਸ਼ਨ 82 ਤਹਿਤ ਮਾਮਲਾ ਦਰਜ ਕਰ ਲਿਆ ਹੈ¢ਅਜੇ ਕਿਸੇ ਅਰੋਪੀ ਦੀ ਗਿ੍ਫ਼ਤਾਰੀ ਨਹੀਂ ਹੋਈ¢

ਪਿਛਲੀ ਖ਼ਬਰ 10 ਕਿੱਲੋ ਗਾਂਜੇ ਸਮੇਤ ਕੀਤਾ ਇਕ ਕਾਬੂ ਅਗਲੀ ਖ਼ਬਰ ਮਹਿੰਗਾਈ ਕਾਰਨ ਘਾਟੇ ਦਾ ਧੰਦਾ ਸਾਬਤ ਹੋ ਰਿਹਾ ਹੈ ਡੇਅਰੀ ਫਾਰਮਿੰਗ ਦਾ ਧੰਦਾ- ਪਿ੍ੰਸੀਪਲ ਡਾ. ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।