08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਵਿੱਦਿਅਕ ਸਮਾਗਮ ਦੌਰਾਨ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

ਅਜੀਤ ਡੈਸਕ 02-02-2026
ਨਥਾਣਾ, 1 ਫਰਵਰੀ (ਗੁਰਦਰਸ਼ਨ ਲੁੱਧੜ)- ਸਰਕਾਰੀ ਕੰਨਿਆਂ ਪ੍ਰਾਇਮਰੀ ਸਕੂਲ ਨਥਾਣਾ ਵਿਖੇ ਸਕੂਲ ਪ੍ਰਬੰਧਕਾਂ ਵਲੋਂ ਸਾਲਾਨਾ ਵਿੱਦਿਅਕ ਸਮਾਗਮ ਕਰਵਾਇਆ ਗਿਆ¢ ਇਸ ਮੌਕੇ ਖੇਤੀ ਵਿਗਿਆਨੀ ਡਾ: ਜੀਵਨ ਸਿੰਘ ਸਿੱਧੂ ਵਲੋਂ ਪੜ੍ਹਾਈ ਦੇ ਖੇਤਰ ਵਿਚ ਆਪਣੀਆਂ ਕਲਾਸਾਂ ਦੇ ਅਹਿਮ ਵਿਸ਼ਿਆਂ ਦੀ ਪ੍ਰੀਖਿਆ ਵਿਚੋਂ ਚੋਟੀ ਦੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਆਪਣੇ ਸਮੇਂ ਦੇ ਸਕੂਲ ਅਧਿਆਪਕਾਂ, ਕਾਲਜ ਪ੍ਰੋਫੈਸਰਾਂ ਅਤੇ ਆਪਣੇ ਮਾਤਾ-ਪਿਤਾ ਦੇ ਨਾਮ 'ਤੇ ਐਵਾਰਡ ਸਮੇਤ ਵਿੱਤੀ ਰਾਸ਼ੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ¢ ਪੰਜਵੀਂ ਜਮਾਤ ਦੀ ਵਿਦਿਆਰਥਣ ਦਮਨਪ੍ਰੀਤ ਕÏਰ ਨੂੰ 96 ਫ਼ੀਸਦੀ ਅੰਕ ਹਾਸਿਲ ਕਰਨ 'ਤੇ ਸਰਦਾਰਨੀ ਹਰ ਕÏਰ ਸਿੱਧੂ ਮੈਮੋਰੀਅਲ ਐਵਾਰਡ, ਪ੍ਰਾਇਮਰੀ ਪੱਧਰ ਦੀ ਇਸੇ ਪ੍ਰੀਖਿਆ ਵਿਚੋਂ ਰਣਜੋਤ ਸਿੰਘ ਨੂੰ 97 ਫ਼ੀਸਦੀ ਅੰਕ ਪ੍ਰਾਪਤ ਕਰਨ 'ਤੇ ਸ.ਬਾਬੂ ਸਿੰਘ ਸਿੱਧੂ ਮੈਮੋਰੀਅਲ ਐਵਾਰਡ, ਅੱਠਵੀਂ ਜਮਾਤ ਦੀ ਪ੍ਰੀਖਿਆ ਵਿਚੋਂ ਸ਼ਾਹਬਾਜ਼ ਸਿੰਘ ਨੂੰ 93 ਫ਼ੀਸਦੀ ਅੰਕ ਪ੍ਰਾਪਤ ਕਰਨ 'ਤੇ ਨੰਬਰਦਾਰ ਸਾਧੂ ਸਿੰਘ ਸਿੱਧੂ ਮੈਮੋਰੀਅਲ ਐਵਾਰਡ, ਇਸ਼ਮੀਤ ਕÏਰ ਨੂੰ 95 ਫ਼ੀਸਦੀ ਅੰਕ ਹਾਸਲ ਕਰਨ ਅਤੇ ਅਮਨਦੀਪ ਕÏਰ ਨੂੰ 91 ਫ਼ੀਸਦੀ ਅੰਕ ਹਾਸਲ ਕਰਨ 'ਤੇ ਸਰਦਾਰਨੀ ਜੰਗੀਰ ਕÏਰ ਮੈਮੋਰੀਅਲ ਐਵਾਰਡ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਸੰਦੀਪ ਕÏਰ ਨੂੰ ਪੰਜਾਬੀ ਪ੍ਰੀਖਿਆ ਵਿਚੋਂ 100 ਫ਼ੀਸਦੀ ਅੰਕ ਹਾਸਲ ਕਰਨ 'ਤੇ ਗਿਆਨੀ ਠਾਕੁਰ ਸਿੰਘ ਮੈਮੋਰੀਅਲ ਐਵਾਰਡ, ਲਵਲੀਨ ਨੂੰ 90 ਫ਼ੀਸਦੀ ਅੰਕ ਪ੍ਰਾਪਤ ਕਰਨ 'ਤੇ ਸਰਦਾਰ ਮੁਖ਼ਤਿਆਰ ਸਿੰਘ ਗਿੱਲ ਮੈਮੋਰੀਅਲ ਐਵਾਰਡ ਅਤੇ ਮਹਿਕਪ੍ਰੀਤ ਕÏਰ ਨੂੰ 95 ਫ਼ੀਸਦੀ ਅੰਕ ਪ੍ਰਾਪਤ ਕਰਨ 'ਤੇ ਸਰਦਾਰ ਗੁਰਦੇਵ ਸਿੰਘ ਬਰਾੜ ਮੈਮੋਰੀਅਲ ਐਵਾਰਡ ਨਾਲ ਵਿੱਤੀ ਰਾਸ਼ੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ¢ ਇਸ ਸਮਾਗਮ ਵਿਚ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਸੇਵਾਮੁਕਤ ਖੇਤੀ ਮਾਹਿਰ ਅਤੇ ਆਤਮ ਪਰਗਾਸ਼ ਸੋਸ਼ਲ ਵੈੱਲਫੇਅਰ ਕÏਾਸਲ ਦੇ ਪ੍ਰਤੀਨਿਧ ਦਰਬਾਰਾ ਸਿੰਘ ਸਿੱਧੂ, ਸੇਵਾਮੁਕਤ ਬਾਗ਼ਬਾਨੀ ਅਫ਼ਸਰ ਅਰੂੜ ਸਿੰਘ, ਲਛਮਣ ਸਿੰਘ, ਨੰਬਰਦਾਰ ਦਰਸ਼ਨ ਸਿੰਘ ਮਾਲਵਾ ਅਤੇ ਨਗਰ ਪੰਚਾਇਤ ਪ੍ਰਧਾਨ ਇੰਦਰਵੀਰ ਕÏਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਇੰਚਾਰਜ ਪਿ੍ੰਸੀਪਲ ਲਖਵਿੰਦਰ ਕÏਰ, ਪੀ.ਐਮ ਸ੍ਰੀ ਸਰਕਾਰੀ ਕੰਨਿਆ ਹਾਈ ਸਕੂਲ ਦੇ ਮੁੱਖ ਅਧਿਆਪਕਾ ਡਾ: ਨੀਤੂ, ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਮੁੱਖ ਅਧਿਆਪਕਾਂ ਮਨਸੁਖਜੀਤ ਸਿੰਘ ਸਿੱਧੂ, ਸੁਖਪਾਲ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਟੀਮ ਵਿੱਚ ਸ਼ਾਮਿਲ ਅਧਿਆਪਕਾਂ ਦੀ ਸ਼ਲਾਘਾ ਕੀਤੀ¢ ਸਮਾਗਮ ਦੀ ਸਫਲਤਾ ਲਈ ਮੈਡਮ ਕਵਿਤਾ ਗੁਪਤਾ, ਕੁਲਦੀਪ ਕÏਰ, ਪਰਮਜੀਤ ਕÏਰ, ਗੀਤਾ ਰਾਣੀ, ਕਿਰਨਦੀਪ ਕÏਰ, ਜਗਜੀਤ ਕÏਰ ਅਤੇ ਸਤਨਾਮ ਕÏਰ ਨੇ ਵਿਸ਼ੇਸ਼ ਸਹਿਯੋਗ ਦਿੱਤਾ¢
ਪਿਛਲੀ ਖ਼ਬਰ ਕੋਟਫੱਤਾ ਪੁਲਿਸ ਨੇ ਦੋ ਵਿਅਕਤੀ 7 ਗ੍ਰਾਮ ਹੈਰੋਇਨ ਸਮੇਤ ਕੀਤੇ ਕਾਬੂ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਜਨਮ ਉਤਸਵ ਮੌਕੇ ਵਿਧਾਇਕ ਬਲਕਾਰ ਸਿੱਧੂ ਨੇ ਭਾਈਰੂਪਾ ਵਿਖੇ ਸਮਾਗਮਾਂ 'ਚ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।