04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਗੀਤਾਂਸ, ਮਿਤਾਂਸ ਅਤੇ ਰਵਨੂਰ ਕੌਰ ਸਟੂਡੈਂਟ ਆਫ਼ ਦਾ ਈਅਰ ਇਨਾਮ ਨਾਲ ਸਨਮਾਨਿਤ <br/>

ਅਜੀਤ ਡੈਸਕ 24-01-2026
ਰਾਮਪੁਰਾ ਫੂਲ, 23 ਜਨਵਰੀ (ਹੇਮੰਤ ਕੁਮਾਰ ਸ਼ਰਮਾ)-ਸ਼ਾਰਪ ਬ੍ਰੇਨਸ ਏਜੂਕੇਸ਼ਨ ਵਲੋਂ ਸਲਾਨਾ ਇਨਾਮ ਵੰਡ ਸਮਾਗਮ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ 3 ਵਿਦਿਆਰਥੀਆਂ ਨੂੰ ਸਟੂਡੈਂਟ ਆਫ਼ ਦਾ ਈਅਰ ਇਨਾਮ ਨਾਲ ਸਨਮਾਨਿਤ ਕੀਤਾ ਗਿਆ | ਸਬ-ਡਵੀਜ਼ਨ ਦੇ ਐਸ ਡੀ ਐਮ ਸੁਨੀਲ ਫੋਗਾਟ ਆਈ ਏ ਐਸ ਨੇ ਵਿਦਿਆਰਥੀਆਂ ਨੂੰ ਇਹ ਇਨਾਮ ਦਿੱਤੇ | ਸੰਸਥਾ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਸੇਂਟ ਜੇਵੀਅਰ ਸਕੂਲ ਬਠਿੰਡਾ ਦੇ ਵਿਦਿਆਰਥੀ ਗੀਤਾਂਸ ਮਿੱਤਲ, ਮਾਊਟ ਲਿਟਰਾ ਜੀ ਸਕੂਲ ਰਾਮਪੁਰਾ ਫੂਲ ਦੀ ਵਿਦਿਆਰਥਣ ਰਵਨੂਰ ਕੌਰ ਅਤੇ ਬੀ ਬੀ ਐਸ ਇੰਡੋ ਕੈਨੇਡੀਅਨ ਸਕੂਲ ਮਲੂਕਾ ਦੇ ਵਿਦਿਆਰਥੀ ਮਿਤਾਂਸ ਮਿੱਤਲ ਨੂੰ ਸਾਲ 2025 ਦਾ ਸਟੂਡੈਂਟ ਆਫ਼ ਦਾ ਈਅਰ ਪੁਰਸਕਾਰ ਦਿੱਤਾ ਗਿਆ ਹੈ | ਐਸ ਡੀ ਐਮ ਫੂਲ ਸੁਨੀਲ ਫੋਗਾਟ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਲਗਨ ਦੇ ਨਾਲ ਪੜ੍ਹਾਈ ਕਰਨ ਅਤੇ ਵੱਡੇ ਸੁਪਨੇ ਦੇਖਣ ਦੇ ਲਈ ਪ੍ਰੇਰਿਆ | ਉਨ੍ਹਾਂ ਕਿਹਾ ਕਿ ਬਚਪਨ ਵਿਚ ਸਹੀ ਤਰੀਕੇ ਦੇ ਨਾਲ ਕੀਤੀ ਗਈ ਪੜ੍ਹਾਈ ਦੇ ਨਾਲ ਅੱਗੇ ਸਫ਼ਲਤਾ ਹਾਸਲ ਕਰਨ ਵਿਚ ਅਸਾਨੀ ਰਹਿੰਦੀ ਹੈ | ਉਨ੍ਹਾਂ ਕਿਹਾ ਪ੍ਰਸ਼ਾਸਨ ਵਲੋਂ ਹੋਣਹਾਰ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਦੇ ਲਈ ਹਰ ਪ੍ਰਕਾਰ ਦੀ ਮੱਦਦ ਵੀ ਕੀਤੀ ਜਾਵੇਗੀ | ਇਸ ਮੌਕੇ ਸਾਲ 2025 ਦੌਰਾਨ ਵੱਖ-ਵੱਖ ਅਕਾਦਮਿਕ ਗਤੀਵਿਧੀਆਂ ਵਿਚ ਮੋਹਰੀ ਰਹਿਣ ਵਾਲੇ ਹੋਰਾਂ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਪਿੰਡ ਸੰਗਤ ਕਲਾਂ ਵਾਸੀਆਂ ਨੇ ਵਿੱਢਿਆ 'ਪਿੰਡ ਨਸ਼ਾ ਮੁਕਤ' ਕਰਨ ਦਾ ਵੱਡਾ ਉਪਰਾਲਾ <br/> ਅਗਲੀ ਖ਼ਬਰ ਨਰੇਗਾ ਕਾਨੂੰਨ ਨੂੰ ਮੁੜ ਬਹਾਲ ਕਰਨ ਲਈ ਖੇਤ ਮਜ਼ਦੂਰ ਸਭਾ ਨੇ ਕੱਢਿਆ ਰੋਸ ਮਾਰਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।