04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਨਰੇਗਾ ਕਾਨੂੰਨ ਨੂੰ ਮੁੜ ਬਹਾਲ ਕਰਨ ਲਈ ਖੇਤ ਮਜ਼ਦੂਰ ਸਭਾ ਨੇ ਕੱਢਿਆ ਰੋਸ ਮਾਰਚ <br/>

ਅਜੀਤ ਡੈਸਕ 24-01-2026
ਕੋਟਫੱਤਾ,23 ਜਨਵਰੀ (ਰਣਜੀਤ ਸਿੰਘ ਬੁੱਟਰ)-ਮੋਦੀ ਸਰਕਾਰ ਵਲੋਂ ਖ਼ਤਮ ਕੀਤੇ ਨਰੇਗਾ ਕਾਨੂੰਨ ਨੂੰ ਮੁੜ ਬਹਾਲ ਕਰਵਾਉਣ ਲਈ ਪੰਜਾਬ ਖੇਤ ਮਜ਼ਦੂਰ ਸਭਾ ਦਾ ਜਥਾ ਰੋਸ ਮਾਰਚ ਪਿੰਡ ਘਸੋਖਾਨਾ, ਕੋਟਸ਼ਮੀਰ ਅਤੇ ਭਾਈ ਬਖਤੌਰ ਵਿਖੇ ਪਹੁੰਚਿਆ | ਜਿੱਥੇ ਪੇਂਡੂ ਤੇ ਨਰੇਗਾ ਮਜ਼ਦੂਰਾਂ ਨੇ ਉਤਸ਼ਾਹ ਪੂਰਵਕ ਤਰੀਕੇ ਨਾਲ ਜਥੇ ਦਾ ਸਵਾਗਤ ਕੀਤਾ> ਇਨ੍ਹਾਂ ਮੌਕਿਆਂ 'ਤੇ ਸੱਥਾਂ ਵਿਚ ਹੋਏ ਇਕੱਠਾਂ ਵਿਚ ਮੰਗ ਕੀਤੀ ਗਈ ਕਿ ਨਰੇਗਾ ਕਾਨੂੰਨ ਵਿਚ ਕੀਤੀਆਂ ਪਿਛਲਖੁਰੀ ਤੇ ਕਾਲੀਆਂ ਤਰਮੀਮਾਂ ਵਾਪਿਸ ਲਈਆਂ ਜਾਣ | ਪੁਰਾਣਾ ਨਰੇਗਾ ਕਾਨੂੰਨ ਬਹਾਲ ਕਰਕੇ ਇਸ ਵਿਚ ਮਜ਼ਦੂਰ ਦੀ ਦਿਹਾੜੀ 700 ਰੁਪਏ ਕੀਤੀ ਜਾਵੇ ਅਤੇ ਸਾਲ ਵਿਚ 200 ਦਿਨ ਕੰਮ ਦੇਣ ਦੀ ਗਾਰੰਟੀ ਕੀਤੀ ਜਾਵੇ | ਇਨ੍ਹਾਂ ਇਕੱਠਾਂ ਵਿਚ ਪੰਜਾਬ ਸਰਕਾਰ ਵਲੋਂ ਹਰ ਘਰ ਵਿਚ ਹਰ ਅÏਰਤ ਨੂੰ 1000/- ਰੁਪਏ ਰਸੋਈ ਖ਼ਰਚਾ ਦੇਣ ਅਤੇ ਪੈਨਸ਼ਨ 2500 ਰੁਪਏ ਕੀਤੇ ਜਾਣ ਦੇ ਚੋਣਾਂ ਵੇਲੇ ਕੀਤੇ ਵਾਅਦੇ ਪੂਰੇ ਕਰਨ 'ਤੇ ਜ਼ੋਰ ਦਿੱਤਾ ਗਿਆ | ਡਿਪੂਆਂ ਤੋਂ ਕਣਕ ਦੇ ਨਾਲ-ਨਾਲ ਚਾਹ ਪੱਤੀ, ਖੰਡ, ਸਾਬਣ, ਖਾਣ ਦੇ ਤੇਲ, ਮੋਟਾ ਕੱਪੜਾ ਵੀ ਰਿਆਇਤੀ ਦਰਾਂ ਉੱਤੇ ਗ਼ਰੀਬਾਂ ਨੂੰ ਦੇਣ ਦੀ ਮੰਗ ਉਠਾਈ ਗਈ | ਮਜ਼ਦੂਰਾਂ ਨੇ ਐਲਾਨ ਕੀਤਾ ਕਿ ਉਹ ਵੱਡੀ ਗਿਣਤੀ ਵਿਚ ਇਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ 7 ਫਰਵਰੀ ਨੂੰ ਬਠਿੰਡਾ ਵਿਖੇ ਦਿੱਤੇ ਜਾਣ ਵਾਲੇ ਧਰਨੇ ਅਤੇ ਮਾਰਚ ਵਿਚ ਸ਼ਾਮਲ ਹੋਣਗੇ | ਪਿੰਡਾਂ ਵਿਚ ਹੋਈਆ ਇਨ੍ਹਾਂ ਜਨ ਸਭਾਵਾਂ ਨੂੰ ਸੀਨੀਅਰ ਕਮਿਊਨਿਸਟ ਆਗੂ ਜਗਜੀਤ ਸਿੰਘ ਜੋਗਾ, ਇਸਤਰੀ ਆਗੂ ਜਸਵੀਰ ਕੌਰ ਸਰਾਂ, ਖੇਤ ਮਜ਼ਦੂਰ ਸਭਾ ਦੇ ਆਗੂਆਂ ਪਰਮਜੀਤ ਸਿੰਘ ਸੇਖਪੁਰਾ, ਰੂਪ ਸਿੰਘ ਭਾਈ ਬਖਤੌਰ ਤੇ ਠਾਕੁਰ ਸਿੰਘ ਕੋਟਸ਼ਮੀਰ ਨੇ ਵੀ ਸੰਬੋਧਨ ਕੀਤਾ |

ਪਿਛਲੀ ਖ਼ਬਰ ਗੀਤਾਂਸ, ਮਿਤਾਂਸ ਅਤੇ ਰਵਨੂਰ ਕੌਰ ਸਟੂਡੈਂਟ ਆਫ਼ ਦਾ ਈਅਰ ਇਨਾਮ ਨਾਲ ਸਨਮਾਨਿਤ <br/> ਅਗਲੀ ਖ਼ਬਰ ਕੋਟਸ਼ਮੀਰ 'ਚ ਮਾਤਾ ਸਰਸਵਤੀ ਦੇ ਜਨਮ ਦਿਵਸ ਮੌਕੇ ਸਾਲਾਨਾ ਜਾਗਰਣ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।