ਬੁਢਲਾਡਾ, 23 ਨਵੰਬਰ (ਪ.ਪ.)- ਸਥਾਨਕ ਸ਼ਿਵ ਸ਼ਕਤੀ ਭਵਨ ਨਜ਼ਦੀਕ ਨਵਾਂ ਪੀਰਖਾਨਾ ਵਿਖੇ ਹਰ-ਹਰ ਮਹਾਂਦੇਵ ਸੇਵਾ ਦਲ, ਹਨੂੰਮਾਨ ਫ਼ੈਕਟਰੀ ਵਲੋਂ ਪੀਰ ਲੱਖ ਦਾਤਾ ਸਖੀ ਸੁਲਤਾਨ ਅਤੇ ਪੀਰ ਕੋਟਲੇ ਵਾਲੇ ਹੈਦਰ ਸ਼ੇਖ ਜੀ ਦਾ 11ਵਾਂ ਸ਼ੁੱਭ ਦੀਵਾਨ ਅਤੇ ਭੰਡਾਰਾ ਲਗਾਇਆ ਜਾ ਰਿਹਾ ਹੈ। ਬਾਬਾ ਜੰਟਾ ਸ਼ੇਖ ਕਲੀਪੁਰ ਵਾਲਿਆਂ ਨੇ ਦੱਸਿਆ ਕਿ ਇਹ ਦੀਵਾਨ 26 ਨਵੰਬਰ ਨੂੰ ਲਗਾਇਆ ਜਾਵੇਗਾ। ਗੁਣਗਾਨ ਕਰਨ ਲਈ ਬੇਬੀ ਸ਼ੇਖ ਭੈਣੀ ਬਾਘਾ, ਬਾਬਾ ਨੀਟੂ ਕੁਲਾਣਾ, ਗੁਰਲਾਲ ਛੀਨਾ, ਕਰਮੀਤ ਸ਼ੇਖ, ਕੁਲਦੀਪ ਬਾਬਾ, ਰਿੰਕੂ ਬਾਂਸਲ, ਗੁਲਾਬ ਖਾਨ ਅਤੇ ਸਲਾਮੋ ਖਾਨ ਐਂਡ ਪਾਰਟੀ ਵਲੋਂ ਭਜਨ ਗਾ ਕੇ ਭਗਤਾਂ ਨੂੰ ਮੰਤਰ ਮੁਗਧ ਕੀਤਾ ਜਾਵੇਗਾ। ਇਸ ਮੌਕੇ ਬਾਬਾ ਭੋਲਾ ਸ਼ੇਖ ਤੋਂ ਇਲਾਵਾ ਪ੍ਰਬੰਧਕ ਕਮੇਟੀ ਦੇ ਮੈਂਬਰ ਮੌਜੂਦ ਸਨ।