31 ਨੂੰ ਸੀਨੀਅਰ ਸਿਟੀਜ਼ਨ ਕੌਂਸਲ ਵਲੋਂ ਬਜ਼ੁਰਗਾਂ ਦਾ ਹੋਵੇਗਾ ਅਨੋਖਾ ਖੇਡ ਮੇਲਾ
ਫ਼ਿਰੋਜ਼ਪੁਰ, 29 ਅਕਤੂਬਰ (ਕੁਲਬੀਰ ਸਿੰਘ ਸੋਢੀ)-ਸੀਨੀਅਰ ਸਿਟੀਜ਼ਨ ਕੌਂਸਲ ਫ਼ਿਰੋਜ਼ਪੁਰ ਵਲੋਂ ਬਜ਼ੁਰਗਾਂ ਦੀ ਸਿਹਤ ਅਤੇ ਮਨੋਰੰਜਨ ਨੂੰ ਮੁੱਖ ਰੱਖਦੇ ਹੋਏ ਇਕ ਵਿਲੱਖਣ ਉਪਰਾਲਾ ਕਰਦੇ ਹੋਏ ਖੇਡ ਮੇਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜੋ ਕੱਲ੍ਹ 31 ਅਕਤੂਬਰ ਦਿਨ ਸ਼ਨੀਵਾਰ ਸਵੇਰੇ 10 ਵਜੇ ਬਾਗਬਾਨ ਵ੍ਰਿਧ ਆਸ਼ਰਮ, ਨਜ਼ਦੀਕ ਬਲਾਈਂਡ ਹੋਮ, ਮੱਖੂ ਗੇਟ, ਫ਼ਿਰੋਜ਼ਪੁਰ ਸ਼ਹਿਰ ਵਿਖੇ ਹੋਵੇਗਾ। ਕੌਂਸਲ ਪ੍ਰਧਾਨ ਪੀ.
ਕ
ਕੌਂਸਲ ਪ੍ਰਧਾਨ ਪੀ.ਡੀ. ਸ਼ਰਮਾ। ਅਜੀਤ ਤਸਵੀਰ
30-10-2026
ਫ਼ਿਰੋਜ਼ਪੁਰ, 29 ਅਕਤੂਬਰ (ਕੁਲਬੀਰ ਸਿੰਘ ਸੋਢੀ)-ਸੀਨੀਅਰ ਸਿਟੀਜ਼ਨ ਕੌਂਸਲ ਫ਼ਿਰੋਜ਼ਪੁਰ ਵਲੋਂ ਬਜ਼ੁਰਗਾਂ ਦੀ ਸਿਹਤ ਅਤੇ ਮਨੋਰੰਜਨ ਨੂੰ ਮੁੱਖ ਰੱਖਦੇ ਹੋਏ ਇਕ ਵਿਲੱਖਣ ਉਪਰਾਲਾ ਕਰਦੇ ਹੋਏ ਖੇਡ ਮੇਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜੋ ਕੱਲ੍ਹ 31 ਅਕਤੂਬਰ ਦਿਨ ਸ਼ਨੀਵਾਰ ਸਵੇਰੇ 10 ਵਜੇ ਬਾਗਬਾਨ ਵ੍ਰਿਧ ਆਸ਼ਰਮ, ਨਜ਼ਦੀਕ ਬਲਾਈਂਡ ਹੋਮ, ਮੱਖੂ ਗੇਟ, ਫ਼ਿਰੋਜ਼ਪੁਰ ਸ਼ਹਿਰ ਵਿਖੇ ਹੋਵੇਗਾ। ਕੌਂਸਲ ਪ੍ਰਧਾਨ ਪੀ.ਡੀ. ਸ਼ਰਮਾ ਅਤੇ ਸਮੂਹ ਕਾਰਜਕਾਰਨੀ ਕਮੇਟੀ ਨੇ ਦੱਸਿਆ ਕਿ ਇਸ ਮੇਲੇ ਦਾ ਮਕਸਦ ਬਜ਼ੁਰਗਾਂ ਨੂੰ ਇਕੱਲਾਪਣ ਤੋਂ ਕੱਢ ਕੇ ਖੇਡਾਂ ਰਾਹੀਂ ਫਿਰ ਤੋਂ ਜਵਾਨੀ ਵਾਲਾ ਜੋਸ਼ ਭਰਨਾ ਹੈ। ਮੇਲੇ ਵਿਚ ਕਈ ਤਰ੍ਹਾਂ ਦੀਆਂ ਹਲਕੀਆਂ-ਫੁਲਕੀਆਂ ਅਤੇ ਮਨੋਰੰਜਕ ਖੇਡਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਪਤਵੰਤਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੌਕੇ ’ਤੇ ਪਹੁੰਚ ਕੇ ਬਜ਼ੁਰਗ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ।